ਮੈਂ ਇਮਾਨਦਾਰ ਸ਼ਖ਼ਸ ਹਾਂ, ਮੈਨੂੰ ਪੀਐਮ ਬਣਾਓ- ਰਾਮ ਮੰਦਰ ਤੇ ਬੋਲੇ ਅਦਾਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਸਮਾਗਮ ਵਿਚ ਪੁੱਜੇ ਅਦਾਕਾਰ ਅਨੂ ਕਪੂਰ ਨੇ ਰਾਮ ਮੰਦਰ ਜਲਦ ਬਣਾਉਣ ਵਾਲਿਆਂ ਤੇ ਹਮਲਾ ਬੋਲਿਆ। ਨਾਲ ਹੀ ਉਨ੍ਹਾਂ ਕਿਹਾ ਕਿ ਅਯੁੱਧਿਆ ਮਾਮਲਾ ਸੁਪਰੀਮ ਕੋਰਟ ਤੇ ਛੱਡ ਦੇਣਾ ਚਾਹੀਦਾ ਹੈ।

Actor Annu Kapoor

ਮੁੰਬਈ, ( ਭਾਸ਼ਾ ) : ਬਾਲੀਵੁਡ ਦੇ ਹੁਨਰਮੰਦ ਕਲਾਕਾਰ ਅਨੂ ਕਪੂਰ ਨੇ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਕੀਤੀ ਹੈ। ਇਕ ਸਮਾਗਮ ਵਿਚ ਪੁੱਜੇ ਅਦਾਕਾਰ ਅਨੂ ਕਪੂਰ ਨੇ ਰਾਮ ਮੰਦਰ ਜਲਦ ਬਣਾਉਣ ਵਾਲਿਆਂ ਤੇ ਹਮਲਾ ਬੋਲਿਆ। ਨਾਲ ਹੀ ਉਨ੍ਹਾਂ ਕਿਹਾ ਕਿ ਅਯੁੱਧਿਆ ਮਾਮਲਾ ਸੁਪਰੀਮ ਕੋਰਟ ਤੇ ਛੱਡ ਦੇਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਲੋਕਾਂ ਨੂੰ ਨਿਆਂ ਦਿਲਾਉਣ ਦਾ ਅਧਿਕਾਰ ਦਿਤਾ ਹੈ। ਸਾਨੂੰ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਰਾਮ ਮੰਦਰ ਜਲਦੀ ਬਣਾਉਣ ਲਈ ਕਾਨੂੰਨ ਲਿਆਉਣ ਦਾ ਸਵਾਲ ਕੀਤੇ ਜਾਣ

ਤੇ ਉਨ੍ਹਾਂ ਕਿਹਾ ਕਿ ਮੰਗ ਕੁਝ ਵੀ ਹੋ ਸਕਦੀ ਹੈ ਅਤੇ ਕੋਈ ਵੀ ਕੁਝ ਵੀ ਮੰਗ ਸਕਦਾ ਹੈ। ਤੰਜ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਨਾ ਹੀ ਨਹੀਂ, ਮੈਂ ਵੀ ਇਕ ਇਮਾਨਦਾਰ ਆਦਮੀ ਹਾਂ। ਮੈਂ ਮੰਗ ਕਰਦਾ ਹਾਂ ਕਿ ਮੈਨੂੰ ਪ੍ਰਧਾਨਮੰਤਰੀ ਬਣਾਓ। ਕੀ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓਗੇ? ਰਾਸ਼ਟਰਵਾਦ ਤੇ ਗੱਲ ਕਰਦਿਆਂ ਅਨੂ ਕਪੂਰ ਨੇ ਕਿਹਾ ਕਿ ਰਾਸ਼ਟਰਵਾਦ ਦਾ ਜੋ ਰੋਣਾ ਸੁਣਾਈ ਪੈਂਦਾ ਹੈ ਜਾਂ ਫਿਰ ਟੀਵੀ ਤੇ ਵਾਦ-ਵਿਵਾਦ ਦੌਰਾਨ ਦਿਖਾਈ ਦਿੰਦਾ ਹੈ ਉਹ ਅਰਥਹੀਨ ਹੈ ਅਜਿਹੇ ਲੋਕ ਭਗਵਾ, ਹਰਾ ਜਾਂ ਫਿਰ ਚਿੱਟਾ ਹੋਣਗੇ ਪਰ ਤੁਸੀਂ ਤਿਰੰਗੇ ਨਾਲ ਹੋਣਾ।

62 ਸਾਲਾਂ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਵਿਚ ਕਿਸੇ ਵੀ ਚੋਣ ਵਿਚ ਵੋਟਿੰਗ ਨਹੀਂ ਕੀਤੀ ਹੈ। ਮੈਂ ਸੱਭ ਤੋਂ ਵਧੀਆ ਦੀ ਚੋਣ ਕਰਨਾ ਚਾਹੁੰਦਾ ਹਾਂ। ਪਰ ਇਸ ਦੇਸ਼ ਵਿਚ ਲੋਕ ਭ੍ਰਿਸ਼ਟਾਚਾਰੀਆਂ ਨੂੰ ਚੁਣਦੇ ਹਨ। ਦੱਸ ਦਈਏ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਸਹਿਯੋਗੀ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਤੱਕ ਮੋਦੀ ਸਰਕਾਰ ਤੋਂ ਕਾਨੁੰਨ ਲਿਆ ਕੇ ਅਯੁੱਧਿਆ ਮਸਲਾ ਨਿਪਟਾਉਣ ਦੀ ਮੰਗ ਕਰ ਚੁਕੇ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਰਾਮ ਮੰਦਰ ਨਹੀਂ ਬਣਦਾ ਤਾਂ ਦੇਸ਼ ਵਿਚ ਸਮੁਦਾਇਕ ਤਣਾਅ ਵਧੇਗਾ।