ਭੁੱਖ ਨਾਲ ਤੜਫ਼ਦੇ ਬੱਚੇ ਨੂੰ ਦੁੱਧ ਚੁੰਘਾ ਕੇ ਸੋਸ਼ਲ ਮੀਡੀਆ 'ਤੇ ਛਾਈ ਪੁਲਿਸ ਵਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਰਜਨਟੀਨਾ ਦੀ ਇਕ ਮਹਿਲਾ ਪੁਲਿਸ ਮੁਲਾਜ਼ਮ ਮਿੱਟੀ ਨਾਲ ਲਿਬੜੇ ਕੱਪੜੇ ਪਹਿਨੇ ਕੁਪੋਸ਼ਤ ਬੱਚੇ ਨੂੰ ਦੁੱਧ ਚੁੰਘਾ ਕੇ ਸੋਸ਼ਲ ਮੀਡੀਆ 'ਤੇ ਛਾ ਗਈ ਹੈ। ਦਰਅਸਲ ...

Feeding Malnourished Children Argentina Police Women

ਬਿਊਨੋਸ ਆਇਰਸ : ਅਰਜਨਟੀਨਾ ਦੀ ਇਕ ਮਹਿਲਾ ਪੁਲਿਸ ਮੁਲਾਜ਼ਮ ਮਿੱਟੀ ਨਾਲ ਲਿਬੜੇ ਕੱਪੜੇ ਪਹਿਨੇ ਕੁਪੋਸ਼ਤ ਬੱਚੇ ਨੂੰ ਦੁੱਧ ਚੁੰਘਾ ਕੇ ਸੋਸ਼ਲ ਮੀਡੀਆ 'ਤੇ ਛਾ ਗਈ ਹੈ। ਦਰਅਸਲ ਕੇਲੇਸਤੇ ਆਯਾਲਾ ਰਾਜਧਾਨੀ ਬਿਊਨੋਸ ਆਇਰਸ ਦੇ ਜਿਸ ਹਸਪਤਾਲ ਵਿਚ ਉਹ ਸੁਰੱਖਿਆ ਗਾਰਡ ਦੇ ਰੂਪ ਵਿਚ ਤਾਇਨਾਤ ਸੀ, ਉਥੇ ਸੜਕ ਕਿਨਾਰੇ ਮਿਲੇ ਭੁੱਖ ਨਾਲ ਤੜਫਦੇ ਇਕ ਕੁਪੋਸ਼ਤ ਬੱਚੇ ਨੂੰ ਲਿਆਂਦਾ ਗਿਆ ਸੀ। ਆਯਾਲਾ ਬੱਚੇ ਨੂੰ ਰੋਂਦੇ ਦੇਖ ਖ਼ੁਦ ਨੂੰ ਰੋਕ ਨਹੀਂ ਸਕੀ। ਉਨ੍ਹਾਂ ਨੇ ਦੁੱਧ ਪਿਲਾ ਕੇ ਬੱਚੇ ਦੀ ਭੁੱਖ ਸ਼ਾਂਤ ਕੀਤੀ।

ਸਥਾਨਕ ਮੀਡੀਆ ਨੂੰ ਦਿਤੀ ਗਈ ਇੰਟਰਵਿਊ ਵਿਚ ਆਯਾਲਾ ਨੇ ਕਿਹਾ ਕਿ ਉਹ ਵਾਰ-ਵਾਰ ਅਪਣਾ ਹੱਥ ਮੂੰਡ ਵਿਚ ਪਾਉਂਦੇ ਹੋਏ ਰੋ ਰਿਹਾ ਸੀ। ਮੈਨੂੰ ਅਹਿਸਾਸ ਹੋਇਆ ਕਿ ਉਸ ਨੂੰ ਬਹੁਤ ਭੁੱਖ ਲੱਗੀ ਹੈ। ਇਸ ਲਈ ਮੈਂ ਉਸ ਨੂੰ ਛਾਤੀ ਨਾਲ ਲਗਾਉਣ ਅਤੇ ਦੁੱਧ ਪਿਲਾਉਣ ਦੀ ਇਜਾਜ਼ਤ ਮੰਗੀ। ਇਹ ਬੇਹੱਦ ਭਾਵੁਕ ਪਲ ਸੀ। ਆਯਾਲਾ ਕਿਹਾ ਕਿ ਉਸ ਨੂੰ ਭੁੱਖ ਨਾਲ ਤੜਫ਼ਦਾ ਦੇਖ ਮੇਰੀ ਰੂਹ ਕੰਬ ਗਈ ਸੀ। ਦੇਸ਼ ਅਤੇ ਸਮਾਜ ਨੂੰ ਭੁੱਖਮਰੀ ਅਤੇ ਕੁਪੋਸ਼ਣ ਨੂੰ ਮੁੱਦੇ ਨੂੰ ਲੈ ਕੇ ਗੰਭੀਰ ਹੋਣਾ ਪਵੇਗਾ। ਅਸੀਂ ਮਾਸੂਮਾਂ ਨੂੰ ਇਸ ਤਰ੍ਹਾਂ ਭੁੱਖ ਨਾਲ ਤੜਫੜ ਅਤੇ ਮਰਨ ਲਈ ਨਹੀਂ ਛੱਡ ਸਕਦੇ। ਆਯਾਲਾ ਦੇ ਅਨੁਸਾਰ ਦੁੱਧ ਪੀਣ ਤੋਂ ਬਾਅਦ ਬੱਚਾ ਇਕਦਮ ਸ਼ਾਂਤ ਹੋ ਗਿਆ। ਉਸ ਦੇ ਬੁੱਲ੍ਹਾਂ 'ਤੇ ਮੁਸਕਾਨ ਅਤੇ ਇਕ ਅਜ਼ਬ ਜਿਹੀ ਸੰਤੁਸ਼ਟੀ ਦਾ ਭਾਵ ਸੀ। 

