ਵੋਲਕਸਵੈਗਨ ਨੇ ਐਨਜੀਟੀ ਦੇ ਹੁਕਮਾਂ ਵਿਰੁਧ ਸੁਪਰੀਮ ਕੋਰਟ 'ਚ ਦਿਤੀ ਚੁਨੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਰਮਨੀ ਦੀ ਕਾਰ ਕੰਪਨੀ ਵੋਲਕਸਵੈਗਨ ਸਮੂਹ ਵਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਹੁਕਮ 'ਤੇ ਸਫ਼ਾਈ ਦਿਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ...

Volkswegan

ਨਵੀਂ ਦਿੱਲੀ, 19 ਜਨਵਰੀ :  ਜਰਮਨੀ ਦੀ ਕਾਰ ਕੰਪਨੀ ਵੋਲਕਸਵੈਗਨ ਸਮੂਹ ਵਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਹੁਕਮ 'ਤੇ ਸਫ਼ਾਈ ਦਿਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਭਾਰਤ ਸਰਕਾਰ ਦੇ ਕਾਰਬਨ ਨਿਕਾਸੀ ਮਿਆਰਾਂ ਦਾ ਪਾਲਣ ਕਰਦੀ ਹੈ ਅਤੇ ਸਾਰੀਆਂ ਕਾਰਾਂ ਦਾ ਉਤਪਾਦਨ ਇਨ੍ਹਾਂ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਐਨ.ਜੀ.ਟੀ. ਦੇ ਫ਼ੈਸਲੇ ਦੇ ਵਿਰੁਧ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੈ।

ਵੋਲਕਸਵੈਗਨ ਨੇ ਕਿਹਾ ਹੈ ਕਿ ਉਹ ਐਨ.ਜੀ.ਟੀ. ਕੋਰਟ ਦੇ ਆਦੇਸ਼ਾਂ ਦਾ ਸਨਮਾਨ ਕਰਦੀ ਹੈ ਅਤੇ ਜੁਰਮਾਨੇ ਦੀ ਰਕਮ ਨੂੰ ਕੋਰਟ 'ਚ ਜਮ੍ਹਾਂ ਕਰਵਾਏਗੀ। ਵੋਲਕਸਵੈਗਨ ਨੇ ਕਿਹਾ ਕਿ ਭਾਰਤ ਵਿਚ ਉਸ ਦੀਆਂ ਸਾਰੀਆਂ ਕਾਰਾਂ ਨਿਕਾਸੀ ਮਿਆਰਾਂ ਨੂੰ ਪੂਰਾ ਕਰਦੀਆਂ ਹਨ ਅਤੇ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਹੁਕਮ ਦੀ ਪਾਲਣਾ ਕਰਦਿਆਂ ਤੈਅ ਮਿਆਦ ਵਿਚ 100 ਕਰੋੜ ਰੁਪਏ ਜਮ੍ਹਾ ਕਰਵਾਏਗੀ।

ਜ਼ਿਕਰਯੋਗ ਹੈ ਕਿ ਐਨ.ਜੀ.ਟੀ. ਨੇ ਅਪਣੇ ਹੁਕਮ ਦੀ ਅਣਦੇਖੀ ਕਰਨ ਲਈ ਜਰਮਨੀ ਦੀ ਆਟੋ ਖੇਤਰ ਦੀ ਪ੍ਰਮੁੱਖ ਕੰਪਨੀ ਫਾਕਸਵੈਗਨ ਨੂੰ ਜ਼ਬਰਦਸਤ ਝਾੜ ਪਾਈ ਹੈ। ਐਨ. ਜੀ. ਟੀ. ਨੇ 16 ਨਵੰਬਰ 2018 ਦੇ ਉਸ ਦੇ ਹੁਕਮ ਅਨੁਸਾਰ 100 ਕਰੋੜ ਰੁਪਏ ਜਮ੍ਹਾ ਨਾ ਕਰਵਾਉਣ ਲਈ ਅੱਜ ਕੰਪਨੀ ਦੀ ਖਿਚਾਈ ਕੀਤੀ ਅਤੇ ਉਸ ਨੂੰ 24 ਘੰਟਿਆਂ ਦੇ ਅੰਦਰ ਪੈਸੇ ਜਮ੍ਹਾ ਕਰਵਾਉਣ ਦੇ ਹੁਕਮ ਦਿਤੇ। 

ਐੱਨ. ਜੀ. ਟੀ. ਨੇ ਕੰਪਨੀ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਸ਼ੁੱਕਰਵਾਰ ਸ਼ਾਮ 5 ਵਜੇ ਤੱਕ 100 ਕਰੋੜ ਰੁਪਏ ਜਮ੍ਹਾ ਨਾ ਕਰਵਾਏ ਤਾਂ ਉਸ ਵੁਧ ਕਾਰਵਾਈ ਕੀਤੀ ਜਾਵੇਗੀ। ਹੁਕਮ ਨਾ ਮੰਨਣ 'ਤੇ ਕੰਪਨੀ ਦੇ ਇੰਡੀਆ ਹੈੱਡ ਦੀ ਗ੍ਰਿਫਤਾਰੀ ਹੋ ਸਕਦੀ ਹੈ ਅਤੇ ਕੰਪਨੀ ਦੀ ਭਾਰਤ ਵਿਚ ਮੌਜੂਦ ਜਾਇਦਾਦ ਨੂੰ ਵੀ ਜ਼ਬਤ ਕੀਤਾ ਜਾ ਸਕਦਾ ਹੈ।