UNSC ਵਿਚ ਬੋਲੇ ਜੈਸ਼ੰਕਰ- ਅਫ਼ਗਾਨਿਸਤਾਨ ਦੇ ਹਾਲਾਤ ਚਿੰਤਾਜਨਕ, ਅਤਿਵਾਦ ਖਿਲਾਫ਼ ਇਕਜੁੱਟ ਹੋਵੇ ਦੁਨੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਵਿਦੇਸ਼ ਮੰਤਰੀ ਨੇ ਯੂਐਨਐਸਸੀ ਬੈਠਕ ਵਿਚ ਅਫ਼ਗਾਨਿਸਤਾਨ ਸੰਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

S Jaishankar

ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਨੇ ਯੂਐਨਐਸਸੀ ਬੈਠਕ ਵਿਚ ਅਫ਼ਗਾਨਿਸਤਾਨ ਸੰਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੁਝ ਦੇਸ਼ ਅਤਿਵਾਦ ਦੀ ਮਦਦ ਕਰ ਰਹੇ ਹਨ, ਜਿਨ੍ਹਾਂ ਨੂੰ ਰੋਕਣਾ ਹੋਵੇਗਾ। ਐਸ ਜੈਸ਼ੰਕਰ ਨੇ ਕਿਹਾ ਕਿ ਅਤਿਵਾਦ ਦੇ ਹਰ ਰੂਪ ਦੀ ਨਿੰਦਾ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: ਕਿਸਾਨਾਂ ਨੇ ਦੂਜੇ ਦਿਨ ਵੀ ਰੋਕੀ ਸੁਖਬੀਰ ਬਾਦਲ ਦੀ 'ਪੰਜਾਬ ਯਾਤਰਾ', ਯਾਦ ਕਰਵਾਏ ਪੁਰਾਣੇ ਵਾਅਦੇ

ਉਹਨਾਂ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਤਿਵਾਦ ਖਿਲਾਫ਼ ਪੂਰੀ ਦੁਨੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਉਹਨਾਂ ਕਿਹਾ, ‘ਅਤਿਵਾਦ ਨੂੰ ਕਿਸੇ ਧਰਮ, ਰਾਸ਼ਟਰ, ਸੱਭਿਅਤਾ ਜਾਂ ਫਿਰ ਜਾਤੀ ਸਮੂਹ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ’। ਜੈਸ਼ੰਕਰ ਨੇ ਕਿਹਾ ਕਿ ਅਤਿਵਾਦ ਦੇ ਹਰ ਰੂਪ ਦੀ ਨਿੰਦਾ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: BJP ਵਾਲਿਆਂ ਨਾਲ ਇਕੱਲੀ ਭਿੜੀ ਬੀਬੀ, 'ਜਨ ਅਸ਼ੀਰਵਾਦ ਯਾਤਰਾ' 'ਚ ਭਾਜਪਾ ਵਰਕਰਾਂ ਦੀ ਸ਼ਰਮਨਾਕ ਕਰਤੂਤ

ਉਹਨਾਂ ਨੇ ਕੋਰੋਨਾ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਜੋ ਕੋਰੋਨਾ ਲਈ ਸੱਚ ਹੈ, ਉਹੀ ਅਤਿਵਾਦ ਲਈ ਸੱਚ ਹੈ। ਜਦੋਂ ਤੱਕ ਸਭ ਸੁਰੱਖਿਅਤ ਨਹੀਂ ਹੋਣਗੇ, ਕੋਈ ਸੁਰੱਖਿਅਤ ਨਹੀਂ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਅਫ਼ਗਾਨਿਸਤਾਨ ਹੋਵੇ ਜਾਂ ਭਾਰਤ, ਲਸ਼ਕਰ ਏ ਤੈਯਬਾ, ਜੈਸ਼ ਏ ਮੁਹੰਮਦ ਲਗਾਤਾਰ ਇੱਥੇ ਐਕਟਿਵ ਹਨ।