ਸਰਕਾਰ ਰਿਜ਼ਰਵ ਬੈਂਕ ਦੇ ਰਾਖ਼ਵੇਂ ਫ਼ੰਡ ਨੂੰ ਹੜੱਪਣਾ ਚਾਹੁੰਦੀ ਹੈ : ਚਿਦੰਬਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ.ਚਿਦੰਬਰਮ ਨੇ ਰਿਜ਼ਰਵ ਬੈਂਕ ਦੇ ਡਾਈਰੈਕਟਰ ਮੰਡਲ ਦੀ ਮਹੱਤਵਪੂਰਨ ਬੈਠਕ ਤੋਂ ਪਹਿਲਾਂ ਐਤਵਾਰ ਨੂੰ ਕੇਂਦਰ ਸਰਕਾਰ.......

RBI

ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ.ਚਿਦੰਬਰਮ ਨੇ ਰਿਜ਼ਰਵ ਬੈਂਕ ਦੇ ਡਾਈਰੈਕਟਰ ਮੰਡਲ ਦੀ ਮਹੱਤਵਪੂਰਨ ਬੈਠਕ ਤੋਂ ਪਹਿਲਾਂ ਐਤਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾਂ ਸਾਧਿਆਂ ਕਿਹਾ ਕਿ ਸਰਕਾਰ ਕੇਂਦਰੀ ਬੈਂਕ ਨੂੰ ਅਪਣੇ ਕਬਜ਼ੇ ਵਿਚ ਕਰ ਕੇ ਉਸ ਦੇ ਨੌ ਲੱਖ ਕਰੋੜ ਰੁਪਏ ਹੜੱਪਨਾ ਚਾਹੁੰਦੀ ਹੈ। ਚਿਦੰਬਰਮ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕਰਦਿਆਂ ਦਾਅਵਾ ਕੀਤਾ ਕਿ ਸੋਮਵਾਰ ਨੂੰ ਹੋਣ ਵਾਲੀ ਇਸ ਬੈਠਕ ਵਿਚ ਸਰਕਾਰ ਅਤੇ ਰਿਜ਼ਰਵ ਬੈਂਕ ਵਿਚਕਾਰ ਟਕਰਾਅ ਵਧਣ ਵਾਲਾ ਹੈ।

ਉਨ੍ਹਾਂ ਨੇ ਟਵੀਟ ਕੀਤੀ ਕਿ ਸਰਕਾਰ ਰਿਜ਼ਰਵ ਬੈਂਕ ਦੇ ਫ਼ੰਡ ਨੂੰ ਹੜੱਪਨ ਲਈ ਉਸ 'ਤੇ ਕਬਜ਼ਾ ਕਰਨ ਦਾ ਇਰਾਦਾ ਬਣਾ ਚੁੱਕੀ ਹੇ । ਇਸ ਤੋਂ ਬਿਨ੍ਹਾਂ ਹੋਰ ਅਖ਼ੋਤੀ ਮਤਭੇਦ ਬੇਮਿਸਾਲ ਹਨ। ਚਿਦੰਬਰਮ ਨੇ ਕਿਹਾ ਕਿ ਦੁਨੀਆ ਵਿਚ ਕਿਤੇ ਵੀ ਕੇਂਦਰੀ ਬੈਂਕ, ਉਸ ਦੇ ਡਾਈਰੈਟਰ ਮੰਡਰ ਵਲੋਂ ਪ੍ਰਬੰਧਤ ਕੰਪਨੀ ਨਹੀਂ ਹੁਦੀ। ਇਹ ਸੁਝਾਅ ਦੇਣ ਕਿ ਨਿਜੀ ਕੰਪਨੀਆਂ ਦੇ ਲੋਕ ਗਵਰਨਰ ਨੂੰ ਨਿਰਦੇਸ਼ ਦੇਣਗੇ, ਹਾਸੋਹੀਣੀ ਹੈ।

ਉਨ੍ਹਾਂ ਕਿਹਾ ਕਿ 19 ਨਵੰਬਰ ਕੇਂਦਰੀਬੈਂਕ ਦੀ ਸੁਤੰਤਰਤਾ ਅਤੇ ਭਾਰਤੀ ਅਰਥਵਿਵਸਥਾ ਲਈ ਯਾਦ ਰੱਖਣ ਵਾਲਾ ਦਿਨ ਹੋਵੇਗਾ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਕੋਲ 9.59 ਲੱਖ ਕਰੋੜ ਰੁਪਏ ਦਾ ਵੱਡਾ ਫ਼ੰਡ ਹੈ। ਜੇਕਰ ਖ਼ਬਰਾਂ 'ਤੇ ਯਕੀਨ ਕੀਤਾ ਜਾਵੇ ਤਾਂ ਸਰਕਾਰ ਇਸ ਫ਼ੰਡ ਦਾ ਹਿੱਸਾ ਲੈਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਕਮਜ਼ੋਰ ਬੈਂਕਾਂ ਲਹੀ ਲਾਈ ਗਈ ਸ਼ਰਤ ਵਿਚ ਢਿੱਲ ਦੇਣ ਅਤੇ ਬਾਜ਼ਾਰ ਵਿਚ ਤਰਲਤਾ ਵਧਾਉਦ ਦੇ ਕਦਮਾਂ ਸਬੰਧੀ ਸਰਕਾਰ ਅਤੇ ਰਿਜ਼ਰਵ ਬੈਂਕ ਇਕ ਦੂਜੇ ਦੇ ਆਮਣੇ-ਸਾਹਮਣੇ ਹਨ। (ਪੀਟੀਆਈ)

Related Stories