Cryptocurrency ਗਲਤ ਹੱਥਾਂ 'ਚ ਨਹੀਂ ਜਾਣੀ ਚਾਹੀਦੀ, ਇਹ ਸਾਡੇ ਨੌਜਵਾਨਾਂ ਨੂੰ ਤਬਾਹ ਕਰ ਦੇਵੇਗੀ- PM

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ 'ਦਿ ਸਿਡਨੀ ਡਾਇਲਾਗ' ਪ੍ਰੋਗਰਾਮ ਨੂੰ ਸੰਬੋਧਨ ਕੀਤਾ।

PM Modi on cryptocurrency

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ 'ਦਿ ਸਿਡਨੀ ਡਾਇਲਾਗ' ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਮੈਨੂੰ ਸਿਡਨੀ ਡਾਇਲਾਗ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਹੈ। ਮੈਂ ਇਸ ਨੂੰ ਹਿੰਦ-ਪ੍ਰਸ਼ਾਂਤ ਖੇਤਰ ਅਤੇ ਉਭਰ ਰਹੇ ਡਿਜੀਟਲ ਸੰਸਾਰ ਵਿਚ ਭਾਰਤ ਦੀ ਕੇਂਦਰੀ ਭੂਮਿਕਾ ਦੀ ਮਾਨਤਾ ਵਜੋਂ ਦੇਖਦਾ ਹਾਂ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕ੍ਰਿਪਟੋ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ।

ਹੋਰ ਪੜ੍ਹੋ: ਲਖਨਊ 'ਚ ਕਿਸਾਨ ਮਹਾਪੰਚਾਇਤ ਨੂੰ ਰੋਕਿਆ ਤਾਂ PM ਤੇ CM ਨੂੰ UP 'ਚ ਉਤਰਨ ਨਹੀਂ ਦੇਵਾਂਗੇ- ਟਿਕੈਤ

ਉਹਨਾਂ ਕਿਹਾ, ‘"ਸਾਰੇ ਦੇਸ਼ਾਂ ਨੂੰ ਮਿਲ ਕੇ ਤੈਅ ਕਰਨਾ ਚਾਹੀਦਾ ਹੈ ਕਿ ਕ੍ਰਿਪਟੋਕਰੰਸੀ ਗਲਤ ਹੱਥਾਂ ਵਿਚ ਨਾ ਪਵੇ, ਨਹੀਂ ਤਾਂ ਇਹ ਸਾਡੇ ਨੌਜਵਾਨਾਂ ਨੂੰ ਤਬਾਹ ਕਰ ਦੇਵੇਗੀ।" ਇਹ ਪਹਿਲੀ ਵਾਰ ਸੀ ਜਦੋਂ ਕਿਸੇ ਜਨਤਕ ਸਟੇਜ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕ੍ਰਿਪਟੋਕਰੰਸੀ ਬਾਰੇ ਗੱਲ ਕੀਤੀ ਹੋਵੇ।

ਹੋਰ ਪੜ੍ਹੋ: ਰਵਨੀਤ ਬਿੱਟੂ ਦੀ ਨਵਜੋਤ ਸਿੱਧੂ ਨੂੰ ਨਸੀਹਤ, ‘ਟਵੀਟ ਕਰਨ ਦੇ ਨਾਲ-ਨਾਲ CM ਨਾਲ ਬੈਠ ਕੇ ਕਾਰਵਾਈ ਕਰੋ’

ਪੀਐਮ ਮੋਦੀ ਨੇ ਕਿਹਾ ਕਿ ਅਸੀਂ ਬਦਲਾਅ ਦੇ ਸਮੇਂ 'ਚ ਚੱਲ ਰਹੇ ਹਾਂ। ਡਿਜੀਟਲ ਯੁੱਗ ਸਾਡੇ ਆਲੇ ਦੁਆਲੇ ਸਭ ਕੁਝ ਬਦਲ ਰਿਹਾ ਹੈ। ਇਸ ਨੇ ਰਾਜਨੀਤੀ, ਅਰਥਵਿਵਸਥਾ ਅਤੇ ਸਮਾਜ ਦੀ ਨਵੀਂ ਪਰਿਭਾਸ਼ਾ ਲਿਖੀ ਹੈ। ਡਿਜੀਟਲ ਤਕਨਾਲੋਜੀ ਅੰਤਰਰਾਸ਼ਟਰੀ ਮੁਕਾਬਲੇ, ਸੱਤਾ ਅਤੇ ਲੀਡਰਸ਼ਿਪ ਨੂੰ ਨਵਾਂ ਰੂਪ ਦੇ ਰਹੀ ਹੈ ਪਰ ਇਸ ਦੇ ਨਾਲ ਹੀ ਅਸੀਂ ਨਵੇਂ ਤਰ੍ਹਾਂ ਦੇ ਖਤਰਿਆਂ ਅਤੇ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਾਂ।

