ਧਾਰਾ 370 ਹਟਾਏ ਜਾਣ ਤੋਂ ਬਾਅਦ ਘੱਟ ਹੋਈ ਜੰਮੂ-ਕਸ਼ਮੀਰ ‘ਚ ਪੱਥਰਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚੋਂ 5 ਅਗਸਤ ਨੂੰ ਧਾਰਾ 370 ਹਟਾ ਦਿੱਤੀ ਗਈ...

Stoning in Jammu and Kashmir

ਜੰਮੂ-ਕਸ਼ਮੀਰ: ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚੋਂ 5 ਅਗਸਤ ਨੂੰ ਧਾਰਾ 370 ਹਟਾ ਦਿੱਤੀ ਗਈ। ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ। ਪੁੱਛਿਆ ਗਿਆ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਉਣ ਤੋਂ ਬਾਅਦ ਪੱਥਰਬਾਜ਼ੀ ਦੇ ਮਾਮਲਿਆਂ ਵਿਚ ਕਮੀ ਆਈ? ਇਸ 'ਤੇ ਮੰਗਲਵਾਰ ਨੂੰ ਲੋਕ ਸਭਾ ਵਿਚ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਹਾਂ, ਗਿਰਾਵਟ ਆਈ ਹੈ। ਧਾਰਾ 370 ਦੇ ਨਿਰਸਤ ਹੋਣ ਤੋਂ ਬਾਅਦ ਪੱਥਰਬਾਜ਼ੀ ਦੇ ਮਾਮਲਿਆਂ ਵਿਚ ਗਿਰਾਵਟ ਆਈ ਹੈ। ਕੇਂਦਰੀ ਮੰਤਰੀ ਵੱਲੋਂ ਦਿੱਤੇ ਗਏ ਜਵਾਬ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ 4 ਅਗਸਤ ਤੱਕ ਪੱਥਰਬਾਜ਼ੀ ਦੇ 361 ਮਾਮਲੇ ਦਰਜ ਕੀਤੇ ਗਏ ਸੀ।

6 ਮਹੀਨਿਆਂ ‘ਚ 13 ਹਜਾਰ ਵਿਦੇਸ਼ੀ ਸੈਲਾਨੀ

ਉਨ੍ਹਾਂ ਨੇ ਅੱਗ ਦੱਸਿਆ ਕਿ ਪਿਛਲੇ 6 ਮਹੀਨਿਆਂ ‘ਚ 34,10,219 ਵਿਦੇਸ਼ੀ ਨੇ ਜੰਮੂ-ਕਸ਼ਮੀਰ ਦੀ ਯਾਤਰਾ ਕੀਤੀ, ਜਿਸ ਵਿਚ 12,934 ਵਿਦੇਸ਼ੀ ਸੈਲਾਨੀ ਵੀ ਸ਼ਾਮਲ ਹਨ। ਰੇਡੀ ਨੇ ਦੱਸਿਆ ਕਿ 5 ਅਗਸਤ ਤੋਂ ਬਾਦ ਸੁਰੂਆਤ ਵਿਚ ਜੰਮੂ-ਕਸ਼ਮੀਰ ‘ਚ ਵਿਦਿਆਰਥੀਆਂ ਦੀ ਹਾਜਰੀ ਘੱਟ ਸੀ। ਜੋ ਹੋਲੀ-ਹੋਲੀ ਵਧਦੀ ਚਲੇ ਗਈ ਅਤੇ ਇਸ ਸਮੇਂ ਚੱਲ ਰਹੀਆਂ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦੀ ਮੌਜੂਦਾ ਸਥਿਤੀ 99.7 ਫ਼ੀਸਦੀ ਹੈ। ਸੰਸਦ ਦੇ ਸਰਦੀ ਇਜਲਾਸ ਦੇ ਦੂਜੇ ਦਿਨ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੱਥਰਬਾਜ਼ੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਮਲਟੀਫੰਕਨਲਜ਼ ਨੀਤੀ ਸ਼ੁਰੂ ਕੀਤੀ।

ਵੱਡੀ ਗਿਣਤੀ ਵਿਚ ਪ੍ਰੇਸ਼ਾਨੀ ਪੈਦਾ ਕਰਨ ਵਾਲਿਆਂ, ਭੜਕਾਉਣ ਵਾਲਿਆਂ, ਭੀੜ ਇਕੱਠੀ ਕਰਨ ਵਾਲਿਆਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿਰੁੱਧ ਵੱਖਰੇ ਤੌਰ ‘ਤੇ ਸਾਵਧਾਨੀ ਦੇ ਉਪਾਏ ਕੀਤਾ ਗਏ ਹਨ। ਜਾਂਚ ਵਿਚ ਇਹ ਪਤਾ ਲੱਗਿਆ ਹੈ ਕਿ ਕਸ਼ਮੀਰ ਘਾਟੀ ਵਿਚ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਹੂਰੀਅਤ ਨਾਲ ਜੁੜੇ ਵੱਖਰੇ ਅਲਗਵਾਦੀ ਸੰਗਠਨ ਅਤੇ ਕਾਰਜਕਾਰੀ ਸੰਚਾਲਿਤ ਹਨ। ਐਨਆਈਏ ਨੇ ਹੁਣ ਤੱਕ ਅਤਿਵਾਦੀ ਫੰਡਿੰਗ ਦੇ ਮਾਮਲਿਆਂ ਵਿਚ 18 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।