ਵੋਟਾਂ ਤੋਂ ਇਕ ਦਿਨ ਪਹਿਲਾਂ ਵੋਟਰਾਂ ਦੀਆਂ ਉਂਗਲਾਂ 'ਤੇ ਜ਼ਬਰਦਸਤੀ ਲਗਾਈ ਗਈ ਸਿਆਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਵਾਲਿਆਂ ਨੇ 500 ਰੁਪਏ ਦੇ ਕੇ ਮੂੰਹ ਬੰਦ ਕਰਨ ਕੀਤੀ ਕੋਸ਼ਿਸ਼

Chandauli residents allege ink was forcefully applied

ਲਖਨਾਊ: ਉਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਤੋਂ ਇਕ ਦਿਨ ਪਹਿਲਾਂ ਵੋਟਰਾਂ ਦੀਆਂ ਉਂਗਲਾਂ ’ਤੇ ਜ਼ਬਰਦਸਤੀ ਸਿਆਹੀ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਯੂਪੀ ਦੀ ਚੰਦੌਲੀ ਸੀਟ ਦਾ ਹੈ। ਇਸ ਸੰਸਦੀ ਸੀਟ ਤਹਿਤ ਤਾਰਾ ਜੀਵਨਪੁਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਤੋਂ ਇਕ ਦਿਨ ਪਹਿਲਾਂ ਉਹਨਾਂ ਦੀਆਂ ਉਂਗਲਾਂ ’ਤੇ ਜ਼ਬਰਦਸਤੀ ਸਿਆਹੀ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਉਹਨਾਂ ਨੂੰ 500 ਰੁਪਏ ਦਿੱਤੇ ਗਏ।

ਅਜਿਹਾ ਕਰਨ ਵਾਲੇ ਉਹਨਾਂ ਦੇ ਪਿੰਡ ਦੇ ਤਿੰਨ ਵਿਅਕਤੀ ਹੀ ਸਨ। ਲੋਕਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਲੋਕ ਹਨ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਹੁਣ ਉਹ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾ ਸਕਦੇ। ਚੰਦੌਲੀ ਦੇ ਐਸਡੀਐਮ ਕੁਮਾਰ ਹਰਸ਼ ਨੇ ਕਿਹਾ ਕਿ ਸ਼ਿਕਾਇਤ ਕਰਤਾ ਹੁਣ ਪੁਲਿਸ ਥਾਣੇ ਵਿਚ ਹਨ। ਲੋਕ ਸਾਨੂੰ ਜੋ ਸ਼ਿਕਾਇਤ ਦਰਜ ਕਰਵਾਉਣਗੇ ਉਹ ਉਸ ਮੁਤਾਬਕ ਕਾਰਵਾਈ ਕਰਾਂਗੇ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਊਜ਼ ਏਜੰਸੀ ਨੇ ਇਹਨਾਂ ਵੋਟਰਾਂ ਦੀਆਂ ਉਂਗਲਾਂ ’ਤੇ ਲੱਗੀ ਸਿਆਹੀ ਵਾਲੀ ਤਸਵੀਰ ਜਾਰੀ ਕੀਤੀ ਹੈ।

ਇਹਨਾਂ ਲੋਕਾਂ ਦੇ ਹੱਥ ਵਿਚ ਕਥਿਤ ਤੌਰ ’ਤੇ ਦਿੱਤੇ ਗਏ ਨੋਟ ਵੀ ਫੜੇ ਹੋਏ ਹਨ। ਦਸ ਦਈਏ ਕਿ ਲੋਕ ਸਭਾ ਚੋਣਾਂ ਦਾ ਨਤੀਜਾ 23 ਮਈ ਨੂੰ ਐਲਾਨਿਆ ਜਾਵੇਗਾ। ਅੱਜ ਵੋਟਾਂ ਦੀ ਸਮਾਪਤੀ ਹੋ ਗਈ ਹੈ। ਇਸ ਪ੍ਰਕਾਰ ਸਿਆਸੀ ਆਗੂਆਂ ਦੀ ਕਿਸਮਤ ਦਾ ਫੈਸਲਾ ਜਨਤਾ ਦੇ ਹੱਥ ਵਿਚ ਹੈ। ਕਿਸ ਪਾਰਟੀ ਨੂੰ ਜਿੱਤ ਹਾਸਲ ਹੁੰਦੀ ਹੈ ’ਤੇ ਕਿਹੜੀ ਪਾਰਟੀ ਨੂੰ ਹਾਰ ਇਸ ਦਾ ਫੈਸਲਾ ਤਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਹੋਵੇਗਾ।