ਆਸਾਮ 'ਚ ਹੜ੍ਹ ਦੌਰਾਨ ਘਰ ਦੇ ਬੈੱਡ 'ਤੇ ਬਾਘ ਬੈਠਾ ਦੇਖ ਪਰਿਵਾਰ ਦੀਆਂ ਨਿਕਲੀਆਂ ਚੀਕਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸਾਮ ਵਿਚ ਹੜ੍ਹ ਆਉਣ ਕਾਰਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਪਾਣੀ ਭਰ ਚੁੱਕਾ ਹੈ, ਜਿਸ ਕਾਰਨ ਕਈ ਜਾਨਵਰਾਂ ਦੀ ਮੌਤ ਹੋ ਗਈ ਹੈ।

Tiger sitting on a Bed in House

ਅਸਾਮ: ਅਸਾਮ ਵਿਚ ਹੜ੍ਹ ਆਉਣ ਕਾਰਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਪਾਣੀ ਭਰ ਚੁੱਕਾ ਹੈ, ਜਿਸ ਕਾਰਨ ਕਈ ਜਾਨਵਰਾਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਕਾਜ਼ੀਰੰਗਾ ਦੇ ਨੇੜਲੇ ਇਲਾਕੇ ਵਿਚ ਇਕ ਘਰ ਵਿਚ ਬੈੱਡ ‘ਤੇ ਬਾਘ ਨੂੰ ਆਰਾਮ ਕਰਦੇ ਦੇਖਿਆ ਗਿਆ, ਜਿਸ ਨੂੰ ਦੇਖ ਕੇ ਲੋਕਾਂ ਵਿਚ ਹੜਕੰਪ ਮਚ ਗਿਆ।

ਬਾਘ ਨੂੰ ਦੇਖਣ ਤੋਂ ਬਾਅਦ ਸਾਰੇ ਲੋਕ ਘਰ ਛੱਡ ਕੇ ਦੂਰ ਜਾ ਕੇ ਖੜੇ ਹੋ ਗਏ।  ਪਿੰਡ ਦੇ ਲੋਕਾਂ ਨੇ ਤੁਰੰਤ ਵਣ ਵਿਭਾਗ ਨੂੰ ਸੂਚਨਾ ਦਿੱਤੀ। ਇਹ ਤਸਵੀਰਾਂ ਵਾਈਲਡ ਲਾਈਫ਼ ਟਰੱਸਟ ਇੰਡੀਆ ਵੱਲੋਂ ਸ਼ੇਅਰ ਕੀਤੀਆ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਟਵਿਟਰ ਯੂਜ਼ਰਜ਼ ਦਾ ਕਹਿਣਾ ਹੈ ਕਿ ਹੜ੍ਹ ਤੋਂ ਬਚਣ ਲਈ ਘਰ ਵਿਚ ਜਾ ਪਹੁੰਚਿਆ ਅਤੇ ਥੱਕ ਕੇ ਬੈੱਡ ‘ਤੇ ਬੈਠ ਕੇ ਅਰਾਮ ਫਰਮਾਉਣ ਲੱਗਿਆ।

 


 

ਘਰ ਦਾ ਮਾਲਕ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸ ਦੇ ਗੁਆਂਢੀ ਬਾਘ ਨੂੰ ਦੇਖ ਕੇ ਜ਼ੋਰ ਨਾਲ ਚੀਕਾਂ ਮਾਰਨ ਲੱਗੇ। ਵਣ ਵਿਭਾਗ ਦਾ ਕਹਿਣਾ ਹੈ ਕਿ ਬਾਘ ਨੂੰ ਸ਼ਾਂਤ ਕਰਨ ਅਤੇ ਉਸ ਨੂੰ ਸੁਰੱਖਿਅਤ ਕੱਢਣ ਦੇ ਯਤਨ ਜਾਰੀ ਹੈ। ਅਸਾਮ ਵਿਚ ਬੁੱਧਵਾਰ ਨੂੰ ਵੀ ਹੜ੍ਹ ਦਾ ਕਹਿਰ ਜਾਰੀ ਰਿਹਾ। ਸੂਬੇ ਦੇ 29 ਜ਼ਿਲ੍ਹਿਆਂ ਵਿਚ ਬਾਰਿਸ਼ ਦਾ ਕਹਿਰ ਜਾਰੀ ਹੈ। ਹੜ੍ਹ ਨਾਲ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 57 ਲੱਖ ਲੋਕ ਪ੍ਰਭਾਵਿਤ ਹੋਏ ਹਨ। 

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