ਸਬਰੀਮਾਲਾ 'ਚ ਧਾਰਾ 144 ਲਾਗੂ, 72 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੀ ਰਾਤ ਤਣਾਅ ਉਸ ਵੇਲੇ ਹੋਰ ਵੱਧ ਗਿਆ ਜਦ ਸਬਰੀਮਾਲਾ ਅਤੇ ਉਸ ਦੇ ਨੇੜੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ 200 ਤੋਂ ਵੱਧ ਤੀਰਥਯਾਤਰੀਆਂ ਨੇ ਮੈਦਾਨ ਖਾਲੀ ਨਹੀਂ ਕੀਤਾ।

Union Minister KJ Alphons at Sabrimala

ਕੇਰਲ,  ( ਭਾਸ਼ਾ ) : ਕੇਰਲ ਦੇ ਸਬਰੀਮਾਲਾ ਮੰਦਰ ਵਿਖੇ ਔਰਤਾਂ ਦੇ ਦਾਖਲੇ ਦੇ ਵਿਰੋਧ ਨੂੰ ਲੈ ਕੇ ਪ੍ਰਦਰਸ਼ਨ ਹੋਰ ਤੇਜ ਹੋ ਗਿਆ ਹੈ। ਮੰਦਰ ਵਿਚ ਲਾਗੂ ਨਿਯਮਾਂ ਦਾ ਪਾਲਨ ਨਾ ਕਰਨ ਤੇ 72 ਭਗਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਤ ਦਾ ਜਾਇਜ਼ਾ ਲੈਣ ਲਈ ਕੇਂਦਰੀ ਮੰਤਰੀ ਅਲਫਾਂਸ ਅੱਜ ਮੰਦਰ ਵਿਖੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਐਮਰਜੇਂਸੀ ਤੋਂ ਵੀ ਬੁਰੇ ਹਾਲਾਤ ਹੋ ਗਏ ਹਨ। ਭਗਤਾਂ ਨੂੰ ਅੱਗੇ ਜਾਣ ਨਹੀਂ ਦਿਤਾ ਜਾ ਰਿਹਾ। ਬਿਨਾਂ ਕਾਰਨ ਤੋਂ ਧਾਰਾ-144 ਲਗਾ ਦਿਤੀ ਗਈ ਹੈ। ਭਗਤ ਅਤਿਵਾਦੀ ਨਹੀਂ ਹਨ,

ਫਿਰ ਸਰਕਾਰ ਨੂੰ 15 ਹਜ਼ਾਰ ਪੁਲਿਸ ਕਰਮਚਾਰੀਆਂ ਦੀ ਕੀ ਜ਼ਰੂਰਤ ਹੈ? ਦੱਸ ਦਈਏ ਕਿ ਬੀਤੀ ਰਾਤ ਤਣਾਅ ਉਸ ਵੇਲੇ ਹੋਰ ਵੱਧ ਗਿਆ ਜਦ ਸਬਰੀਮਾਲਾ ਅਤੇ ਉਸ ਦੇ ਨੇੜੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ 200 ਤੋਂ ਵੱਧ ਤੀਰਥਯਾਤਰੀਆਂ ਨੇ ਮੈਦਾਨ ਖਾਲੀ ਨਹੀਂ ਕੀਤਾ ਅਤੇ ਭਗਵਾਨ ਅਯੱਪਾ ਦੇ ਭਜਨਾਂ ਦਾ ਗੁਣਗਾਨ ਸ਼ੁਰੂ ਕਰ ਦਿਤਾ। ਜਦੋਂ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਭਜਨ ਜਾਰੀ ਰੱਖੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹਾਲਾਤ ਵਿਗੜ ਗਏ।

ਮੁਖ ਮੰਤਰੀ ਦੇ ਘਰ 'ਤੇ ਧਰਨਾ ਦੇਣ ਜਾ ਰਹੇ ਕਰਮਚਾਰੀਆਂ  ਅਤੇ ਆਰਐਸਐਸ ਦੇ ਸਵੈ-ਸੇਵੀਆਂ ਨੂੰ ਰਾਹ ਵਿਚ ਹੀ ਰੋਕ ਦਿਤਾ ਗਿਆ।  ਆਰਐਸਐਸ ਨੇ ਅੱਜ ਰਾਜ ਭਰ ਵਿਚ ਵਿਰੋਧ ਜਤਾਉਣ ਦਾ ਐਲਾਨ ਕੀਤਾ ਹੈ। ਸਬਰੀਮਾਲਾ ਕੰਮਕਾਜ ਕਮੇਟੀ ਸਰਕਾਰ ਵਿਰੁਧ ਅੰਦੋਲਨ ਤੇਜ ਕਰਨ ਦੀ ਤਿਆਰੀ ਵਿਚ ਹੈ। ਕਮੇਟੀ ਨੇ ਦੋਸ਼ ਲਗਾਇਆ ਹੈ

ਕਿ ਕੋਰਟ ਨੇ ਹਰ ਉਮਰ ਦੀ ਅੋਰਤ ਨੂੰ ਮੰਦਰ ਅੰਦਰ ਦਾਖਲੇ ਦੀ ਆਗਿਆ ਦੇ ਕੇ ਉਨ੍ਹਾਂ  ਦੇ ਰੀਤੀ-ਰਿਵਾਜ਼ਾਂ ਅਤੇ ਰਵਾਇਤਾਂ ਨੂੰ ਖਰਾਬ ਕੀਤਾ ਹੈ। ਜ਼ਿਕਰਯੋਗ ਹੈ ਕਿ 12ਵੀਂ ਸਦੀ ਦੇ ਸਬਰੀਮਾਲਾ ਮੰਦਰ ਵਿਖੇ ਭਗਵਾਨ ਅਯੱਪਾ ਦੀ ਪੂਜੀ ਹੁੰਦੀ ਹੈ। ਮੰਦਰ ਦੇ ਦਰਸ਼ਨਾਂ ਲਈ ਹਰ ਸਾਲ ਸਾਢੇ ਚਾਰ ਤੋਂ ਪੰਜ ਕਰੋੜ ਲੋਕ ਆਉਂਦੇ ਹਨ।