ਪਾਕਿਸਤਾਨ ਦੇ ਨੇਤਾ ਨੇ ਮੋਦੀ ਤੋਂ ਮੰਗੀ ਭਾਰਤ ਵਿਚ ਸ਼ਰਣ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਮੇਰੇ ਦਾਦਾ ਅਤੇ ਹਜ਼ਾਰਾਂ ਰਿਸ਼ਤੇਦਾਰ ਭਾਰਤ ਵਿਚ ਦਫ਼ਨ ਨੇ!

Pak leader sought asylum from modi in india

ਨਵੀਂ ਦਿੱਲੀ: 27 ਸਾਲ ਪਹਿਲਾਂ ਲੰਡਨ ਆ ਕੇ ਵਸੇ ਪਾਕਿਸਤਾਨ ਵਿਚ ਮੁਤਹਿਦਾ ਕੌਮੀ ਮੂਵਮੈਂਟ ਦੇ ਸੰਸਥਾਪਕ ਅਲਤਾਫ ਹੂਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਹਨਾਂ ਨੂੰ ਭਾਰਤ ਵਿਚ ਰਾਜਨੀਤਿਕ ਸ਼ਰਣ ਦੇਣ ਦੀ ਮੰਗ ਕੀਤੀ ਹੈ। ਐਮਕਿਊਐਮ ਅਲਤਾਫ ਨੇ ਕਿਹਾ ਕਿ ਮੋਦੀ ਉਹਨਾਂ ਨੂੰ ਰਾਜਨੀਤਿਕ ਸ਼ਰਣ ਦੇਣ ਅਤੇ ਜੇ ਦੇਸ਼ ਆਉਟਕਾਸਟ ਪਾਕਿਸਤਾਨੀ ਰਾਜਨੇਤਾ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਣ ਦੇਣ ਵਿਚ ਅਸਮਰੱਥ ਹੈ ਤਾਂ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ।

ਪ੍ਰਧਾਨ ਮੰਤਰੀ ਮੋਦੀ ਨੂੰ ਅਲਤਾਫ ਹੂਸੈਨ ਨੇ ਅਪੀਲ ਕੀਤੀ ਹੈ ਕਿ  22 ਅਗਸਤ 2017 ਦੇ ਭਾਸ਼ਣ ਤੋਂ ਬਾਅਦ ਕਰਾਚੀ ਵਿਚ ਉਹਨਾਂ ਦੇ ਆਫਿਸ ਅਤੇ ਘਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਉਹਨਾਂ ਨੇ ਕਿਹਾ ਕਿ ਜੇ ਮੋਦੀ ਉਹਨਾਂ ਨੂੰ ਸ਼ਰਣ ਨਹੀਂ ਦੇ ਸਕਦੇ ਤਾਂ ਆਰਥਿਕ ਮਦਦ ਹੀ ਕਰ ਦੇਣ। ਇਕ ਰਿਪੋਰਟ ਮੁਤਾਬਕ ਹੂਸੈਨ ਤੇ ਪਾਕਿਸਤਾਨ ਵਿਚ 3576 ਮਾਮਲੇ ਚਲ ਰਹੇ ਹਨ। ਪਾਕਿਸਤਾਨ ਵਿਚ ਕੁੱਝ ਲੋਕ ਅਲਤਾਫ ਹੂਸੈਨ ਨੂੰ ਪੀਰ ਵੀ ਮੰਨਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।