ਬੱਚੇ ਨੂੰ ਹਸਦਾ ਦੇਖ ਮੇਰੀਆਂ ਅੱਖਾਂ ਤੋਂ ਵੀ ਖ਼ੁਸ਼ੀ ਦੇ ਹੰਝੂ ਝਲਕ ਪਏ। ਸਥਾਨਕ ਮੀਡੀਆ ਦੇ ਅਨੁਸਾਰ ਬੱਚਾ ਛੇ ਭਰਾ-ਭੈਣਾਂ ਵਿਚੋਂ ਸਭ ਤੋਂ ਛੋਟਾ ਹੈ। ਉਸ ਦੇ ਪਿਤਾ ਕਿਤੇ ਅਤਾ-ਪਤਾ ਨਹੀਂ ਹੈ ਅਤੇ ਮਾਂ ਭੀਖ ਮੰਗ ਕੇ ਗੁਜ਼ਾਰਾ ਕਰਦੀ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਬੱਚਾ ਰੋਂਦੇ ਹੋਏ ਸੜਕ ਕਿਨਾਰੇ ਮਿਲਿਆ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਆਏ ਸਨ। ਆਯਾਲਾ ਦੀ ਸਾਥੀ ਮਾਰਕੋਸ ਹੇਰੇਦੀਆ ਨੇ ਦਸਿਆ ਕਿ ਹਸਪਤਾਲ ਕਰਮਚਾਰੀ ਭੁੱਖ ਨਾਲ ਤੜਫ਼ਦੇ ਬੱਚੇ 'ਤੇ ਧਿਆਨ ਦੇਣ ਦੀ ਬਜਾਏ ਹੋਰ ਮਰੀਜ਼ਾਂ ਦੇ ਇਲਾਜ ਵਿਚ ਰੁੱਝੇ ਸਨ।

ਇਕ ਦੋ ਮੁਲਾਜ਼ਮਾਂ ਨੇ ਤਾਂ ਬੱਚੇ ਨੂੰ ਗੰਦਾ ਦੱਸਦੇ ਹੋਏ ਉਸ ਨੂੰ ਹੱਥ ਲਗਾਉਣ ਤੋਂ ਇਨਕਾਰ ਕਰ ਦਿਤਾ ਸੀ ਤਾਂ ਆਯਾਲਾ ਡਾਕਟਰਾਂ ਨੂੰ ਮਿਲੀ ਅਤੇ ਉਸ ਨੂੰ ਦੁੱਧ ਚੁੰਘਾਉਣ ਦੀ ਇਜਾਜ਼ਤ ਮੰਗੀ। ਡਾਕਟਰਾਂ ਦੇ ਮੰਨਣ 'ਤੇ ਉਨ੍ਹਾਂ ਨੇ ਬੱਚੇ ਨੂੰ ਗੋਦ ਵਿਚ ਲਿਆ ਅਤੇ ਦੁੱਧ ਪਿਲਾਉਣ ਲੱਗੀ। ਮਾਰਕੋਸ ਨੇ ਬੱਚੇ ਨੂੰ ਦੁੱਧ ਚੁੰਘਾਉਂਦੀ ਆਯਾਲਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪਾ ਦਿਤੀ ਅਤੇ ਇਹ ਮਿੰਟਾਂ ਵਿਚ ਵਾਇਰਲ ਹੋ ਗਈ। ਸ਼ੁਰੂਆਤੀ ਘੰਟਿਆਂ ਵਿਚ ਹੀ ਇਸ ਨੂੰ 68000 ਲਾਈਹਕ, 94000 ਸ਼ੇਅਰ ਅਤੇ 300 ਕਮੈਂਟ ਮਿਲ ਗਏ।