ਆਪਣੇ ਹੀ ਵਿਆਹ ਵਿਚ ਨਹੀਂ ਪਹੁੰਚ ਪਾਇਆ ਕਸ਼ਮੀਰ 'ਚ ਤੈਨਾਤ ਇਹ ਫੌਜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ ਦੀ ਮੰਡੀ ਦੇ ਰਹਿਣ ਵਾਲੇ ਸੈਨਿਕ ਸੁਨੀਲ ਦਾ ਵੀਰਵਾਰ, 16 ਜਨਵਰੀ, 2020 ਨੂੰ ਵਿਆਹ ਹੋਣਾ ਸੀ।

File Photo

ਸ੍ਰੀਨਗਰ: ਕਸ਼ਮੀਰ ਵਿਚ ਤੈਨਾਤ ਇਕ ਸਿਪਾਹੀ ਦੀ ਜ਼ਿੰਦਗੀ ਕਿੰਨੀ ਮੁਸ਼ਕਲ ਹੈ ਇਹ ਤਾ ਸਭ ਨੂੰ ਹੀ ਪਤਾ ਹੈ। ਪਰ ਕੀ ਤੁਸੀਂ ਕਦੇ ਅਜਿਹੀ ਗੱਲ ਸੁਣੀ ਹੈ ਕਿ ਕੋਈ ਵੀ ਸੈਨਿਕ ਆਪਣੇ ਵਿਆਹ ਵਿਚ ਨਹੀਂ ਪਹੁੰਚ ਸਕਿਆ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਰਹਿਣ ਵਾਲੇ ਸਿਪਾਹੀ ਦਾ ਨਾਮ ਸੁਨੀਲ ਕੁਮਾਰ ਹੈ, ਉਹ ਕਸ਼ਮੀਰ ਵਿਚ ਤੈਨਾਤ ਹੈ,

ਜਿਥੇ ਭਾਰੀ ਬਰਫਬਾਰੀ ਹੋਣ ਕਾਰਨ ਉਹ ਰਸਤੇ ਵਿਚ ਫਸ ਗਿਆ। ਇੰਡੀਅਨ ਆਰਮੀ ਨੇ ਸੁਨੀਲ ਬਾਰੇ ਛਪੀ ਇਕ ਰਿਪੋਰਟ ਨੂੰ ਟਵੀਟ ਕਰਦਿਆਂ ਲਿਖਿਆ- ਦੇਸ਼ ਇਕ ਸੈਨਿਕ ਲਈ ਹਮੇਸ਼ਾਂ ਪਹਿਲਾ ਹੁੰਦਾ ਹੈ, ਜ਼ਿੰਦਗੀ ਉਸ ਲਈ ਹੋਰ ਇੰਤਜ਼ਾਰ ਕਰ ਲਵੇਗੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਸ ਨੂੰ ਹੀ ਜ਼ਜ਼ਬਾ ਕਹਿੰਦੇ ਹਨ। ਭਾਰਤ ਮਾਤਾ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਜਵਾਨ ਇਸ ਤਰ੍ਹਾਂ ਹੀ ਹੁੰਦੇ ਹਨ।

ਹਿਮਾਚਲ ਦੀ ਮੰਡੀ ਦੇ ਰਹਿਣ ਵਾਲੇ ਸੈਨਿਕ ਸੁਨੀਲ ਦਾ ਵੀਰਵਾਰ, 16 ਜਨਵਰੀ, 2020 ਨੂੰ ਵਿਆਹ ਹੋਣਾ ਸੀ। ਸੈਨਿਕ ਸੁਨੀਲ ਦੇ ਵਿਆਹ ਦੀਆਂ ਰਸਮਾਂ ਬੁੱਧਵਾਰ ਤੋਂ ਸ਼ੁਰੂ ਹੋ ਗਈਆਂ ਸਨ। ਵੀਰਵਾਰ ਨੂੰ ਬਰਾਤ ਦੀਆਂ ਸਾਰੀਆਂ ਤਿਆਰੀਆਂ ਵੀ ਪੂਰੀਆਂ ਹੋ ਗਈਆਂ ਸਨ। ਦੋਵਾਂ ਪਰਿਵਾਰਾਂ ਦੇ ਘਰਾਂ ਨੂੰ ਸਜਾਇਆ ਗਿਆ ਸੀ। ਆਲੇ-ਦੁਆਲੇ ਦੇ ਲੋਕ ਵੀ ਬਹੁਤ ਖੁਸ਼ ਸਨ। ਬਸ ਇੰਤਜ਼ਾਰ ਸੀ ਤਾਂ ਸੁਨੀਲ ਕੁਮਾਰ ਦਾ।

ਸੁਨੀਲ ਕੁਮਾਰ ਭਾਰਤੀ ਸੈਨਾ ਦੀ ਚਿਨਾਰ ਕੋਰਪਸ ਵਿਚ ਤੈਨਾਤ ਹਨ। ਚਿਨਾਰ ਕੋਰਪਸ ਨੇ ਐਤਵਾਰ ਨੂੰ ਟਵੀਟ ਕਰ ਕੇ ਕਿਹਾ ਕਿ, "ਇਹ ਇਕ ਵਾਅਦਾ ਹੈ ਕਿ ਜ਼ਿੰਦਗੀ ਇੰਤਜ਼ਾਰ ਕਰੇਗੀ।" ਕਸ਼ਮੀਰ ਘਾਟੀ ਵਿਚ ਭਾਰੀ ਬਰਫਬਾਰੀ ਕਾਰਨ ਭਾਰਤੀ ਫੌਜ ਦਾ ਇੱਕ ਸਿਪਾਹੀ ਆਪਣੇ ਵਿਆਹ ਵਿਚ ਨਹੀਂ ਪਹੁੰਚ ਸਕਿਆ। ਚਿੰਤਾ ਨਾ ਕਰੋ, ਜ਼ਿੰਦਗੀ ਇੰਤਜ਼ਾਰ ਕਰੇਗੀ। ਦੇਸ਼ ਹਮੇਸ਼ਾਂ ਪਹਿਲਾ ਹੁੰਦਾ ਹੈ। ਦੁਲਹਨ ਦਾ ਪਰਿਵਾਰ ਇੱਕ ਨਵੀਂ ਤਾਰੀਖ ਲਈ ਸਹਿਮਤ ਹੈ ਇੱਕ ਸਿਪਾਹੀ ਦੀ ਜ਼ਿੰਦਗੀ ਦਾ ਇੱਕ ਹੋਰ ਦਿਨ।