ਪੀਐਮ ਮੋਦੀ 14 ਕਿਲੋਮੀਟਰ ਲੰਬੀ ਜੋਜਿਲਾ ਸੁਰੰਗ ਦਾ ਨੀਂਹ ਪੱਥਰ ਰਖਿਆ
ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਜੰਮੂ-ਕਸ਼ਮੀਰ ਵਿਚ ਲੇਹ-ਲੱਦਾਖ਼ ਖੇਤਰ ਨਾਲ ਜੋੜਨ ਵਾਲੀ ਏਸ਼ੀਆ ਦੀ ਸਭ ਤੋਂ ਲੰਬੀ ਟੂ-ਲੇਨ ਜੋਜਿਲਾ ਸੁਰੰਗ ...
ਲੇਹ : ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਜੰਮੂ-ਕਸ਼ਮੀਰ ਵਿਚ ਲੇਹ-ਲੱਦਾਖ਼ ਖੇਤਰ ਨਾਲ ਜੋੜਨ ਵਾਲੀ ਏਸ਼ੀਆ ਦੀ ਸਭ ਤੋਂ ਲੰਬੀ ਟੂ-ਲੇਨ ਜੋਜਿਲਾ ਸੁਰੰਗ ਪਰਿਯੋਜਨਾ ਦਾ ਨੀਂਹ ਪੱਥਰ ਰਖਿਆ। ਉਹ ਲੇਹ ਵਿਚ ਬੋਧੀ ਧਰਮ ਗੁਰੂ ਦੇ ਜੈਯੰਤੀ ਸਮਾਗਮ ਵਿਚ ਵੀ ਸ਼ਾਮਲ ਹੋਏ। ਮੋਦੀ ਨੇ ਕਿਹਾ ਕਿ ਮੈਂ ਪਹਿਲਾ ਪ੍ਰਧਾਨ ਮੰਤਰੀ ਸੀ, ਜਿਸ ਨੂੰ ਮੰਗੋਲੀਆ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਮੰਗੋਲੀਆ ਦੇ ਭਾਰਤ ਦੇ ਬਾਰੇ ਨਹੀਂ ਜਾਣਦੇ ਪਰ ਲੇਹ ਦੇ ਅਧਿਆਤਮਕ ਗੁਰੂ ਕੁਸ਼ਕ ਬਕੁਲਾ ਨੂੰ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਕੁਸ਼ਕ ਬਕੁਲਾ ਜੀ ਨੇ ਦਿਲਾਂ ਨੂੰ ਜੋੜਨ ਦਾ ਕੰਮ ਕੀਤਾ ਹੈ। ਇਹ ਟਨਲ ਬਕੁਲਾ ਜੀ ਦੇ ਸੁਪਨੇ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਲੇਹ ਲੱਦਾਖ਼ ਦੀਆਂ ਔਰਤਾਂ ਵਿਚ ਜੋ ਸਮਰੱਕਾ ਹੈ, ਉਹ ਦੇਖਣ ਯੋਗ ਹੈ। ਦੇਸ਼ ਦੀ ਯੂਨੀਵਰਸਿਟੀ ਨੂੰ ਇਸ 'ਤੇ ਅਧਿਐਨ ਕਰਨਾ ਚਾਹੀਦਾ ਹੈ ਕਿ ਅਜਿਹੇ ਔਖੇ ਖੇਤਰਾਂ ਵਿਚ ਰਹਿੰਦੀਆਂ ਹਨ ਜੋ 6-7 ਮਹੀਨਿਆਂ ਲਈ ਦੁਨੀਆਂ ਤੋਂ ਕਟ ਜਾਂਦੇ ਹਨ। ਅਜਿਹੇ ਹਾਲਾਤ ਵਿਚ ਵੀ ਇੱਥੋਂ ਦੀਆਂ ਬੀਬੀਆਂ ਭੈਣਾਂ ਜੀਵਨ ਚਲਾਉਂਦੀਆਂ ਹਨ। ਮੈਂ ਇਨ੍ਹਾਂ ਨੂੰ ਨਮਸ਼ਕਾਰ ਕਰਦਾ ਹਾਂ।
ਇਸ ਦੇ ਨਾਲ ਹੀ ਮੋਦੀ ਜੰਮੂ-ਕਸ਼ਮੀਰ ਵਿਚ ਰਿੰਗ ਰੋਡ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰਖਣਗੇ। ਮੋਦੀ ਨੇ ਕਿਹਾ ਕਿ ਕੇਂਦਰ ਦੀਆਂ ਯੋਜਨਾਵਾਂ ਨਾਲ ਇਸ ਖੇਤਰ ਦੀ ਇਕੋਨਾਮੀ ਨੂੰ ਨਵੀਂ ਤਾਕਤ ਮਿਲੇਗੀ। ਜੋਜਿਲਾ ਟਨਲ ਪ੍ਰੋਜੈਕਟ ਆਧੁਨਿਕ ਤਕਨੀਕ ਦੀ ਵੀ ਵੱਡੀ ਉਦਾਹਰਨ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਦਸਿਆ ਗਿਆ ਕਿ ਟਨਲ ਵਿਚ ਸੱਤ ਕੁਤੁਬ ਮੀਨਾਰ ਉਚਾਈ ਵਾਲਾ ਪ੍ਰਬੰਧ ਕੀਤਾ ਗਿਆ ਹੈ ਤਾਕਿ ਅੰਦਰ ਦੀ ਹਵਾ ਸ਼ੁਧ ਰਹਿ ਸਕੇ।