ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ‘ਤੇ ਬੇਇੱਜ਼ਤੀ ਕੇਸ ਨੂੰ ਹਾਇਕੋਰਟ ਨੇ ਕੀਤਾ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਦਿੱਲੀ ਹਾਈਕੋਰਟ ਤੋਂ 6 ਸਾਲ ਪੁਰਾਣੇ ਇਕ ਮਾਮਲੇ.......

Smriti Irani

ਨਵੀਂ ਦਿੱਲੀ (ਭਾਸ਼ਾ): ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਦਿੱਲੀ ਹਾਈਕੋਰਟ ਤੋਂ 6 ਸਾਲ ਪੁਰਾਣੇ ਇਕ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਦਰਅਸਲ, ਕੋਰਟ ਨੇ ਸਮ੍ਰਿਤੀ ਇਰਾਨੀ ਦੇ ਵਿਰੁਧ ਕਾਂਗਰਸ ਨੇਤਾ ਸੰਜੈ ਨਿਰੁਪਮ ਦੁਆਰਾ ਦਰਜ਼ ਕਰਵਾਏ ਗਏ ਬੇਇੱਜ਼ਤੀ ਦੇ ਕੇਸ ਨੂੰ ਖ਼ਤਮ ਕਰ ਦਿਤਾ ਹੈ। ਕੋਰਟ ਨੇ ਮੰਨਿਆ ਹੈ ਕਿ ਸੰਜੈ ਨਿਰੁਪਮ ਨੇ ਲਾਇਵ ਟੀਵੀ ਡਿਬੈਟ ਦੇ ਦੌਰਾਨ ਜਿਸ ਤਰ੍ਹਾਂ ਨਾਲ ਸਮ੍ਰਿਤੀ ਇਰਾਨੀ ਉਤੇ ਵਿਅਕਤੀਗਤ ਹਮਲੇ ਕਰਦੇ ਹੋਏ ਉਨ੍ਹਾਂ ਦੇ ਲਈ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਉਸ ਨਾਲ ਉਨ੍ਹਾਂ ਦੇ ਉਤੇ ਬੇਇੱਜ਼ਤੀ ਦਾ ਕੇਸ ਬਣਦਾ ਹੈ।

ਦੱਸ ਦਈਏ ਕਿ ਇਕ ਟੀਵੀ ਸ਼ੋਅ ਦੇ ਦੌਰਾਨ ਸੰਜੈ ਨਿਰੁਪਮ ਨੇ ਸਮ੍ਰਿਤੀ ਇਰਾਨੀ ਉਤੇ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਸੀ ਜਿਸ ਤੋਂ ਬਾਅਦ ਦੋਨਾਂ ਨੇ ਇਕ-ਦੂਜੇ ਦੇ ਵਿਰੁਧ ਬੇਇੱਜ਼ਤੀ ਦਾ ਮੁਕੱਦਮਾ ਦਰਜ਼ ਕਰਵਾਇਆ ਸੀ। ਅੱਜ ਦਿੱਲੀ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਬੇਇੱਜ਼ਤੀ ਦਾ ਮੁਕੱਦਮਾ ਸਮ੍ਰਿਤੀ ਇਰਾਨੀ ਉਤੇ ਖਤਮ ਹੋ ਗਿਆ, ਪਰ ਸੰਜੈ ਨਿਰੁਪਮ ਉਤੇ ਚੱਲਦਾ ਰਹੇਗਾ। ਫਿਲਹਾਲ ਇਹ ਮੁਕੱਦਮਾ ਪਟਿਆਲਾ ਹਾਊਸ ਕੋਰਟ ਵਿਚ ਚੱਲ ਰਿਹਾ ਹੈ। ਅਪਣੇ ਵਿਰੁਧ ਦਰਜ਼ ਐਫਆਈਆਰ ਨੂੰ ਰੱਦ ਕਰਵਾਉਣ ਲਈ ਦੋਨਾਂ ਨੇ ਦਿੱਲੀ ਹਾਈਕੋਰਟ ਵਿਚ ਅਰਜੀ ਲਗਾਈ ਸੀ

