ਕੇਂਦਰੀ ਮੰਤਰੀ ਦਾ ਬਿਆਨ, ‘ਸਾਂਵਲੇ ਸੀ ਰਬਿੰਦਰਨਾਥ ਟੈਗੋਰ, ਇਸ ਲਈ ਗੋਦ ਵਿਚ ਨਹੀਂ ਚੁੱਕਦੀ ਸੀ ਮਾਂ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਸੁਭਾਸ਼ ਸਰਕਾਰ ਵੱਲੋਂ ਰਬਿੰਦਰਨਾਥ ਟੈਗੋਰ ਦੇ ਰੰਗ ਉੱਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ।

Rabindranath Tagore's mother refused to take him in her arms as he was dark, says Union minister

ਨਵੀਂ ਦਿੱਲੀ: ਕੇਂਦਰੀ ਮੰਤਰੀ ਸੁਭਾਸ਼ ਸਰਕਾਰ (Union Minister Subhas Sarkar) ਵੱਲੋਂ ਰਬਿੰਦਰਨਾਥ ਟੈਗੋਰ (Rabindranath Tagore) ਦੇ ਰੰਗ ਉੱਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਕੇਂਦਰੀ ਮੰਤਰੀ (Union minister comments on Rabindranath Tagore’s complexion) ਨੇ ਵਿਸ਼ਵ ਭਾਰਤੀ ਸੰਮੇਲਨ ਦੌਰਾਨ ਕਿਹਾ ਸੀ ਕਿ ਰਬਿੰਦਰਨਾਥ ਟੈਗੋਰ ਦਾ ਰੰਗ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਤੁਲਨਾ ਵਿਚ ਸਾਂਵਲਾ ਸੀ, ਇਸ ਲਈ ਉਹਨਾਂ ਦੀ ਮਾਂ ਸਮੇਤ ਪਰਿਵਾਰ ਦੇ ਹੋਰ ਮੈਂਬਰ ਉਹਨਾਂ ਨੂੰ ਗੋਦੀ ਵਿਚ ਲੈਣ ਤੋਂ ਕਤਰਾਉਂਦੇ ਸੀ।

ਹੋਰ ਪੜ੍ਹੋ: ਤਾਲਿਬਾਨ ਦੀ ਦਹਿਸ਼ਤ ਦੇ ਵਿਚਕਾਰ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਫਗਾਨਿਸਤਾਨ

ਉਹਨਾਂ ਨੇ ਚਮੜੀ ਦੇ ਰੰਗ ਨੂੰ ਸਮਝਾਉਂਦੇ ਹੋਏ ਦੱਸਿਆ ਸੀ ਕਿ ਗੋਰਾ ਰੰਗ ਦੋ ਤਰ੍ਹਾਂ ਦਾ ਹੁੰਦਾ ਹੈ, ਇਕ ਹਲਕਾ ਪੀਲਾ ਅਤੇ ਦੂਜਾ ਲਾਲ ਰੰਗ ਵਾਲਾ ਗੋਰਾਪਨ। ਉਹਨਾਂ ਕਿਹਾ ਕਿ ਰਬਿੰਦਰਨਾਥ ਟੈਗੋਰ ਦੀ ਚਮੜੀ ਲਾਲ ਰੰਗਤ ਵਾਲੀ ਸੀ। ਇਸ ਲਈ ਉਹ ਅਪਣੇ ਪਰਿਵਾਰ ਦੇ ਮੈਂਬਰਾਂ ਦੀ ਤੁਲਨਾ ਵਿਚ ਸਾਂਵਲੇ ਦਿਖਾਈ ਦਿੰਦੇ ਸੀ। ਸੁਭਾਸ਼ ਸਰਕਾਰ ਦੀ ਇਸ ਟਿੱਪਣੀ ਨਾਲ ਟੈਗੋਰ ਮਾਮਲਿਆਂ ਦੇ ਜਾਣਕਾਰ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਵਿਚ ਨਰਾਜ਼ਗੀ ਹੈ।

