15 ਦਸਤਾਵੇਜ਼ ਵੀ ਪੇਸ਼ ਕੀਤੇ, ਹਾਈ ਕੋਰਟ ਵੀ ਗਈ, ਫਿਰ ਵੀ ਭਾਰਤੀ ਸਾਬਤ ਨਹੀਂ ਕਰ ਪਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਈ ਕੋਰਟ ਵਿਚ ਵੀ ਹਾਰ ਗਈ ਅਸਾਮ ਦੀ ਜੁਬੇਦਾ

File

ਗੁਹਾਟੀ- ਅਸਾਮ ਦੀ ਇਕ ਔਰਤ ਦੀ ਕਹਾਣੀ ਜਿਸ ਨੇ ਆਪਣੇ ਅਤੇ ਆਪਣੇ ਪਤੀ ਦੀ ਨਾਗਰਿਕਤਾ ਸਾਬਤ ਕਰਨ ਲਈ 15 ਕਿਸਮਾਂ ਦੇ ਦਸਤਾਵੇਜ਼ ਪੇਸ਼ ਕੀਤੇ। ਪਰ ਉਹ ਵਿਦੇਸ਼ੀ ਟ੍ਰਿਬਿਊਨਲ ਵਿਚ ਹਾਰ ਗਈ। ਜਦੋਂ ਉਸ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਤਾਂ ਉਹ ਉਥੇ ਵੀ ਹਾਰ ਗਈ। ਹੁਣ ਉਹ ਜ਼ਿੰਦਗੀ ਤੋਂ ਹਾਰਦੀ ਦਿਖਾਈ ਦੇ ਰਹੀ ਹੈ। ਸਾਰਾ ਪੈਸਾ ਕੇਸ ਲੜਣ ਵਿਚ ਖਰਚ ਹੋ ਗਿਆ ਹੈ। ਪਤੀ ਬਿਮਾਰ ਹੈ, ਬੇਟੀ ਪੰਜਵੀਂ ਵਿਚ ਪੜ੍ਹਦੀ ਹੈ। 150 ਰੁਪਏ ਦਿਹਾੜੀ ਵਿੱਚ ਕਿਵੇਂ ਚਲੁਗਾ। ਉੱਪਰੋਂ ਨਾਗਰਿਕਤਾ ਵੀ ਚਲੀ ਗਈ ਹੈ। ਪਤੀ ਅਤੇ ਪਤਨੀ ਦਾ ਹਰ ਪਲ ਡਰ ਵਿੱਚ ਲੰਘ ਰਿਹਾ ਹੈ।

ਅਸਮ ਦੀ ਰਹਿਣ ਵਾਲੀ 50 ਸਾਲਾ ਮਹਿਲਾ ਦੀ ਜ਼ਿੰਦਗੀ ਕਾਫ਼ੀ ਮੁਸ਼ਕਲਾਂ ਨਾਲ ਭਰੀ ਹੋਈ ਹੈ। ਮਹਿਲਾ ਦਾ ਪਤੀ ਕਾਫ਼ੀ ਸਮੇਂ ਤੋਂ ਬਿਮਾਰ ਹੈ ਤੇ ਘਰ ਦਾ ਸਾਰਾ ਖ਼ਰਚ ਉਹ ਇਕੱਲੀ ਦਿਹਾੜੀ ਤੇ ਕੰਮ ਕਰ ਕੇ ਚਲਾ ਰਹੀ ਹੈ। ਮਹਿਲਾ ਦਾ ਨਾਂ ਜੁਬੇਦਾ ਹੈ ਉਹ ਅਸਮ ਦੇ ਗੁਵਾਹਾਟੀ ਤੋਂ ਲਗਭਗ 100 ਕਿੱਲੋ ਮੀਟਰ ਦੂਰ ਬਕਸਾ ਜ਼ਿਲ੍ਹੇ ’ਚ ਰਹਿਣ ਵਾਲੀ ਹੈ। ਉਸ ਦਾ ਘਰ ਉਸ ਦੇ ਹੀ ਸਿਰ ’ਤੇ ਚੱਲ ਰਿਹਾ ਹੈ। ਮਹਿਲਾ ਦੀ ਤਿੰਨ ਕੁੜੀਆਂ ਸੀ ਜਿੰਨਾ ਚੋਂ ਇੱਕ ਦੀ ਹਾਦਸੇ ’ਚ ਮੌਤ ਹੋ ਗਈ ਅਤੇ ਇੱਕ ਲਾਪਤਾ ਹੋ ਗਈ ਤੇ ਸਭ ਤੋਂ ਛੋਟੀ ਧੀ ਪੰਜਵੀਂ ਜਮਾਤ ’ਚ ਪੜ੍ਹ ਰਹੀ ਹੈ। 

