ਗਲਵਾਨ ਘਾਟੀ ‘ਚ ਗੂੰਜੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨੇ ਚੀਨ ਨੂੰ ਛੇੜੀ ਕੰਬਣੀ !

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੱਦਾਖ...

Ladakh Galvan Valley ADGPI Indian Army Rajnath Singh

ਲੱਦਾਖ: ਗਲਵਾਨ ਘਾਟੀ ਵਿਚ ਇਕ ਵਾਰ ਫਿਰ ਸਿੱਖ ਰੈਜ਼ੀਮੈਂਟ ਦੇ ਜਵਾਨਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਚੀਨ ਨੂੰ ਕੰਬਣੀ ਛੇੜ ਦਿੱਤੀ। ਇਹ ਜੈਕਾਰੇ ਸਿਰਫ ਜਵਾਨਾਂ ਵੱਲੋਂ ਹੀ ਨਹੀਂ ਬਲਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਵੱਲੋਂ ਵੀ ਲਗਾਏ ਗਏ ਹਨ ਜਿਸ ਨਾਲ ਜਵਾਨਾਂ ਦਾ ਹੌਂਸਲਾ ਦੁਗਣਾ ਹੋ ਗਿਆ।

ਫੌਜੀਆਂ ਦੀਆਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਹਨਾਂ ਨੂੰ ਦੇਖ ਕੇ ਤੁਹਾਡੇ ਵਿਚ ਵੀ ਜੋਸ਼ ਭਰ ਜਾਵੇਗਾ ਕਿ ਕਿਸ ਤਰ੍ਹਾਂ ਜਵਾਨ ਅਪਣੀ ਜਾਨ ਤੇ ਖੇਡ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਗਲਵਾਨ ਘਾਟੀ ਵਿਵਾਦ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲੀ ਵਾਰ ਲੱਦਾਖ ਦੇ ਦੌਰੇ ਤੇ ਪਹੁੰਚੇ ਹਨ ਜਿਹਨਾਂ ਨੇ ਇੱਥੇ ਆ ਕੇ ਫ਼ੌਜੀ ਜਵਾਨਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਦਾ ਹੌਂਸਲਾ ਵਧਾਇਆ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੱਦਾਖ ਦਾ ਦੌਰਾ ਕਰ ਚੁੱਕੇ ਹਨ ਜਿੱਥੇ ਉਹਨਾਂ ਨੇ ਅਪਣੇ ਭਾਸ਼ਣ ਦੌਰਾਨ ਭਾਰਤ ਨਾਲ ਪੰਗਾ ਲੈਣ ਵਾਲੇ ਦੇਸ਼ਾਂ ਨੂੰ ਚੁਣੌਤੀ ਦਿੱਤੀ ਸੀ। ਲੇਹ 'ਚ ਰੱਖਿਆ ਮੰਤਰੀ ਗਨ ਚਲਾ ਕੇ ਚਾਲਬਾਜ਼ ਚੀਨ ਨੂੰ ਚੇਤਾਵਨੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਲੇਹ ਪਹੁੰਚ ਕੇ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਜਵਾਨਾਂ ਦੀ ਤਾਰੀਫ ਕਰ ਚੁੱਕੇ ਹਨ।

ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਣ ਵਾਲਿਆਂ 'ਚੋਂ ਹਾਂ, ਅਸ਼ਾਂਤੀ ਚਾਹੁੰਣ ਵਾਲਿਆਂ 'ਚ ਨਹੀਂ। ਭਾਰਤ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਸਾਡੇ ਜਵਾਨਾਂ ਨੇ ਦੇਸ਼ਵਾਸੀਆਂ ਦੇ ਸਨਮਾਨ ਦੀ ਰੱਖਿਆ ਕੀਤੀ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੀ ਇਕ ਇੰਚ ਜ਼ਮੀਨ ਵੀ ਕਿਸੇ ਨੂੰ ਹੱੜਪਣ ਨਹੀਂ ਦਿੱਤੀ ਜਾਵੇਗੀ। ਅਸੀਂ ਸਰਹੱਦ 'ਤੇ ਦੁਸ਼ਮਨਾਂ ਦੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਦਸ ਦਈਏ ਕਿ ਪਿਛਲੇ ਦਿਨੀਂ ਲੱਦਾਖ ’ਚ ਭਾਰਤੀ ਤੇ ਚੀਨੀ ਫ਼ੌਜ ਵਿਚ ਹੋਈ ਝੜਪ ਵਿਚ ਦੇਸ਼ ਦੇ 20 ਜਵਾਨ ਸ਼ਹੀਦ ਹੋਏ ਸਨ ਜਿਹਨਾਂ ਵਿਚੋਂ ਪੰਜਾਬ ਦੇ ਚਾਰ ਜਵਾਨ ਸ਼ਾਮਲ ਸਨ। ਸਰਹੱਦ ਤੇ ਹੁਣ ਤਕ ਹੋਈਆਂ ਲੜਾਈਆਂ ਵਿਚ ਪੰਜਾਬ ਦੇ ਜਵਾਨਾਂ ਦਾ ਅਹਿਮ ਯੋਗਦਾਨ ਰਿਹਾ ਹੈ।          

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।