ਹੋਰ ਪੜ੍ਹੋ: ਰਾਸ਼ਟਰੀ ਖਾਣਯੋਗ ਤੇਲ ਮਿਸ਼ਨ-ਪਾਮ ਆਇਲ ਨੂੰ ਮਿਲੀ ਮਨਜ਼ੂਰੀ, ਤੋਮਰ ਬੋਲੇ ਮਿਲੇਗਾ ਕਿਸਾਨਾਂ ਨੂੰ ਫਾਇਦਾ

ਟੈਗੋਰ ਦੇ ਜੀਵਨੀਕਾਰ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਇਹ ਸੱਚ ਹੈ ਕਿ ਉਹਨਾਂ ਦਾ ਰੰਗ ਅਪਣੇ ਹੋਰ ਭਰਾਵਾਂ ਦੀ ਤੁਲਨਾ ਵਿਚ ਵੱਖਰਾ ਸੀ ਪਰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਸਾਂਵਲਾ ਹੋਣ ਕਾਰਨ ਉਹਨਾਂ ਨੂੰ ਕੋਈ ਗੋਦੀ ਵਿਚ ਨਹੀਂ ਚੁੱਕਦਾ ਸੀ। ਟੀਐਮਸੀ ਨੇਤਾ ਅਭਿਸ਼ੇਕ ਬੈਨਰਜੀ ਨੇ ਇਸ ਨੂੰ ਨਸਲਵਾਦੀ ਟਿੱਪਣੀ ਕਰਾਰ ਦਿੰਦਿਆਂ ਕਿਹਾ ਕਿ ਸੁਭਾਸ਼ ਸਰਕਾਰ ਨੂੰ ਇਤਿਹਾਸ ਨਹੀਂ ਪਤਾ ਹੈ। ਇਸ ਤਰ੍ਹਾਂ ਦੀ ਟਿੱਪਣੀ ਕਰਕੇ ਭਾਜਪਾ ਬੰਗਾਲ ਦਾ ਅਪਮਾਨ ਕਰ ਰਹੀ ਹੈ।

ਹੋਰ ਪੜ੍ਹੋ: ਮਮਤਾ ਨੂੰ ਝਟਕਾ: ਹਾਈ ਕੋਰਟ ਦਾ ਫੈਸਲਾ, ਬੰਗਾਲ 'ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਕਰੇਗੀ CBI

ਦੂਜੇ ਪਾਸੇ ਟੀਐਮਸੀ ਦੀ ਅਨੁਬ੍ਰਤਾ ਮੰਡਲ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਰਬਿੰਦਰਨਾਥ ਟੈਗੋਰ ਬਾਰੇ ਕੁਝ ਨਹੀਂ ਪਤਾ, ਇਸ ਲਈ ਉਹ ਉਹਨਾਂ ਦਾ ਅਪਮਾਨ ਕਰ ਰਹੇ ਹਨ। ਸਵਾਲ ਉਠਾਉਂਦਿਆਂ ਉਹਨਾਂ ਨੇ ਪੁੱਛਿਆ ਕਿ ਸੁਭਾਸ਼ ਸਰਕਾਰ ਨੂੰ ਇਹ ਸਭ ਕਿਵੇਂ ਪਤਾ, ਕੀ ਉਹ ਉਹਨਾਂ ਤੋਂ ਪਹਿਲਾਂ ਪੈਦਾ ਹੋਏ ਸੀ? ਉਹਨਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਾਰਨ ਅੱਜ ਬੰਗਾਲ ਵਿਚ ਭਾਜਪਾ ਦੀ ਅਜਿਹੀ ਹਾਲਤ ਹੈ। ਦੂਜੇ ਪਾਸੇ ਭਾਜਪਾ ਨੇ ਉਹਨਾਂ ਦਾ ਬਚਾਅ ਕਰਦਿਆਂ ਕਿਹਾ ਕਿ ਸੁਭਾਸ਼ ਸਰਕਾਰ ਦੀ ਇਹ ਟਿੱਪਣੀ ਨਸਲਵਾਦ ਦੇ ਵਿਰੁੱਧ ਸੀ, ਵਿਰੋਧੀ ਪਾਰਟੀਆਂ ਉਹਨਾਂ ਦੇ ਬਿਆਨ ਨੂੰ ਆਪਣੀ ਰਾਜਨੀਤੀ ਲਈ ਵਰਤ ਰਹੀਆਂ ਹਨ।