ਬੀੜੀ ਦੇ ਪੈਕਟ 'ਤੇ ਖੰਡੇ ਦਾ ਨਿਸ਼ਾਨ, ਕਾਨੂੰਨੀ ਕਾਰਵਾਈ ਵੱਲ ਵਧਿਆ ਮਾਮਲਾ
ਦਿੱਲੀ ਗੁਰਦੁਆਰਾ ਕਮੇਟੀ ਨੇ ਲਿਆ ਸਖਤ ਨੋਟਿਸ
ਨਵੀਂ ਦਿੱਲੀ- ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਕਈ ਕਿੱਸੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਸਿੱਖਾਂ ਦੇ ਧਾਰਮਿਕ ਚਿਨ੍ਹਾਂ ‘ਤੇ ਨਿਸ਼ਾਨਾ ਦੀ ਵਰਤੋਂ ਕਰ ਕੁਝ ਲੋਕ ਆਪਣੇ ਸਮਾਨ ਨੂੰ ਬਜ਼ਾਰ ਵਿਚ ਵੇਚ ਰਹੇ ਹਨ | ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇੱਕ ਬੀੜੀ ਦੇ ਪੈਕਟ 'ਤੇ ਖੰਡੇ ਦਾ ਨਿਸ਼ਾਨ ਬਣਿਆ ਹੈ ਅਤੇ ਨਾਲ ਖਾਲਸਾ ਵੀ ਲਿਖਿਆ ਹੋਇਆ ਹੈ|
ਇਸ ਪੈਕਟ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੱਸ ਦਈਏ ਕਿ ਸਾਹਮਣੇ ਆਈ ਇਸ ਬੀੜੀ ਦੇ ਪੈਕੇਟ ਦੀ ਤਸਵੀਰ ਵਿਚ ਇੱਕ ਬੱਚੇ ਦੀ ਤਸਵੀਰ ਲੱਗੀ ਹੋਈ ਹੈ ਜਿਸਦੇ ਸਿਰ 'ਤੇ ਪਟਕਾ ਬੰਨਿਆ ਹੋਇਆ ਹੈ ਅਤੇ ਉਪਰ ਖੰਡੇ ਦੇ ਨਿਸ਼ਾਨ ਨਾਲ ਖਾਲਸਾ ਲਿਖਿਆ ਹੋਇਆ ਹੈ | ਉਧਰ ਇਸ ਮਾਮਲੇ ਵਿਚ ਦਿਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਵੱਲੋਂ ਬੀੜੀ ਬਣਾਉਣ ਵਾਲੇ ਮਲਿਕ ਦੇ ਖਿਲਾਫ਼ ਸਖਤ ਨੋਟਿਸ ਲਿਆ ਗਿਆ ਹੈ|
ਕੇਮਟੀ ਨੇ ਬੀੜੀ ਦੇ ਉਤਪਾਦਕ ਸੰਨੀ ਛਾਬੜਾ ਨੂੰ ਕਾਨੂੰਨੀ ਨੋਟਿਸ ਜਾਰੀ ਕਰਦੇ ਹੋਏ ਸਮੁੱਚੀ ਸਿੱਖ ਸੰਗਤ ਤੋਂ ਮਾਫੀ ਮੰਗਣ ਲਈ ਕਿਹਾ ਹੈ | ਇਸ ਮਾਮਲੇ ਲਈ ਮਨਜਿੰਦਰ ਸਿਰਸਾ ਦਾ ਕਹਿਣਾ ਹੈ ਕਿ ਸਨੀ ਛਾਬੜਾ ਨੇ ਨਿੱਜੀ ਲਾਹਾ ਲੈਣ ਲਈ ਸਿੱਖੀ ਦੀ ਧਾਰਮਿਕ ਚਿਨ੍ਹਾ ਦਾ ਪ੍ਰਯੋਗ ਕੀਤਾ ਹੈ, ਉਨ੍ਹਾਂ ਕਿਹਾ ਕਿ ਸਨੀ ਛਾਬੜਾ ਜਾਂ ਤਾਂ ਸਮੁੱਚੀ ਸਿੱਖ ਕੌਮ ਤੋਂ ਬਿਨ੍ਹਾ ਕਿਸੇ ਸ਼ਰਤ ਮੁਆਫੀ ਮੰਗੇ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ| ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਪਾਣੀ ਦੀਆਂ ਬੋਤਲਾਂ ਅਤੇ ਭੁਜੀਏ ਦੇ ਪੈਕਟਾਂ 'ਤੇ ਵੀ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਦਾ ਵਿਰੋਧ ਹੋਣ 'ਤੇ ਉਨ੍ਹਾਂ ਨੂੰ ਤਸਵੀਰਾਂ ਨੂੰ ਹਟਾਇਆ ਗਿਆ ਸੀ |
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।