ਸਿਹਤ ਮੰਤਰੀ ਦੀ ਮਨਮੋਹਨ ਸਿੰਘ ਨੂੰ ਚਿੱਠੀ, ਕਾਂਗਰਸ ਨੇਤਾ ਵੀ ਤੁਹਾਡੀ ਸਲਾਹ ਮੰਨਣ ਤਾਂ ਚੰਗਾ ਹੋਵੇਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ’ਤੇ ਸਾਬਕਾ ਪੀਐਮ ਨੇ ਪੀਐਮ ਮੋਦੀ ਨੂੰ ਲਿਖੀ ਸੀ ਚਿੱਠੀ

Dr. Harsh Vardhan and Dr. Manmohan Singh

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਵਿਗੜਦੇ ਹਾਲਾਤ ਨੂੰ ਦੇਖਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਇਸ ਵਿਚ ਸਾਬਕਾ ਪੀਐਮ ਨੇ ਮੌਜੂਦਾ ਪੀਐਮ ਨੂੰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੁਝ ਅਹਿਮ ਸੁਝਾਅ ਦਿੱਤੇ। ਇਸ ਚਿੱਠੀ ਦੇ ਜਵਾਬ ਵਿਚ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਡਾ. ਮਨਮੋਹਨ ਸਿੰਘ ਨੂੰ ਚਿੱਠੀ ਲਿਖੀ।

ਸਿਹਤ ਮੰਤਰੀ ਨੇ ਕਿਹਾ ਕਿ ਮਨਮੋਹਨ ਸਿੰਘ ਇਹ ਮੰਨਦੇ ਹਨ ਕਿ ਵਾਇਰਸ ਨਾਲ ਲੜਾਈ ਵਿਚ ਸਭ ਤੋਂ ਅਹਿਮ ਹਥਿਆਰ ਵੈਕਸੀਨ ਹੈ ਪਰ ਇਹ ਗੱਲ ਹੈਰਾਨੀਜਨਕ ਹੈ ਕਿ ਉਹਨਾਂ ਦੀ ਪਾਰਟੀ ਕਾਂਗਰਸ ਦੇ ਨੇਤਾ ਹੀ ਇਸ ’ਤੇ ਸਵਾਲ ਕਰ ਰਹੇ ਹਨ। ਜੇ ਕਾਂਗਰਸ ਨੇਤਾ ਵੀ ਤੁਹਾਡੀ ਸਲਾਹ ਮੰਨਣ ਤਾਂ ਚੰਗਾ ਹੋਵੇਗਾ।

ਡਾ. ਹਰਸ਼ਵਰਧਨ ਨੇ ਲ਼ਿਖਿਆ ਕਿ, ‘ਕੋਰੋਨਾ ਖਿਲਾਫ਼ ਲੜਾਈ ਵਿਚ ਰਚਨਾਤਮਕ ਸਹਿਯੋਗ ਨੂੰ ਲੈ ਕੇ ਤੁਸੀ ਜੋ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ, ਮੈਂ ਉਸ ਨੂੰ ਪੜ੍ਹਿਆ। ਤੁਸੀਂ ਕੋਰੋਨਾ ਨਾਲ ਜੰਗ ਵਿਚ ਵੈਕਸੀਨੇਸ਼ਨ ਡ੍ਰਾਈਵ ’ਤੇ ਜ਼ੋਰ ਦਿੱਤਾ, ਜਿਸ ਨੂੰ ਅਸੀਂ ਵੀ ਮੰਨਦੇ ਹਾਂ। ਇਸ ਲਈ ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ’।

ਸਿਹਤ ਮੰਤਰੀ ਨੇ ਕਿਹਾ ਕਾਂਗਰਸ ਪਾਰਟੀ ਦੇ ਜੂਨੀਅਰ ਮੈਂਬਰਾਂ ਨੂੰ ਉਹਨਾਂ ਦੀ ਸਲਾਹ ਦਾ ਪਾਲਣ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤੁਸੀਂ ਵੈਕਸੀਨੇਸ਼ਨ ਦੇ ਅੰਕੜੇ ਗਿਣਤੀ ਵਿਚ ਨਹੀਂ ਬਲਕਿ ਜਨਸੰਖਿਆ ਦੇ ਲਿਹਾਜ਼ ਨਾਲ ਪ੍ਰਤੀਸ਼ਤ ਵਿਚ ਦਿੱਤੇ ਜਾਣੇ ਚਾਹੀਦੇ ਹਨ ਪਰ ਕਾਂਗਰਸ ਦੇ ਮੈਂਬਰ ਹੀ ਇਸ ਨੂੰ ਨਹੀਂ ਮੰਨਦੇ।

ਡਾ. ਹਰਸ਼ਵਰਧਨ ਨੇ ਕਿਹਾ ਕਿ, ‘ਬਹੁਤ ਦੁਖ ਦੀ ਗੱਲ ਹੈ ਕਿ ਤੁਹਾਡੀ ਪਾਰਟੀ ਦੇ ਇਕ ਵੀ ਮੈਂਬਰ ਨੇ ਇਹਨਾਂ ਹਲਾਤਾਂ ਵਿਚ ਵੈਕਸੀਨ ਬਣਾਉਣ ਵਾਲੇ ਵਿਗਿਆਨੀਆਂ ਅਤੇ ਨਿਰਮਾਤਾਵਾਂ ਦੇ ਸਨਮਾਨ ਵਿਚ ਇਕ ਵੀ ਸ਼ਬਦ ਨਹੀਂ ਕਿਹਾ। ਉਹਨਾਂ ਕਿਹਾ ਵਿਗਿਆਨੀਆਂ ਦਾ ਧੰਨਵਾਦ ਤਾਂ ਦੂਰ, ਕਈ ਕਾਂਗਰਸ ਨੇਤਾਵਾਂ ਅਤੇ ਕਈ ਸੂਬਿਆਂ ਦੀਆਂ ਕਾਂਗਰਸ ਸਰਕਾਰਾਂ ਨੇ ਵੈਕਸੀਨ ਦੇ ਪ੍ਰਭਾਵ ਨੂੰ ਲੈ ਕੇ ਝੂਠੀਆਂ ਅਫ਼ਵਾਹਾਂ ਫੈਲਾਉਣ ਵਿਚ ਦਿਲਚਸਪੀ ਦਿਖਾਈ ਹੈ।