ਜਿਸ ਉਤੇ ਹਾਈਕੋਰਟ ਨੇ ਅੱਜ ਫੈਸਲਾ ਸਮ੍ਰਿਤੀ ਇਰਾਨੀ ਦੇ ਪੱਖ ਵਿਚ ਸੁਣਾਇਆ। ਇਸ ਤੋਂ ਪਹਿਲਾਂ ਹੋਈ ਸੁਣਵਾਈ ਵਿਚ ਹਾਈਕੋਰਟ ਵਿਚ ਦੋਨਾਂ ਪੱਖਾਂ ਨੂੰ ਸਮਝੌਤਾ ਕਰਨ ਦਾ ਮੌਕਾ ਦਿਤਾ ਸੀ ਪਰ ਇਸ ਦੇ ਲਈ ਨਾ ਤਾਂ ਸਮ੍ਰਿਤੀ ਇਰਾਨੀ ਤਿਆਰ ਸੀ ਅਤੇ ਨਾ ਹੀ ਸੰਜੈ ਨਿਰੁਪਮ। ਸਮ੍ਰਿਤੀ ਇਰਾਨੀ ਨੇ ਕੋਰਟ ਤੋਂ ਆਏ ਇਸ ਰਾਹਤ ਭਰੇ ਆਦੇਸ਼ ਉਤੇ ਦਿੱਲੀ ਹਾਈਕੋਰਟ ਦਾ ਧੰਨਵਾਦ ਕੀਤਾ ਅਤੇ ਟਵਿਟਰ ਉਤੇ ਲਿਖਿਆ ਕਿ ਉਨ੍ਹਾਂ ਦੀ ਲੜਾਈ ਅੱਗੇ ਵੀ ਜਾਰੀ ਰਹੇਗੀ। ਪਟਿਆਲਾ ਹਾਊਸ ਕੋਰਟ ਵਿਚ ਇਸ ਮਾਮਲੇ ਨਾਲ ਜੁੜੇ ਟਰਾਇਲ ਵਿਚ ਹੁਣ ਤੱਕ ਦੋਨੋਂ ਅਪਣੇ ਬਿਆਨ ਦਰਜ਼ ਕਰਵਾ ਚੁੱਕੇ ਹਨ।

ਪਟਿਆਲਾ ਹਾਊਸ ਕੋਰਟ ਵਿਚ ਪਿਛਲੀ ਸੁਣਵਾਈ ਦੇ ਦੌਰਾਨ ਵੀ ਸਮ੍ਰਿਤੀ ਇਰਾਨੀ ਨੇ ਮੁਨਸਫ਼ ਦੇ ਸਾਹਮਣੇ ਇਸ ਗੱਲ ਉਤੇ ਸਖ਼ਤ ਐਤਰਾਜ ਜਤਾਇਆ ਸੀ। ਸੰਜੈ ਨਿਰੁਪਮ ਨੇ ਕੋਰਟ ਰੂਮ ਵਿਚ ਵੀ ਉਨ੍ਹਾਂ ਦੇ ਨਾਲ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ। ਜਦੋਂ ਬੇਇਜ਼ਤੀ ਨਾਲ ਜੁੜੇ ਹੋਏ ਕਈ ਮਾਮਲੀਆਂ ਵਿਚ ਕਈ ਨੇਤਾ ਆਪਸੀ ਰਜਾਮੰਦੀ ਨਾਲ ਜਾਂ ਮਾਫੀ ਪਟੀਸ਼ਨ ਕਰਕੇ ਕੇਸ ਨੂੰ ਖਤਮ ਕਰ ਚੁੱਕੇ ਹਨ। ਦੇਖਣਾ ਹੋਵੇਗਾ ਕਿ ਕੀ ਸੰਜੈ ਨਿਰੁਪਮ ਵੀ ਇਸ ਮਾਮਲੇ ਵਿਚ ਮਾਫੀ ਪਟੀਸ਼ਨ ਕਰਕੇ ਇਸ ਮਾਮਲੇ ਨੂੰ ਖਤਮ ਕਰਨਗੇ ਜਾਂ ਫਿਰ ਟਰਾਇਲ ਪੂਰਾ ਹੋਣ ਤੋਂ ਬਾਅਦ ਕੋਰਟ ਹੀ ਇਸ ਉਤੇ ਅਪਣਾ ਕੁਝ ਫੈਸਲਾ ਸੁਣਾਵੇਗਾ।