ਰੇਲਵੇ ਸਟੇਸ਼ਨਾਂ ਦੇ ਨਾਮ ਉਰਦੂ ਦੀ ਥਾਂ ਸੰਸਕ੍ਰਿਤ ਵਿਚ ਲਿਖੇ ਜਾਣਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਕ੍ਰਿਤ ਵਿਚ ਸਟੇਸ਼ਨਾ ਦਾ ਨਾਮ ਕੀ ਹੋਵੇਗਾ ਇਸ ਦੇ ਲਈ ਸਟੇਸ਼ਨ ਖੇਤਰ ਦੇ ਜਿਲ੍ਹਾਅਧਿਕਾਰੀ ਨੂੰ ਪੱਤਰ ਲਿਖਿਆ ਗਿਆ ਹੈ

File Photo

ਦੇਹਰਾਦੁਨ : ਉੱਤਰਾਖੰਡ ਵਿਚ ਰੇਲਵੇ ਸਟੇਸ਼ਨਾਂ ਦੇ ਨਾਮ ਹਿੰਦੀ,ਅੰਗ੍ਰੇਜ਼ੀ ਦੇ ਨਾਲ-ਨਾਲ ਸੰਸਕ੍ਰਿਤ ਵਿਚ ਵੀ ਲਿਖੇ ਜਾਣਗੇ। ਹੁਣ ਤੱਕ ਹਿੰਦੀ ਅਤੇ ਅੰਗ੍ਰੇਜ਼ੀ ਤੋਂ ਇਲਾਵਾ ਰੇਲਵੇ ਸਟੇਸ਼ਨ ਦਾ ਨਾਮ ਉਰਦੂ ਵਿਚ ਲਿਖਿਆ ਜਾਂਦਾ ਸੀ ਪਰ ਹੁਣ ਰੇਲਵੇ ਨੇ ਸੂਬੇ ਦੇ ਸਾਰੇ ਸਟੇਸ਼ਨਾਂ 'ਤੇ ਉਰਦੂ ਦੀ ਥਾਂ ਸੰਸਕ੍ਰਿਤ ਵਿਚ ਸਟੇਸ਼ਨ ਦਾ ਨਾਮ ਲਿਖਣ ਦਾ ਫ਼ੈਸਲਾ ਲਿਆ ਹੈ।

ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਇਹ ਫ਼ੈਸਲਾ ਰੇਲਵੇ ਮੈਨੂਅਲ ਦੇ ਅਧਾਰ 'ਤੇ ਲਿਆ ਗਿਆ ਹੈ। ਸੰਸਕ੍ਰਿਤ ਭਾਸ਼ਾ ਨੂੰ ਸਾਲ 2010 ਵਿਚ ਸੂਬੇ ਦੀ ਦੂਜੀ ਰਾਜਭਾਸ਼ਾ ਐਲਾਨਿਆ ਗਿਆ ਸੀ ਪਰ ਉਦੋਂ ਅਜਿਹਾ ਨਾਂ ਹੋ ਸਕਿਆ। ਰੇਲਵੇ ਮੈਨੂਅਲ ਅਨੁਸਾਰ ਰੇਲਵੇ ਸਟੇਸ਼ਨਾ ਦਾ ਨਾਮ ਅੰਗ੍ਰੇਜ਼ੀ, ਹਿੰਦੀ ਅਤੇ ਸੂਬੇ ਦੀ ਦੂਜੀ ਰਾਜ ਭਾਸ਼ਾ ਸੰਸਕ੍ਰਿਤ ਵਿਚ ਲਿਖਿਆ ਜਾਣਾ ਚਾਹੀਦਾ ਹੈ।

 ਰਿਪੋਰਟਾ ਅਨੁਸਾਰ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਦੱਸਿਆ ਹੈ ਕਿ ਰੇਲਵੇ ਦੇ ਮੈਨੂਅਲ ਦੇ ਅਧਿਨ ਸਟੇਸ਼ਨਾਂ ਦੇ ਨਾਮ ਹਿੰਦੀ, ਅੰਗ੍ਰੇਜ਼ੀ ਤੋਂ ਇਲਾਵਾ ਦੂਜੀ ਅਧਿਕਾਰਿਕ ਭਾਸਾ ਵਿਚ ਲਿਖਿਆ ਜਾਂਦਾ ਹੈ। ਸਾਲ 2010 ਵਿਚ ਉਤਰਾਖੰਡ ਵਿਚ ਸੰਸਕ੍ਰਿਤ ਨੂੰ ਸੂਬੇ ਦੀ ਦੂਜੀ ਰਾਜ ਭਾਸ਼ਾ ਐਲਾਨਿਆ ਗਿਆ ਸੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਸ ਨੂੰ ਆਪਣੇ ਕਾਰਜਕਾਲ ਦੌਰਾਨ ਲਾਗੂ ਕਰ ਦਿੱਤਾ ਸੀ।

ਕੁਮਾਰ ਮੁਤਾਬਕ ਉਸ ਵੇਲੇ ਕਿਸੇ ਦਾ ਧਿਆਨ ਰੇਲਵੇ ਸਟੇਸ਼ਨਾ ਦਾ ਨਾਮ ਸੰਸਕ੍ਰਿਤ ਵਿਚ ਲਿਖਣ ਵੱਲ ਨਹੀਂ ਗਿਆ ਅਤੇ ਹਾਲ 'ਚ ਹੀ ਸੂਬੇ ਦੀ ਦੂਜੀ ਭਾਸ਼ਾ ਵਿਚ ਰੇਲਵੇ ਸਟੇਸ਼ਨ ਦਾ ਨਾਮ ਲਿਖਣ ਦਾ ਸੁਝਾਅ ਆਇਆ ਸੀ ਜਿਸ 'ਤੇ ਹੁਣ ਇਹ ਫ਼ੈਸਲਾ ਲਿਆ ਗਿਆ ਹੈ। ਉੱਤਰ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਸਕ੍ਰਿਤ ਵਿਚ ਸਟੇਸ਼ਨਾ ਦਾ ਨਾਮ ਕੀ ਹੋਵੇਗਾ ਇਸ ਦੇ ਲਈ ਸਟੇਸ਼ਨ ਖੇਤਰ ਦੇ ਜਿਲ੍ਹਾਅਧਿਕਾਰੀ ਨੂੰ ਪੱਤਰ ਲਿਖਿਆ ਗਿਆ ਹੈ। ਰਿਪੋਰਟਾ ਅਨੁਸਾਰ ਜਿਲ੍ਹੇ ਦੇ ਅਧਿਕਾਰੀ ਹੀ ਦੱਸਣਗੇ ਕਿ ਸੰਸਕ੍ਰਿਤ ਵਿਚ ਕਿਸ ਤਰ੍ਹਾਂ ਦਾ ਨਾਮ ਲਿਖਿਆ ਜਾਵੇਗਾ।

ਇਹ ਵੀ ਦੱਸ ਦਈਏ ਕਿ ਉਤਰਾਖੰਡ ਪਹਿਲਾਂ ਯੂਪੀ ਦਾ ਹਿੱਸਾ ਸੀ ਅਤੇ ਉਦੋਂ ਯੂਪੀ ਦੀ ਦੂਜੀ ਭਾਸ਼ਾ ਉਰਦੂ ਸੀ ਜਿਸ ਕਰਕੇ ਰੇਲਵੇ ਸਟੇਸ਼ਨਾਂ ਦੇ ਨਾਮ ਉਰਦੂ ਵਿਚ ਲਿਖੇ ਗਏ ਸਨ।