ਭ੍ਰਿਸ਼ਟਾਚਾਰ ’ਚ ਨੰਬਰ 1 ’ਤੇ ਸੀ UP, ਅੱਜ ਅਰਥ ਵਿਵਸਥਾ ਦੇ ਮਾਮਲੇ ’ਚ ਦੂਜੇ ਨੰਬਰ ’ਤੇ: CM ਯੋਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

CM ਯੋਗੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਤੀ ਵਿਅਕਤੀ ਆਮਦਨ ਲਗਭਗ ਦੁੱਗਣੀ ਹੋ ਗਈ ਹੈ।

UP CM Yogi Adityanath

 

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi Adityanath) ਨੇ ਪੂਰਕ ਬਜਟ 'ਤੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਵਿਰੋਧੀ ਨੇਤਾਵਾਂ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਸੂਬੇ ਦਾ ਬਜਟ (Budget) ਲਗਭਗ ਦੁੱਗਣਾ ਹੋ ਗਿਆ ਹੈ। 2016 ਵਿਚ ਲਗਭਗ 2.5 ਕਰੋੜ ਦਾ ਬਜਟ ਸੀ ਅਤੇ ਅੱਜ ਅਸੀਂ ਬਜਟ ਦਾ ਦਾਇਰਾ ਲਗਭਗ 6 ਲੱਖ ਕਰੋੜ ਤੱਕ ਲਿਜਾਣ ਵਿਚ ਸਫ਼ਲ ਰਹੇ ਹਾਂ। CM ਯੋਗੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਤੀ ਵਿਅਕਤੀ ਆਮਦਨ ਲਗਭਗ ਦੁੱਗਣੀ ਹੋ ਗਈ ਹੈ।

ਯੋਗੀ ਨੇ ਇਹ ਵੀ ਕਿਹਾ ਕਿ ਯੂਪੀ ਪਹਿਲਾਂ ਅਰਥ ਵਿਵਸਥਾ ਵਿਚ 6 ਵੇਂ ਨੰਬਰ ‘ਤੇ ਸੀ। ਆਬਾਦੀ, ਦੰਗੇ ਅਤੇ ਭ੍ਰਿਸ਼ਟਾਚਾਰ ਵਿਚ ਯੂਪੀ ਪਹਿਲੇ ਨੰਬਰ ਤੇ ਸੀ ਅਤੇ ਵਿਕਾਸ ਪੱਖੋਂ ਪਛੜ ਗਿਆ ਸੀ। ਇਨ੍ਹਾਂ ਸਾਢੇ ਚਾਰ ਸਾਲਾਂ ਵਿਚ ਕੀਤੀ ਗਈ ਸਖ਼ਤ ਮਿਹਨਤ ਦੇ ਕਾਰਨ, ਅੱਜ ਯੂਪੀ ਅਰਥ ਵਿਵਸਥਾ (UP Economy) ਦੇ ਮਾਮਲੇ ’ਚ ਦੇਸ਼ ਵਿਚ ਦੂਜੇ ਨੰਬਰ ਤੇ ਹੈ। 2016 ਵਿਚ, ਯੂਪੀ ਈਜ਼ ਆਫ਼ ਡੂਇੰਗ (Ease of doing) ਦੇ ਮਾਮਲੇ ਵਿਚ 16 ਵੇਂ ਨੰਬਰ 'ਤੇ ਸੀ ਅਤੇ ਅੱਜ ਨੰਬਰ ਦੋ 'ਤੇ ਹੈ।

ਯੋਗੀ ਨੇ ਅੱਗੇ ਕਿਹਾ ਕਿ ਪਹਿਲਾਂ ਲੋਕ ਅਯੁੱਧਿਆ (Ayodhya) ਵੱਲ ਦੇਖਦੇ ਨਹੀਂ ਸਨ। ਅੱਜ ਹਰ ਵਿਅਕਤੀ ਕਹਿ ਰਿਹਾ ਹੈ ਕਿ ਭਗਵਾਨ ਰਾਮ ਸਾਡੇ ਵੀ ਹਨ। 2017 ਤੋਂ ਪਹਿਲਾਂ, ਲੋਕ ਕੰਸ ਦੀ ਮੂਰਤੀ ਸਥਾਪਤ ਕਰਨ ਦੀ ਗੱਲ ਕਰਦੇ ਸਨ। ਅੱਜ ਬ੍ਰਜ ਖੇਤਰ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਪਹਿਲਾਂ ਰਾਮ, ਕ੍ਰਿਸ਼ਨ, ਸ਼ੰਕਰ ਉਨ੍ਹਾਂ ਲਈ ਫਿਰਕੂ ਦ੍ਰਿਸ਼ਟੀ ਸਨ, ਪਰ ਅੱਜ ਲੋਕ ਕਹਿ ਰਹੇ ਹਨ ਕਿ ਅਸੀਂ ਵੀ ਭਗਵਾਨ ਰਾਮ, ਕ੍ਰਿਸ਼ਨ ਅਤੇ ਸ਼ੰਕਰ ਦੇ ਭਗਤ ਹਾਂ। ਇਹ ਵਿਚਾਰਧਾਰਾ ਦੀ ਜਿੱਤ ਹੈ।