ਸਰਕਾਰ ਨੂੰ ਅਯੁਧਿਆ ਦੀ ਆਸਥਾ ਦਿਖਾਈ ਦਿੰਦੀ ਹੈ, ਦਲਿਤਾਂ ਦੀ ਨਹੀਂ: ਭੀਮ ਆਰਮੀ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭੀਮ ਆਰਮੀ ਦੇ ਮੁਖੀ ਕਰੀਬ ਦੋ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਬਾਹਰ ਆ ਗਏ ਹਨ।

Chandrashekhar

ਨਵੀਂ ਦਿੱਲੀ: ਭੀਮ ਆਰਮੀ ਦੇ ਮੁਖੀ ਕਰੀਬ ਦੋ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਬਾਹਰ ਆ ਗਏ ਹਨ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਭਾਜਪਾ ਖ਼ਿਲਾਫ਼ ਮੋਰਚਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਰਵਿਦਾਸ ਮੰਦਰ ਨੂੰ ਢਾਹੁਣ ਤੋਂ ਬਾਅਦ ਕਾਫ਼ੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਭੀਮ ਆਰਮੀ ਵੀ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਸੀ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲ ਹੀ ਵਿਚ ਭੀਮ ਆਰਮੀ ਦੇ ਮੁਖੀ ਨੇ ਬਸਪਾ ਮੁਖੀ ਮਾਇਆਵਤੀ ਨੂੰ ਇਕ ਚਿੱਠੀ ਲਿਖ ਕੇ ਸਹਾਇਤਾ ਦੀ ਮੰਗ ਕੀਤੀ ਸੀ ਅਤੇ ਮਿਲ ਕੇ ਲੜਨ ਲਈ ਕਿਹਾ ਸੀ।

ਚੰਦਰਸ਼ੇਖਰ ਨੇ ਮਾਇਆਵਤੀ ਨੂੰ ਇਕ ਚਿੱਠੀ ਭੇਜ ਕੇ ਸੱਤਾਧਾਰੀ ਭਾਜਪਾ ਨਾਲ ਲੜਨ ਲਈ ਇਕੱਠੇ ਹੋਣ ਦਾ ਪ੍ਰਸਤਾਵ ਦਿੱਤਾ ਜਿਸ ਨੂੰ ਮਾਇਆਵਤੀ ਨੇ ਠੁਕਰਾ ਦਿੱਤਾ। ਇਕ ਇੰਟਰਵਿਊ ਵਿਚ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਕਿਹਾ ਕਿ ਮੌਜੂਦਾ ਰਾਜਨੀਤਿਕ ਸਥਿਤੀ ਬਹੁਤ ਖ਼ਰਾਬ ਹੈ। ਉਹਨਾਂ ਕਿਹਾ, ‘ਇਸ ਲਈ ਇਸ ਅੰਦੋਲਨ ਨੂੰ ਬਚਾਉਣ ਲਈ, ਜੇ ਮੈਨੂੰ ਨੂੰ 1 ਲੱਖ ਵਾਰ ਵੀ ਮਾਇਆਵਤੀ ਦੇ ਪੈਰਾਂ 'ਤੇ ਝੁਕਣਾ ਪਿਆ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਮੇਰੇ ਨਿੱਜੀ ਸੁਆਰਥ ਅਤੇ ਸੁਭਾਅ ਨਾਲੋਂ ਜ਼ਿਆਦਾ ਇਹ ਅੰਦੋਲਨ ਹੈ’।

ਉਨ੍ਹਾਂ ਕਿਹਾ ਕਿ ਜੇ ਅਸੀਂ ਇਕੱਠੇ ਹੋ ਗਏ ਤਾਂ ਮੋਦੀ ਸਰਕਾਰ ਨਹੀਂ ਚੱਲੇਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨੂੰ ਅਯੁਧਿਆ ਦੀ ਆਸਥਾ ਦਿਖਦੀ ਹੈ, ਦਲਿਤਾਂ ਦੀ ਨਹੀਂ। ਦੱਸ ਦੇਈਏ ਕਿ ਚੰਦਰਸ਼ੇਖਰ ਨੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਖਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ, ਜਦਕਿ ਮਾਇਆਵਤੀ ਚੰਦਰਸ਼ੇਖਰ ‘ਤੇ ਭਾਜਪਾ ਦੀ ਕਠਪੁਤਲੀ ਹੋਣ ਦਾ ਇਲਜ਼ਾਮ ਲਗਾਉਂਦੀ ਰਹੀ ਹੈ।

ਜ਼ਿਕਰਯੋਗ ਹੈ ਕਿ 9 ਅਗਸਤ 2019 ਨੂੰ ਸੁਪਰੀਮ ਕੋਰਟ ਨੇ ਤੁਗਲਕਾਬਾਦ ਦੇ ਜੰਗਲ ਦੀ ਜ਼ਮੀਨ ਵਿਚ ਬਣੇ ਇਕ ਮੰਦਰ ਨੂੰ ਢਾਹੁਣ ਦੇ ਆਦੇਸ਼ ਦਿੱਤੇ ਸਨ। ਡੀਡੀਏ ਨੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਇਸ ਨੂੰ ਖਤਮ ਕਰ ਦਿੱਤਾ ਸੀ। 21 ਅਗਸਤ ਨੂੰ ਦਿੱਲੀ ਵਿਚ ਦਲਿਤ ਸਮਾਜ ਨੇ ਰਵੀਦਾਸ ਮੰਦਰ ਢਾਹੁਣ ਖਿਲਾਫ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ, ਹਾਲਾਂਕਿ ਬਾਅਦ ਵਿਚ 22 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਨੂੰ ਉਸੇ ਜਗ੍ਹਾ ਉੱਤੇ ਮੰਦਰ ਦੁਬਾਰਾ ਬਣਾਉਣ ਦਾ ਆਦੇਸ਼ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।