TikTok ‘ਤੇ ਔਰਤਾਂ ਖਿਲਾਫ ਵੀਡੀਓ ਨੂੰ ਲੈ ਕੇ ਪਿਆ ਰੌਲਾ, ਬੈਨ ਕਰਨ ਦੀ ਹੋ ਰਹੀ ਹੈ ਮੰਗ
ਪਿਛਲੇ ਕੁਝ ਦਿਨਾਂ ਤੋਂ TikTok ਅਤੇ Youtube ਦੇ ਯੂਜ਼ਰਾਂ ਵਿਚ ਆਪਸੀ ਨੋਕ-ਝੋਕ ਚੱਲ ਰਹੀ ਹੈ।
ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ TikTok ਅਤੇ Youtube ਦੇ ਯੂਜ਼ਰਾਂ ਵਿਚ ਆਪਸੀ ਨੋਕ-ਝੋਕ ਚੱਲ ਰਹੀ ਹੈ। ਇਸੇ ਵਿਚ ਨੋਟਿਜ਼ਨ ਟਿਕਟੌਕ ਕਨਟੈਂਟ ਕਰਿਏਟਰ ਫ਼ੈਜ਼ਲ ਸਿਦੀਕੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਬੈਨ ਕਰਨ ਦੀ ਮੰਗ ਕਰ ਰਹੇ ਹਨ। ਦਰਅਸਲ ਟਿਕਟਾਕਰ ਦੇ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਵਿਚ ਐਸਿਡ ਅਟੈਕ ਦਾ ਸਮਰਥਨ ਕਰਨ ਵਾਲਾ ਪਾਇਆ ਗਿਆ। ਵੀਡੀਓ ਨਿਰਮਾਤਾ ਫੈਜ਼ਲ ਸਿਦੀਕੀ ਦੇ ਟਿਕਟੋਕ 'ਤੇ 13 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।
ਟਿਕਟੋਕਰ ਨੇ ਅਜਿਹੀ ਵੀਡੀਓ ਬਣਾਈ ਸੀ, ਜਿਸ ਵਿਚ ਕਿਹਾ ਜਾਂਦਾ ਹੈ ਕਿ ਤੇਜ਼ਾਬ ਹਮਲੇ ਦੀ ਹਮਾਇਤ ਕੀਤੀ ਗਈ ਹੈ। ਇਸ ਵਿਚ, ਫੈਜ਼ਲ ਤਰਲ ਨਾਲ ਭਰਪੂਰ ਗਿਲਾਸ ਲੈਂਦਾ ਹੈ ਅਤੇ ਆਪਣੀ ਪ੍ਰੇਮਿਕਾ 'ਤੇ ਡੋਲਦਾ ਹੈ। ਵੀਡੀਓ ਦੇ ਅਖੀਰ ਵਿਚ ਨਿਸ਼ਾਨ ਲੜਕੀ ਦੇ ਚਿਹਰੇ 'ਤੇ ਦਿਖਾਈ ਦੇਣ ਲੱਗਦਾ ਹੈ। ਉਧਰ ਰਾਸ਼ਟਰੀ ਮਹਿਲਾ ਆਯੋਗ (NCW) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਟਿਕਟੌਕ ਦੇ ਇਕ ਵੀਡੀਓ ਦਾ ਬਾਰੇ ਲਿਖਿਆ ਹੈ, ਜਿਸ ਵਿਚ ਇਕ ਯੂਜ਼ਰ ਵੱਲੋਂ ਕਥਿਤ ਤੌਰ ਤੇ ਮਹਿਲਾਵਾਂ ਦੇ ਖਿਲਾਫ ਐਸਿਡ ਅਟੈਕ ਅਤੇ ਅਪਰਾਧਾਂ ਨੂੰ ਗਲੋਰੀਫਾਈ ਕੀਤਾ ਗਿਆ ਹੈ।
ਦੱਸ ਦੱਈਏ ਕਿ TikTok ਦੇ ਅਜਿਹੇ ਹੀ ਕਈ ਵੀਡੀਓ ਟਵੀਟਰ ਤੇ ਸਾਹਮਣੇ ਆਏ। ਜਿਹੜੇ ਮਹਿਲਾਵਾਂ ਤੇ ਯੋਨ ਸ਼ੋਸਣ ਨੂੰ ਪ੍ਰੋਸਾਹਿਤ ਕਰਦੇ ਹਨ। ਅਜਿਹੀਆਂ ਵੀਡਿਓਜ਼ ਦੇ ਸਾਹਮਣੇ ਆਉਣ ਤੋਂ ਬਾਅਦ, ਨੇਟੀਜੈਂਸਾਂ ਨੇ #BanTikTokinIndia ਨਾਲ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ. ਅਜਿਹੀਆਂ ਕਈ ਫੋਟੋਆਂ ਅਤੇ ਸਕ੍ਰੀਨਸ਼ਾਟ ਸਾਂਝੇ ਕੀਤੇ ਗਏ ਹਨ,
ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਅਸੀਂ ਸਿਰਫ ਨਕਾਰਾਤਮਕ ਦਰਜਾ ਦੇਣ ਲਈ ਐਪ ਨੂੰ ਡਾਊਨਲੋਡ ਕੀਤਾ ਸੀ। ਐਪ ਨੂੰ ਐੱਪਲ ਐਪ ਸਟੋਰ ਅਤੇ ਗੂਗਲ ਪਲੇ ਸਟੋਰ 'ਤੇ 1-ਸਟਾਰ ਸਮੀਖਿਆਵਾਂ ਦੀ ਵਾੜ ਆ ਗਈ। TikTok ਐਪ 1-ਸਟਾਰ ਰਵਿਊ ਦੀ ਸੀਰੀਜ਼ ਦੇ ਬਾਅਦ ਗੁਗਲ ਪਲੇਅ ਸਟੋਰ ਤੇ ਕੁਝ ਦਿਨਾਂ ਦੇ ਵਿਚ 4.5 ਸਟਾਰ ਤੋਂ ਘੱਟ ਕੇ 2 ਸਟਾਰ ਤੱਕ ਪਹੁੰਚ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।