ਅਸਾਮ ਤੇ ਬਿਹਾਰ 'ਚ ਹੜ੍ਹ ਕਾਰਨ ਹਾਲਾਤ ਹੋਰ ਖ਼ਰਾਬ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਦੀ ਗਿਣਤੀ ਵੱਧ ਕੇ 131 ਹੋਈ

Assam-Bihar floods: Death toll rises to 131

ਪਟਨਾ/ਗੁਹਾਟੀ : ਦੇਸ਼ ਦੇ ਉੱਤਰੀ-ਪੂਰਬੀ ਹਿੱਸਿਆਂ 'ਚ ਲਗਾਤਾਰ ਹੜ੍ਹ ਦਾ ਕਹਿਰ ਜਾਰੀ ਹੈ। ਅਸਾਮ ਅਤੇ ਬਿਹਾਰ 'ਚ ਹੜ੍ਹ ਦੇ ਹਾਲਾਤ ਵਿਚ ਕਿਸੇ ਤਰ੍ਹਾਂ ਦੇ ਸੁਧਾਰ ਦੇ ਸੰਕੇਤ ਨਹੀਂ ਹਨ। ਆਪਦਾ ਪ੍ਰਬੰਧ ਵਿਭਾਗ ਨੇ ਹੜ੍ਹ ਕਾਰਨ ਮਰਨ ਵਾਲਿਆਂ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ। ਨਵੇਂ ਅੰਕੜਿਆਂ ਮੁਤਾਬਕ ਬਿਹਾਰ 'ਚ ਹੁਣ ਤਕ 78 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ 18 ਨੇਪਾਲ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਹਨ। ਨੇਪਾਲ 'ਚ ਲਗਾਤਾਰ ਮੀਂਹ ਕਾਰਨ ਦੇਸ਼ ਦਾ ਉੱਤਰ-ਪੂਰਬੀ ਹਿੱਸਾ ਹੜ੍ਹ ਦੀ ਲਪੇਟ 'ਚ ਹੈ। ਰਿਪੋਰਟ ਤੋਂ ਇਹ ਵੀ ਜਾਹਰ ਹੁੰਦਾ ਹੈ ਕਿ 90 ਲੋਕਾਂ ਦੀ ਮੌਤ ਹੋ ਗਈ ਹੈ।

ਹੜ੍ਹ ਕਾਰਨ ਬਿਹਾਰ ਦੇ 12 ਜ਼ਿਲ੍ਹਿਆਂ ਦੇ ਲਗਭਗ 5.5 ਮਿਲੀਅਨ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹਨ। ਅਸਾਮ 'ਚ ਮ੍ਰਿਤਕਾਂ ਦੀ ਗਿਣਤੀ ਵੱਖ ਕੇ 39 ਹੋ ਗਈ ਹੈ। 28 ਤੋਂ ਵੱਧ ਜ਼ਿਲ੍ਹੇ ਪ੍ਰਭਾਵਤ ਹਨ ਅਤੇ ਘੱਟੋ-ਘੱਟ 5.4 ਮਿਲੀਅਨ ਲੋਕ ਬੇਘਰ ਹੋ ਚੁੱਕੇ ਹਨ। ਅਸਾਮ ਦਾ ਬਾਰਪੇਟਾ ਜ਼ਿਲ੍ਹਾ ਸੱਭ ਤੋਂ ਵੱਧ ਪ੍ਰਭਾਵਤ ਹੋਇਆ ਹੈ, ਜਿਥੇ 1.34 ਮਿਲੀਅਨ ਲੋਕ ਪ੍ਰਭਾਵਤ ਹੋਏ ਹਨ। ਸੂਬੇ 'ਚ 4 ਹਜ਼ਾਰ ਘਰਾਂ ਦਾ ਨੁਕਸਾਨ ਹੋਇਆ ਹੈ ਅਤੇ 2.5 ਮਿਲੀਅਨ ਪਸ਼ੂ ਹੜ੍ਹ ਦੀ ਲਪੇਟ 'ਚ ਆਏ ਹਨ। ਮੇਘਾਲਿਆ 'ਚ ਦੋ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ, ਜਦਕਿ 1.55 ਲੱਖ ਲੋਕ ਹੜ੍ਹ ਕਾਰਨ ਪ੍ਰਭਾਵਤ ਹੋਏ ਹਨ।

ਅਸਾਮ ਦਾ ਕਾਜ਼ੀਰੰਗਾ ਨੈਸ਼ਨਲ ਪਾਰਕ ਪਾਣੀ ਡੁੱਬ ਗਿਆ ਹੈ ਅਤੇ ਇਥੇ ਸਥਿਤ 150 ਦੇ ਕਰੀਬ ਮਚਾਨਾਂ ਪ੍ਰਭਾਵਤ ਹੋਈਆਂ ਹਨ। ਰਿਪੋਰਟਾਂ ਅਨੁਸਾਰ ਦੋਵਾਂ ਸੂਬਿਆਂ 'ਚ 43 ਮੌਤਾਂ ਹੋ ਚੁੱਕੀਆਂ ਹਨ। ਬਿਹਾਰ ਦੀਆਂ ਸਾਰੀਆਂ ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਰਿਪੋਰਟਾਂ ਅਨੁਸਾਰ ਸਹਿਰਸਾ, ਕਟਿਹਾਰ ਅਤੇ ਪੂਰਨੀਆ ਜ਼ਿਲ੍ਹੇ ਵੀ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ।

ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਰਜਨਾਂ ਪਿੰਡਾਂ ਦੇ ਲੋਕ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਗੰਭੀਰ ਸਥਿਤੀ ਸੀਤਾਮਾੜੀ ਤੇ ਅਰਾਰੀਆ ਜ਼ਿਲ੍ਹਿਆਂ 'ਚ ਬਣੀ ਹੋਈ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਸੜਕਾਂ ਵੀ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ’ਚ ਪੈ ਰਹੇ ਮੀਂਹਾਂ ਕਾਰਨ ਸੂਬੇ 'ਚ ਹੜ੍ਹ ਆਏ ਹਨ।