ਰਾਮ ਮੰਦਰ ਦੇ ਨਿਰਮਾਣ ਦੀ ਦੇਰੀ ‘ਤੇ ਉੱਧਵ ਠਾਕਰੇ ਨੇ ਪੀਐਮ ਮੋਦੀ ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਰਾਮ ਮੰਦਰ ਨੂੰ ਲੈ ਕੇ ਸਿਆਸਤ ਵੀ ਤੇਜ਼ ਹੁੰਦੀ ਦਿਸ ਰਹੀ ਹੈ। ਵੀਰਵਾਰ...

On the delay of construction of Ram Temple, Uddhav Thackeray targeted PM Modi

ਮੁੰਬਈ (ਭਾਸ਼ਾ) : ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਰਾਮ ਮੰਦਰ ਨੂੰ ਲੈ ਕੇ ਸਿਆਸਤ ਵੀ ਤੇਜ਼ ਹੁੰਦੀ ਦਿਸ ਰਹੀ ਹੈ। ਵੀਰਵਾਰ ਨੂੰ ਸ਼ਿਵਸੈਨਾ ਚੀਫ ਉੱਧਵ ਠਾਕਰੇ ਨੇ ਆਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਵਿਚ ਕਥਿਤ ਦੇਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਸਾਧਿਆ। ਵਿਜੈ ਦਸ਼ਮੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਠਾਕਰੇ ਨੇ ਪੀਐਮ ਮੋਦੀ ਨੂੰ ਸਵਾਲ ਪੁੱਛਦੇ ਹੋਏ ਕਿਹਾ, ਤੁਸੀ ਅਜਿਹੇ ਦੇਸ਼ਾਂ ਵਿਚ ਗਏ, ਜਿਸ ਨੂੰ ਅਸੀਂ ਭੂਗੋਲ ਦੀਆਂ ਪਾਠ ਪੁਸਤਕਾਂ ਵਿਚ ਵੀ ਨਹੀਂ ਵੇਖਿਆ ਹੋਵੇਗਾ

ਰੈਲੀ ਵਿਚ ਉਨ੍ਹਾਂ ਨੇ ਕਿਹਾ, ਮੈਂ ਮੰਦਰ ਉਸਾਰੀ ਵਿਚ ਕਥਿਤ ਦੇਰੀ ਉਤੇ ਪੀਐਮ ਤੋਂ ਸਵਾਲ ਪੁੱਛਣਾ ਚਾਹੁੰਗਾ, ਅਸੀਂ ਪ੍ਰਧਾਨ ਮੰਤਰੀ ਦੇ ਦੁਸ਼ਮਣ ਨਹੀਂ ਹਾਂ ਪਰ ਸਾਨੂੰ ਲੋਕਾਂ ਦੀਆਂ ਭਾਵਨਾਵਾਂ  ਦੇ ਨਾਲ ਨਹੀਂ ਖੇਡਣਾ ਚਾਹੀਦਾ ਹੈ।