ਹੋਰ ਪੜ੍ਹੋ: ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਪੰਜਾਬ ਭਾਜਪਾ ਆਗੂ

ਸੰਬੋਧਨ 'ਚ ਕ੍ਰਿਪਟੋਕਰੰਸੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ, 'ਕ੍ਰਿਪਟੋਕਰੰਸੀ ਜਾਂ ਬਿਟਕੁਆਇਨ ਦੀ  ਹੀ ਉਦਾਹਰਣ ਲਓ। ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਲੋਕਤੰਤਰੀ ਦੇਸ਼ ਇਸ 'ਤੇ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਹ ਗਲਤ ਹੱਥਾਂ 'ਚ ਨਾ ਜਾਵੇ, ਕਿਉਂਕਿ ਇਸ ਦਾ ਸਾਡੇ ਨੌਜਵਾਨਾਂ 'ਤੇ ਬੁਰਾ ਪ੍ਰਭਾਵ ਪਵੇਗਾ’।

ਹੋਰ ਪੜ੍ਹੋ: ਰਾਣੀ ਬਲਬੀਰ ਸੋਢੀ ਨੂੰ ਮਿਲਿਆ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਦਾ ਅਹੁਦਾ

ਦੱਸ ਦੇਈਏ ਕਿ ਪਿਛਲੇ ਹਫਤੇ ਪੀਐੱਮ ਮੋਦੀ ਦੀ ਪ੍ਰਧਾਨਗੀ 'ਚ ਕ੍ਰਿਪਟੋਕਰੰਸੀ 'ਤੇ ਇਕ ਬੈਠਕ ਹੋਈ ਸੀ, ਜਿਸ 'ਚ ਕ੍ਰਿਪਟੋ ਬਾਜ਼ਾਰ ਦੇ ਰੈਗੂਲੇਸ਼ਨ, ਇਸ ਦੇ ਖਤਰਿਆਂ ਅਤੇ ਦੁਨੀਆ ਭਰ 'ਚ ਕ੍ਰਿਪਟੋਕਰੰਸੀ ਨੂੰ ਲੈ ਕੇ ਫੈਸਲਿਆਂ ਅਤੇ ਰੁਝਾਨਾਂ 'ਤੇ ਚਰਚਾ ਕੀਤੀ ਗਈ ਸੀ। ਮੀਟਿੰਗ ਤੋਂ ਬਾਅਦ ਸੂਤਰਾਂ ਦੇ ਹਵਾਲੇ ਨਾਲ ਖਬਰ ਆਈ ਕਿ 'ਸਰਕਾਰ ਇਸ ਤੱਥ ਤੋਂ ਜਾਣੂ ਹੈ ਕਿ ਇਹ ਇਕ ਆਧੁਨਿਕ ਤਕਨੀਕ ਹੈ, ਇਸ ਲਈ ਇਸ 'ਤੇ ਨੇੜਿਓਂ ਨਜ਼ਰ ਰੱਖੀ ਜਾਵੇਗੀ ਅਤੇ ਇਸ 'ਤੇ ਸਰਗਰਮ ਕਦਮ ਚੁੱਕੇ ਜਾਣਗੇ। ਇਹ ਵੀ ਸਹਿਮਤੀ ਬਣੀ ਕਿ ਇਸ ਖੇਤਰ ਵਿਚ ਸਰਕਾਰ ਵੱਲੋਂ ਚੁੱਕੇ ਗਏ ਕਦਮ ਅਗਾਂਹਵਧੂ ਅਤੇ ਦੂਰਅੰਦੇਸ਼ੀ ਹੋਣਗੇ’।