ਕੇਂਦਰ ਦੀ ਸੂਬਿਆਂ ਨੂੰ ਹਦਾਇਤ, ‘ਲਾਕਡਾਊਨ ਖੋਲ੍ਹਣ ਵਿਚ ਲਾਪਰਵਾਹੀ ਨਾ ਵਰਤੀ ਜਾਵੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਥਾਵਾਂ ’ਤੇ ਭੀੜ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਰਹੇ ਹਨ, ਜਿਸ ਨਾਲ ਸਰਕਾਰ ਦੀ ਚਿੰਤਾ ਵਧੀ ਹੈ।

Central Government advice to states for Lockdown relaxation

ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ਵਿਚ ਅਨਲਾਕ ਪ੍ਰਕਿਰਿਆ (Lockdown relaxation in India) ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਭੀੜ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਰਹੇ ਹਨ, ਜਿਸ ਨਾਲ ਸਰਕਾਰ ਦੀ ਚਿੰਤਾ ਵਧੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਲਾਕਡਾਊਨ ਵਿਚ ਢਿੱਲ ਦੇਣ ਦੌਰਾਨ ਕੋਰੋਨਾ ਨਿਯਮਾਂ ਦੀ ਪਾਲਣ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੀ ਹਦਾਇਤ ਦਿੱਤੀ।

ਹੋਰ ਪੜ੍ਹੋ: ਬੀਬੀ ਜਗੀਰ ਕੌਰ ਨੇ ਮਿਲਖਾ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਕੀਤਾ ਪ੍ਰਗਟਾਵਾ

ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਗਏ ਪੱਤਰ ਵਿਚ ਟੈਸਟ, ਟਰੈਕ ਅਤੇ ਟ੍ਰੀਟ (Focus on Test-track-treat strategy) ਦੇ ਫਾਰਮੂਲੇ ਅਤੇ ਟੀਕਾਕਰਨ ’ਤੇ ਵਿਸ਼ੇਸ਼ ਜ਼ੋਰ ਦੇਣ ਲਈ ਕਿਹਾ ਹੈ। ਕੇਂਦਰੀ ਸਿਹਤ ਸਕੱਤਰ ਅਜੈ ਭੱਲਾ ਨੇ ਸੂਬਿਆਂ ਨੂੰ ਕਿਹਾ ਕਿ ਅੱਜ ਦੇ ਹਾਲਾਤ ਵਿਚ ਲਾਗ ਦੀ ਚੇਨ ਨੂੰ ਤੋੜਨ ਲਈ ਟੀਕਾਕਰਨ ਹੀ ਸਭ ਤੋਂ ਵੱਡਾ ਹਥਿਆਰ ਹੈ।

ਹੋਰ ਪੜ੍ਹੋ: ਅਲਵਿਦਾ Flying Sikh : ਦੇਸ਼ ਦੀਆਂ ਮਹਾਨ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਕੇਂਦਰ ਦੇ ਸੂਬਿਆਂ ਨੂੰ ਨਿਰਦੇਸ਼ (Central Government advice to states)

  • ਮਾਸਕ ਪਾਉਣਾ, ਸਮੇਂ-ਸਮੇਂ ਸਿਰ ਹੱਥ ਸਾਫ ਕਰਨਾ ਅਤੇ ਸਮਾਜਕ ਦੂਰੀ ਆਦਿ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ। ਇਸ ਦੇ ਨਾਲ ਹੀ ਬੰਦ ਥਾਵਾਂ ਵਿਚ ਵੈਂਟੀਲੇਸ਼ਨ ’ਤੇ ਕੰਮ ਕੀਤਾ ਜਾਵੇ।
  • ਕਈ ਥਾਵਾਂ ’ਤੇ ਪਾਬੰਦੀਆਂ ਵਿਚ ਢਿੱਲ ਮਿਲਦੇ ਹੀ ਸਬਜ਼ੀ ਮੰਡੀ ਆਦਿ ਵਿਚ ਭੀੜ ਦੇਖੀ ਜਾ ਰਹੀ ਹੈ। ਇਹ ਆਉਣ ਵਾਲੇ ਦਿਨਾਂ ਲਈ ਚੰਗੀ ਗੱਲ ਨਹੀਂ ਹੈ।
  • ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ ਪਰ ਇਸ ਕਾਰਨ ਟੈਸਟਿੰਗ ਵਿਚ ਕਮੀ ਨਹੀਂ ਆਉਣੀ ਚਾਹੀਦੀ। ਸਥਿਤੀ ਹਰ ਪਲ ਬਦਲ ਰਹੀ ਹੈ।
  • ਜੇਕਰ ਕਿਸੇ ਛੋਟੇ ਇਲਾਕੇ ਵਿਚ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਤਾਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਦੇ ਅਧਾਰ ’ਤੇ ਕਦਮ ਚੁੱਕੇ ਜਾਣ।
  • ਟੀਕਾਕਰਨ ਦੀ ਰਫ਼ਤਾਰ ਵਧਾਈ ਜਾਵੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਬਾਦੀ ਨੂੰ ਟੀਕਾ ਲਗਾਇਆ ਜਾ ਸਕੇ। ਇਸ ਨਾਲ ਕੋਰੋਨਾ ਦੀ ਅਗਲੀ ਲਹਿਰ ਖਿਲਾਫ਼ ਸਾਡੀ ਲੜਾਈ ਹੋਰ ਮਜ਼ਬੂਤ ਹੋਵੇਗੀ।

ਹੋਰ ਪੜ੍ਹੋ: ਸਿਹਤ ਨੂੰ ਸਭ ਤੋਂ ਉੱਪਰ ਰੱਖਦੇ ਸੀ ਉਡਣਾ ਸਿੱਖ, ਕਹਿੰਦੇ ਸੀ ‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’