ਕੁੱਤਿਆਂ ਦੀ ਦੇਖਭਾਲ ਲਈ ਨਿਕਲੀ ਨੌਕਰੀ, ਸੈਲਰੀ ਮਿਲੇਗੀ 29 ਲੱਖ ਰੁਪਏ
ਕੇਅਰਟੇਕਰ ਹੋਣਾ ਚਾਹੀਦਾ ਹੈ ਫਿੱਟ ਅਤੇ ਤੰਦਰੁਸਤ
ਲੰਡਨ : ਜੇਕਰ ਤੁਸੀ ਵੀ ਕੁੱਤਿਆਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਦੀ ਹਰ ਛੋਟੀ ਵੱਡੀ ਜ਼ਰੂਰਤ ਨੂੰ ਸਮਝਦੇ ਹੋ ਤਾਂ ਤੁਹਾਨੂੰ ਲੰਡਨ ਦਾ ਇਕ ਜੋੜਾ ਸਲਾਨਾ ਲਗਭਗ (40 ਹਜ਼ਾਰ ਡਾਲਰ) 29 ਲੱਖ ਰੁਪਏ ਦੇਣ ਨੂੰ ਤਿਆਰ ਹੈ। ਦਰਅਸਲ ਲੰਡਨ ਦੇ ਨਾਈਟਸਬ੍ਰਿਜ ਵਿਚ ਰਹਿਣ ਵਾਲੇ ਇਕ ਕਪਲ ਨੇ ਆਪਣੇ ਦੋ ਗੋਲਡਨ ਰਿਟੀਰਵਰ ਦੀ ਦੇਖਭਾਲ ਲਈ ਕੇਅਰਟੇਕਰ ਦਾ ਵਿਗਾਅਪਨ ਦਿੱਤਾ ਹੈ। ਇਸ ਵਿਗਾਅਪਨ ਦੇ ਨਾਲ ਕੇਅਰਟੇਕਰ ਵਿਚ ਕਿਸ ਤਰ੍ਹਾਂ ਦੀ ਖੂਬੀ ਹੋਣੀ ਚਾਹੀਦੀ ਹੈ ਇਸਦਾ ਵੀ ਜ਼ਿਕਰ ਕੀਤਾ ਗਿਆ ਹੈ।
ਦੱਸ ਦਈਏ ਕਿ ਲੰਡਨ ਦਾ ਇਹ ਕਪਲ ਜਿਆਦਾਤਰ ਆਪਣੇ ਕੰਮਾਂ ਦੇ ਸਿਲਸਿਲੇ ਵਿਚ ਘਰ ਤੋਂ ਬਾਹਰ ਰਹਿੰਦਾ ਹੈ ਜਿਸ ਕਾਰਨ ਉਹ ਆਪਣੇ ਕੁੱਤਿਆਂ ਦੀ ਦੇਖਭਾਲ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦਾ ਹੈ। ਕਪਲ ਨੇ ਵਿਗਿਆਪਨ ਵਿਚ ਕਿਹਾ ਹੈ ਕਿ ਜੋ ਕੋਈ ਵੀ ਮਿਲੋ ਅਤੇ ਆਸਕਰ ਦੀ ਦੇਖਭਾਲ ਕਰੇਗਾ ਉਸਨੂੰ ਹਫ਼ਤੇ ਵਿਚ ਸਿਰਫ਼ ਪੰਜ ਦਿਨ ਕੰਮ ਕਰਨਾ ਹੋਵੇਗਾ। ਕਪਲ ਨੇ ਕਿਹਾ ਹੈ ਕਿ ਜਿਸ ਕੇਅਰਟੇਕਰ ਨੂੰ ਕੁੱਤਿਆਂ ਦੀ ਦੇਖਭਾਲ ਦੇ ਲਈ ਰੱਖਿਆ ਜਾਵੇਗਾ ਉਸਨੂੰ ਰਹਿਣ ਦੀ ਸੁਵਿਧਾ ਵੀ ਦਿੱਤੀ ਜਾਵੇਗੀ।
ਸਵਾਨ ਰਿਕਰੁਟਮੈਂਟ ਸਰਵੀਸ ਵਿਚ ਦਿੱਤੇ ਗਏ ਵਿਗਆਪਨ ਵਿਚ ਉਨ੍ਹਾਂ ਸੱਭ ਗੱਲਾ ਦਾ ਜ਼ਿਕਰ ਕੀਤਾ ਗਿਆ ਹੈ ਜੋ ਮਿਲੋ ਅਤੇ ਆਕਸਰ ਦੀ ਦੇਖਭਾਲ ਕਰਨ ਵਾਲੇ ਕੇਅਰਟੇਕਰ ਦੇ ਕੋਲ ਹੋਣੀ ਚਾਹੀਦੀ ਹੈ। ਵਿਗਿਆਪਨ ਦੇ ਮੁਤਾਬਕ ਕੇਅਰਟੇਕਰ ਅਜਿਹਾ ਹੋਣਾ ਚਾਹੀਦਾ ਹੈ ਜੋ ਮਿਹਨਤੀ ਹੋਵੇ ਅਤੇ ਕੁੱਤਿਆਂ ਨੂੰ ਪਿਆਰ ਕਰਦਾ ਹੋਵੇ। ਕੇਅਰਟੇਕਰ ਕੋਲ ਕੁੱਤਿਆਂ ਦੀ ਦੇਖਭਾਲ ਕਰਨ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
ਕੇਅਰ ਟੇਕਰ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਬ੍ਰਿਟੇਨ ਦਾ ਹੀ ਹੋਵੇ, ਪਰ ਉਸਦੇ ਕੋਲ ਬ੍ਰਿਟੇਨ ਵਿਚ ਕੰਮ ਕਰਨ ਦਾ ਅਧਿਕਾਰ ਜ਼ਰੂਰ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਹ ਫਿੱਟ ਅਤੇ ਤੰਦਰੁਸਤ ਵੀ ਹੋਣਾ ਚਾਹੀਦਾ ਹੈ।