ਬਿਜਲੀ ਚੋਰੀ ਦੇ ਮਾਮਲੇ ਵਿਚ ਵਿਅਕਤੀ ਨੂੰ ਇਕ ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਕਿਹਾ ਕਿ ਦੋਸ਼ੀ ਨੂੰ ਤਿੰਨ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਅਦਾ ਕਰਨਾ ਹੋਵੇਗਾ

Image: For representation purpose only.

 

ਨਵੀਂ ਦਿੱਲੀ: ਇਥੋਂ ਦੀ ਇਕ ਅਦਾਲਤ ਨੇ ਬਿਜਲੀ ਚੋਰੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਇਕ ਸਾਲ ਦੀ ਕੈਦ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਬਿਜਲੀ ਚੋਰੀ ਦੀ ਬੁਰਾਈ ਖਪਤਕਾਰਾਂ ਨੂੰ ਪ੍ਰਭਾਵਤ ਕਰਦੀ ਹੈ ਅਤੇ ਸਰਕਾਰਾਂ ਅਤੇ ਸਪਲਾਇਰਾਂ ਨੂੰ ਭਾਰੀ ਵਿੱਤੀ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਕਰਨਗੇ CM ਦੀ ਯੋਗਸ਼ਾਲਾ ਫੇਜ਼-2 ਦੀ ਸ਼ੁਰੂਆਤ

ਅਦਾਲਤ ਨੇ ਕਿਹਾ ਕਿ ਦੋਸ਼ੀ ਨੂੰ ਤਿੰਨ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਅਦਾ ਕਰਨਾ ਹੋਵੇਗਾ। ਐਡੀਸ਼ਨਲ ਸੈਸ਼ਨ ਜੱਜ ਜਤਿੰਦਰ ਸਿੰਘ ਦੀ ਅਦਾਲਤ ਬਲੀਰਾਮ ਵਿਰੁਧ ਕੇਸ ਦੀ ਸੁਣਵਾਈ ਕਰ ਰਹੀ ਸੀ, ਜਿਸ ਨੂੰ ਪਹਿਲਾਂ ਪਾਰਕਿੰਗ ਲਾਟ 'ਤੇ ਬਿਜਲੀ ਦੀ "ਸਿੱਧੀ ਚੋਰੀ" ਕਰਨ ਦੇ ਦੋਸ਼ ਵਿਚ ਬਿਜਲੀ ਐਕਟ ਦੇ ਇਕ ਪ੍ਰਾਵਧਾਨ ਦੇ ਤਹਿਤ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ: ਇੰਡੀਗੋ ਨੇ ਜਹਾਜ਼ਾਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਆਰਡਰ ਦਿਤਾ

ਇਸਤਗਾਸਾ ਪੱਖ ਅਨੁਸਾਰ, ਬਲੀਰਾਮ ਨੇ ਉਤਰੀ ਦਿੱਲੀ ਦੇ ਮੰਗੋਲਪੁਰੀ ਖੇਤਰ ਵਿਚ ਬਿਜਲੀ ਚੋਰੀ ਕੀਤੀ ਅਤੇ ਇਸ ਦੀ ਵਰਤੋਂ ਈ-ਰਿਕਸ਼ਾ ਚਾਰਜ ਕਰਨ ਲਈ ਕੀਤੀ। ਅਦਾਲਤ ਨੇ ਕਿਹਾ ਕੀਤਾ ਕਿ ਬਿਜਲੀ ਦੀ ਚੋਰੀ, ਸਰਕਾਰ ਅਤੇ ਬਿਜਲੀ ਸਪਲਾਇਰ ਕੰਪਨੀ ਦੀ ਬੁਨਿਆਦੀ ਢਾਂਚੇ ਨੂੰ ਕਾਇਮ ਰੱਖਣ ਜਾਂ ਬਿਜਲੀ ਉਤਪਾਦਨ ਵਿਚ ਨਿਵੇਸ਼ ਕਰਨ ਦੀ ਸਮਰੱਥਾ ਨੂੰ ਪ੍ਰਭਾਵਤ ਕਰਦੀ ਹੈ, ਨਤੀਜੇ ਵਜੋਂ ਬਿਜਲੀ ਦੀ ਕਮੀ ਹੁੰਦੀ ਹੈ ਅਤੇ ਖਪਤਕਾਰਾਂ ਨੂੰ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਗੋਲਪੁਰੀ ਥਾਣੇ ਵਿਚ 2017 ਵਿਚ ਰਾਮ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਸੀ।