ਖੇਤੀਬਾੜੀ ਕਾਨੂੰਨਾਂ ਬਾਰੇ ਕਾਂਗਰਸ ਨੇ ਕੀਤਾ ਕਿਤਾਬਚਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਨਰਿੰਦਰ ਮੋਦੀ ਖੇਤੀ ਦਾ ਸਾਰਾ ਢਾਂਚਾ ਚਾਰ-ਪੰਜ ਲੋਕਾਂ ਦੇ ਹੱਥਾਂ ਵਿਚ ਦੇ ਰਹੇ ਹਨ ।

Farmer protest

ਨਵੀਂ ਦਿੱਲੀ : ਮੰਗਲਵਾਰ ਨੂੰ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ,ਦਿੱਲੀ ਵਿਖੇ,ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 'ਖੇਤੀਬਾੜੀ ਦਾ ਖ਼ੂਨ  ਤਿੰਨ ਕਾਲੇ ਕਾਨੂੰਨ' ਕਿਤਾਬਚਾ ਜਾਰੀ ਕੀਤਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਦੇ ਟਵੀਟ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ,‘ਕਿਸਾਨ ਹਕੀਕਤ ਜਾਣਦਾ ਹੈ। ਸਾਰੇ ਕਿਸਾਨ ਜਾਣਦੇ ਹਨ ਕਿ ਰਾਹੁਲ ਗਾਂਧੀ ਕੀ ਕਰਦਾ ਹੈ । ਨੱਡਾ ਭੱਟਾ ਪਰਸੌਲ ਵਿੱਚ ਨਹੀਂ ਸੀ । ਮੇਰਾ ਕਿਰਦਾਰ ਸਪੱਸ਼ਟ ਹੈ, ਮੈਂ ਨਰਿੰਦਰ ਮੋਦੀ ਤੋਂ ਨਹੀਂ ਡਰਦਾ ਅਤੇ ਨਾ ਹੀ ਮੈਂ ਇਨ੍ਹਾਂ ਲੋਕਾਂ ਤੋਂ ਡਰਦਾ ਹਾਂ,ਉਹ ਸਾਨੂੰ ਛੂਹ ਨਹੀਂ ਸਕਦੇ,ਹਾਂ ਉਹ ਸਾਨੂੰ ਗੋਲੀ ਮਾਰ ਸਕਦੇ ਹਨ । ਮੈਂ ਦੇਸ਼ ਦੀ ਰੱਖਿਆ ਕਰਾਂਗਾ ਅਤੇ ਕਰਦਾ ਰਹਾਂਗਾ ।

 

ਕਾਂਗਰਸ ਨੇਤਾ ਰਾਹੁਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ‘ਹਰ ਉਦਯੋਗ ਵਿੱਚ ਚਾਰ-ਪੰਜ ਲੋਕਾਂ ਦੀ ਏਕਾਧਿਕਾਰ ਵੱਧ ਰਹੀ ਹੈ,ਜਿਸਦਾ ਅਰਥ ਹੈ ਕਿ ਇਸ ਦੇਸ਼ ਦੇ ਚਾਰ-ਪੰਜ ਨਵੇਂ ਮਾਲਕ ਹਨ । ਅੱਜ ਤੱਕ,ਖੇਤੀਬਾੜੀ ਵਿੱਚ ਏਕਾਅਧਿਕਾਰ ਨਹੀਂ ਹੈ। ਨਰਿੰਦਰ ਮੋਦੀ ਖੇਤੀ ਦਾ ਸਾਰਾ ਢਾਂਚਾ ਚਾਰ-ਪੰਜ ਲੋਕਾਂ ਦੇ ਹੱਥਾਂ ਵਿਚ ਦੇ ਰਹੇ ਹਨ । ਕਾਂਗਰਸੀ ਆਗੂ ਨੇ ਅੱਗੇ ਕਿਹਾ,'ਸਰਕਾਰ ਕਿਸਾਨਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।