5 ਦਿਨ ਦੇ ਨਵਜੰਮੇ ਬੱਚੇ ਨੇ 3 ਬੱਚਿਆਂ ਨੂੰ ਦਿਤੀ ਨਵੀਂ ਜ਼ਿੰਦਗੀ; ਡਾਕਟਰਾਂ ਨੇ ਐਲਾਨਿਆ ਸੀ ਬ੍ਰੇਨ ਡੈੱਡ

ਏਜੰਸੀ

ਖ਼ਬਰਾਂ, ਰਾਸ਼ਟਰੀ

9 ਮਹੀਨੇ ਦੇ ਬੱਚੇ 'ਚ ਟਰਾਂਸਪਲਾਂਟ ਕੀਤਾ ਗਿਆ ਲੀਵਰ

Newborn declared brain dead, Surat couple donates his organs

 


ਸੂਰਤ: ਗੁਜਰਾਤ ਦੇ ਸੂਰਤ ਸ਼ਹਿਰ ਵਿਚ ਇਕ ‘ਬ੍ਰੇਨ ਡੈੱਡ’ ਨਵਜੰਮੇ ਬੱਚੇ ਦੇ ਅੰਗਾਂ ਤੋਂ ਤਿੰਨ ਬੱਚਿਆਂ ਨੂੰ ਨਵਾਂ ਜੀਵਨ ਮਿਲਿਆ ਹੈ। ਇਨ੍ਹਾਂ ਬੱਚਿਆਂ ਨੂੰ ਪੰਜ ਦਿਨਾਂ ਦੇ ਨਵਜੰਮੇ ਬੱਚੇ ਦੇ ਗੁਰਦੇ ਅਤੇ ਲੀਵਰ ਦਾਨ ਵਜੋਂ ਮਿਲੇ ਹਨ। ਨਵਜੰਮੇ ਬੱਚੇ ਦਾ ਜਨਮ 13 ਅਕਤੂਬਰ ਨੂੰ ਇਕ ਨਿਜੀ ਹਸਪਤਾਲ ਵਿਚ ਹੋਇਆ ਸੀ ਪਰ ਮਾਤਾ-ਪਿਤਾ ਦੀ ਖੁਸ਼ੀ ਉਸ ਸਮੇਂ ਗਮੀ ਵਿਚ ਬਦਲ ਗਈ ਜਦੋਂ ਡਾਕਟਰਾਂ ਨੇ ਦਸਿਆ ਕਿ ਬੱਚਾ ਕੋਈ ਹਰਕਤ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ: ਬੀਐਸਐਫ਼ ਦੀ ਕਾਰਵਾਈ,ਖੇਮਕਰਨ ਦੇ ਇਲਾਕੇ 'ਚੋਂ ਬਰਾਮਦ ਕੀਤਾ ਡਰੋਨ

ਐਨ.ਜੀ.ਓ. ਜੀਵਨਦੀਪ ਅੰਗ ਦਾਨ ਫਾਊਂਡੇਸ਼ਨ ਦੇ ਮੈਨੇਜਿੰਗ ਟਰੱਸਟੀ ਵਿਪੁਲ ਤਲਵੀਆ ਨੇ ਕਿਹਾ, “ਨਵਜੰਮੇ ਬੱਚੇ ਨੂੰ ਸੂਰਤ ਸ਼ਹਿਰ ਦੇ ਇਕ ਹੋਰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁੱਝ ਨਹੀਂ ਹੋਇਆ ਅਤੇ ਨਵਜੰਮੇ ਬੱਚੇ ਨੂੰ 'ਬ੍ਰੇਨ ਡੈੱਡ' ਐਲਾਨ ਦਿਤਾ ਗਿਆ”। ਤਲਵੀਆ ਨੇ ਦਸਿਆ ਕਿ ਨਵਜੰਮੇ ਬੱਚੇ ਦੀ ਹਾਲਤ ਦੀ ਸੂਚਨਾ ਮਿਲਦਿਆਂ ਹੀ ਉਹ ਅਤੇ ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰ ਨੀਲੇਸ਼ ਕਚੜੀਆ ਸ਼ਿਸ਼ੂ ਹਸਪਤਾਲ ਪੁੱਜੇ ਜਿਥੇ ਨਵਜੰਮੇ ਬੱਚੇ ਨੂੰ ਦਾਖਲ ਕਰਵਾਇਆ ਗਿਆ। ਉਨ੍ਹਾਂ ਨਵਜੰਮੇ ਬੱਚੇ ਦੇ ਮਾਤਾ-ਪਿਤਾ ਹਰਸ਼ ਸੰਘਾਣੀ ਅਤੇ ਉਨ੍ਹਾਂ ਦੀ ਪਤਨੀ ਨੂੰ ਬੱਚੇ ਦੇ ਅੰਗ ਦਾਨ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਜਲੰਧਰ 'ਚ ਰੋਟੀ ਖਾ ਰਹੇ ਕਾਮੇ ਨੂੰ ਰੋਡ ਰੋਲਰ ਨੇ ਕੁਚਲਿਆ, ਮੌਕੇ 'ਤੇ ਹੋਈ ਦਰਦਨਾਕ ਮੌਤ 

