ਰਾਮਵਿਲਾਸ ਪਾਸਵਾਨ ਨੇ ਸ਼ਿਵ ਸੈਨਾ ਨੂੰ ਦਸਿਆ 'ਦਲਿਤ ਵਿਰੋਧੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਨੇ ਦਲਿਤ ਅੱਤਿਆਚਾਰ ਦੇ ਵਿਰੁਧ ਕਾਨੂੰਨ 'ਤੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਪਲਟਣ ਲਈ ਸਰਕਾਰ...

Ramvilas Paswan

ਨਵੀਂ ਦਿੱਲੀ : ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਨੇ ਦਲਿਤ ਅੱਤਿਆਚਾਰ ਦੇ ਵਿਰੁਧ ਕਾਨੂੰਨ 'ਤੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਪਲਟਣ ਲਈ ਸਰਕਾਰ ਦੇ ਬਿਲ ਦੀ ਆਲੋਚਨਾ ਕਰਨ ਦੇ ਲਈ ਸ਼ਿਵਸੈਨਾ ਮੁਖੀ ਊਧਵ ਠਾਕਰੇ ਦੀ ਨਿੰਦਾ ਕੀਤੀ ਹੈ। ਕੇਂਦਰੀ ਮੰਤਰੀ ਪਾਸਵਾਨ ਨੇ ਕਿਹਾ ਕਿ ਇਸ ਨਾਲ ਸ਼ਿਵ ਸੈਨਾ ਦੇ ਦਲਿਤ ਵਿਰੋਧੀ ਅਤੇ ਪਿਛੜਾ ਵਿਰੋਧੀ ਮਾਨਸਿਕਤਾ ਜ਼ਾਹਿਰ ਹੁੰਦੀ ਹੈ। ਉਨ੍ਹਾਂ ਠਾਕਰੇ ਦੇ ਬਿਆਨਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਕ ਰਾਜ ਦਾ ਇਕ ਨੇਤਾ ਜਿੱਥੇ ਬੀਆਰ ਅੰਬੇਦਕਰ ਦਾ ਜਨਮ ਹੋਇਆ ਹੈ, ਉਹ ਇਸ ਤਰ੍ਹਾਂ ਦਾ ਬਿਆਨ ਦੇ ਰਿਹਾ ਹੈ।