ਜੇਕਰ ਨੌਕਰੀ ਛੱਡ ਰਹੇ ਹੋ ਤਾਂ ਇਹ ਖਬਰ ਹੋ ਸਕਦੀ ਹੈ ਤੁਹਾਡੇ ਕੰਮ ਦੀ, ਜਾਣੋ ਕਿਵੇਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਗਠਿਤ ਸੈਕਟਰ ਦੇ ਕਰਮਚਾਰੀਆਂ ਨੂੰ ਮਿਲੇਗਾ ਲਾਭ

Photo

ਨਵੀਂ ਦਿੱਲੀ : ਨੌਕਰੀ ਛੱਡਣ 'ਤੇ ਜਲਦ ਹੀ ਤੁਹਾਡਾ ਦੋ ਦਿਨ ਵਿਚ ਕੰਪਨੀ ਤੋਂ ਕੁੱਲ ਬਕਾਇਆ ਮਿਲ ਜਾਵੇਗਾ। ਸਰਕਾਰ ਵੱਲੋ ਨੋਟੀਫਾਈ ਕੀਤੀ ਗਈ 'ਕੋਡ ਔਨ ਵੇਜੇਸ' 2019 ਵਿਚ ਇਸਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਅਧੀਨ ਮਾਲਕ ਨੂੰ ਆਪਣੇ ਕਰਮਚਾਰੀ ਦਾ ਕੁੱਲ ਬਕਾਇਆ ਆਖਰੀ ਕਾਰਜਕਾਰੀ ਦਿਨ ਪੂਰਾ ਹੋਣ 'ਤੇ 48 ਘੰਟੇ ਦੇ ਅੰਦਰ ਭੁਗਤਾਨ ਕਰਨਾ ਹੋਵੇਗਾ।

ਮਾਹਰਾ ਦਾ ਕਹਿਣਾ ਹੈ ਕਿ ਇਸ ਪ੍ਰਬੰਧ ਨਾਲ ਸੱਭ ਤੋਂ ਜਿਆਦਾ ਲਾਭ ਸੰਗਠਿਤ ਸੈਕਟਰ ਦੇ ਕਰਮਚਾਰੀਆਂ ਨੂੰ ਮਿਲੇਗਾ। ਹੁਣ ਤੱਕ ਉਨ੍ਹਾਂ ਨੂੰ ਨੌਕਰੀ ਛੱਡਣ ਤੋਂ ਬਾਅਦ ਆਪਣਾ ਬਕਾਇਆ ਲੈਣ ਦੇ ਲਈ ਬਹੁਤ ਗੇੜੇ ਲਗਾਉਣੇ ਪੈਦੇ ਸਨ। ਇਸ ਨੂੰ ਕਾਨੂੰਨ ਬਣ ਜਾਣ ਤੋਂ ਬਾਅਦ ਉਨ੍ਹਾਂ ਦਾ ਤੈਅ ਸਮਾਂ ਸੀਮਾਂ ਅੰਦਰ ਪੈਸਾ ਮਿਲ ਜਾਵੇਗਾ।

ਦੱਸਣਯੋਗ ਹੈ ਕਿ ਮੌਜੂਦਾ ਐਕਟ 1936 ਵਿਚ ਨੌਕਰੀ ਛੱਡਣ 'ਤੇ ਕੁੱਲ ਬਕਾਇਆ ਦੇਣ ਦੀ ਕੋਈ ਸਮਾਂ ਸੀਮਾਂ ਨਹੀਂ ਦਿੱਤੀ ਗਈ ਸੀ। ਹਾਲਾਕਿ ਇਸ ਨੂੰ ਨੌਕਰੀ ਨਾਲ ਬੇਦਖ਼ਲ ਕਰਨ ਜਾਂ ਰਿਟਰਨਮੈਂਟ ਦੇ ਮਾਮਲੇ ਵਿਚ ਭੁਗਤਾਨ ਦੀ ਤਨਖਾਹ ਐਕਟ ਵਿਚ ਇਕ ਵਿਵਸਥਾ ਹੈ। ਐਕਟ ਦੇ ਅਧੀਨ ਕੁੱਝ ਨੌਕਰੀਆਂ ਅਜਿਹੀ ਹਨ ਜਿਸ ਵਿਚੋਂ ਕੱਢਣ 'ਤੇ ਕੁੱਲ ਬਕਾਇਆ ਦੇਣ ਦੀ ਸਮਾਂ ਸੀਮਾਂ ਤੈਅ ਹੈ ਇਸ ਵਿਚ 24000 ਤੋਂ ਘੱਟ ਆਮਦਨੀਆਂ ਦੀਆਂ ਨੌਕਰੀਆਂ ਹਨ।

ਨਵੇਂ ਕੋਡ ਦੇ ਮੁਤਾਬਕ ਤੁਹਾਨੂੰ ਮਿਲਣ ਵਾਲੀ ਤਨਖਾਹ ਅਤੇ ਭੱਤੇ ਤੁਹਾਡੀ ਮਿਹਨਤ ਦਾ ਹਿੱਸਾ ਹਨ। ਇਸ ਵਿਚ ਤੁਹਾਡਾ ਕੋਈ ਮਹਿੰਗਾਈ ਭੱਤਾ,ਤਨਖਾਹ ਅਤੇ ਭੱਤਾ ਮੁੜ ਵਾਪਸ ਕਰਨਾ ਸ਼ਾਮਲ ਹੈ। ਯਾਤਰਾ ਭੱਤਾ,ਰੂਮ ਰੇਟ ਅਤੇ ਵਹਾਨ ਭੱਤਾ ਆਦਿ ਇਸ ਦਾ ਹਿੱਸਾ ਨਹੀਂ ਹੁੰਦੇ। ਗਰੈਚੁਟੀ ਤੋਂ ਇਲਾਵਾ ਜੇ ਰਿਟਾਇਮੈਂਟ ਲਾਭ ਆਦਿ ਕੁੱਲ ਮਿਹਨਤਾਨੇ ਦੇ 50 ਫ਼ੀਸਦੀ ਤੋਂ ਵੱਧ ਹਨ ਤਾਂ ਇਸ ਨੂੰ ਤਨਖਾਹ ਵਿਚ ਸ਼ਾਮਲ ਕੀਤਾ ਜਾਵੇਗਾ।