ਹਰਸ਼ ਹੀਰਾ ਕਾਰੀਗਰ ਹੈ ਅਤੇ ਅਮਰੇਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਅਪੀਲ ਤੋਂ ਪ੍ਰੇਰਿਤ ਹੋ ਕੇ ਜੋੜੇ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੇ ਅੰਗਦਾਨ ਲਈ ਅਪਣੀ ਸਹਿਮਤੀ ਦਿਤੀ। ਤਲਵੀਆ ਨੇ ਕਿਹਾ, ‘ਪ੍ਰਵਾਰ ਦੀ ਸਹਿਮਤੀ ਮਿਲਣ ਤੋਂ ਬਾਅਦ, ਪੀਪੀ ਸਵਾਨੀ ਹਸਪਤਾਲ ਦੇ ਡਾਕਟਰਾਂ ਨੇ ਬੁਧਵਾਰ ਨੂੰ ਬੱਚੇ ਦੇ ਸਰੀਰ ਤੋਂ ਦੋਵੇਂ ਗੁਰਦੇ, ਕੋਰਨੀਆ, ਜਿਗਰ ਕੱਢ ਲਏ।'

ਇਹ ਵੀ ਪੜ੍ਹੋ: ਨੈਸ਼ਨਲ ਹਾਈਵੇ 'ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਟਰੱਕ ਨੇ ਦਰੜਿਆ; 4 ਦੀ ਹਾਲਤ ਗੰਭੀਰ

ਉਨ੍ਹਾਂ ਕਿਹਾ, 'ਸਾਨੂੰ ਹੁਣੇ ਪਤਾ ਲੱਗਿਆ ਹੈ ਕਿ ਨਵੀਂ ਦਿੱਲੀ 'ਚ ਨਵਜੰਮੇ ਬੱਚੇ ਦਾ ਲੀਵਰ 9 ਮਹੀਨੇ ਦੇ ਬੱਚੇ 'ਚ ਟਰਾਂਸਪਲਾਂਟ ਕੀਤਾ ਗਿਆ ਹੈ।' ਕਿਡਨੀ ਡਿਜ਼ੀਜ਼ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਵਿਨੀਤ ਮਿਸ਼ਰਾ ਨੇ ਦਸਿਆ ਕਿ 13 ਅਤੇ 15 ਸਾਲ ਦੇ ਦੋ ਬੱਚਿਆਂ ਨੂੰ ਨਵਜੰਮੇ ਬੱਚੇ ਦੇ ਦੋਵੇਂ ਗੁਰਦਿਆਂ ਤੋਂ ਜੀਵਨ ਸਹਾਇਤਾ ਦਿਤੀ ਗਈ ਹੈ। ਬ੍ਰੇਨ ਡੈੱਡ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਪੀੜਤ ਦੀ ਮੌਤ ਕੁੱਝ ਘੰਟਿਆਂ ਵਿਚ ਹੋ ਜਾਂਦੀ ਹੈ।