ਆਪਣੀ ਨਿੱਕੀ ਧੀ ਦੇ ਭਵਿੱਖ ਨੂੰ ਸੁਆਰਨ ਦੇ ਲਈ ਹੋਰ ਦਿਨ ਰਾਤ ਇੱਕ ਕਰ  ਰਹੀ ਹੈ ਪਰ ਉਸ ਦੇ ਕਮਾਈ ਕੇਸ ਲੜਨ ’ਚ ਖ਼ਰਚ ਹੋ ਚੁੱਕੇ ਹਨ। ਇਸ ਦੇ ਬਾਵਜੂਦ ਵੀ ਉਹ ਇਸ ਆਸ ਨਾਲ ਕੇਸ  ਨੂੰ ਲੜ ਰਹੀ ਸੀ ਕਿ ਸਭ ਕੁੱਝ ਠੀਕ ਹੋ ਜਾਵੇਗਾ। ਪਰ ਅਜਿਹਾ ਹੁੰਦਾ ਹੋਇਆ ਨਹੀਂ ਦਿੱਖ ਰਿਹਾ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਸਾਰੀ ਕਮਾਈ ਕਾਨੂੰਨੀ ਲੜਾਈ ’ਚ ਖ਼ਰਚ ਹੋ ਚੁੱਕੀ ਹੈ। ਉਸ ਦੀ ਧੀ ਕਈ ਵਾਰ ਭੁੱਖੇ ਪੇਟ ਵੀ ਸੌਣਾ ਪਿਆ ਹੈ। ਆਪਣੀ ਚਿੰਤਾ ਜ਼ਾਹਿਰ ਕਰਦੇ ਹੋਏ ਮਹਿਲਾ ਨੇ ਕਿਹਾ ਕਿ ਜੇਕਰ ਕੱਲ ਨੂੰ ਉਸ ਨੂੰ ਕੁੱਝ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਦਾ ਕੀ ਹੋਵੇਗਾ। 

ਪਰ ਉਸ ਨੇ ਸਾਰੀਆਂ ਉਮੀਦਾਂ ਨੂੰ ਛੱਡ ਦਿੱਤਾ ਹੈ। ਕਾਨੂੰਨ ਲੜ ਰਹੀ ਜਾਬੇਦਾ ਦਾ ਕਹਿਣਾ ਹੈ ਕਿ ਉਸ ਨੇ ਟ੍ਰਿਬਿਉਨਲ ਨੇ ਸਾਲ 2018 ਚ ਵਿਦੇਸ਼ੀ ਐਲਾਨ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਹਾਈਕੋਰਟ ’ਚ ਆਪਣੇ ਪਿਛਲੇ ਆਦੇਸ਼ਾਂ ’ਚ ਇੱਕ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੁਆਰਾ ਜਮਾ ਕੀਤੇ ਗਏ ਦਸਤਾਵੇਜ਼, ਜਾਇਦਾਦ ਨਾਲ ਸਬੰਧੀ ਰਸੀਦ ਅਤੇ ਬੈਂਕ ਦਸਤਾਵੇਜ਼ ਅਤੇ ਪੈਨ ਕਾਰਡ ਨੂੰ ਨਾਗਰਿਕਤਾ ਦਾ ਸਬੂਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮਹਿਲਾ ਦਾ ਕਹਿਣਾ ਹੈ ਕਿ ਕਾਨੂੰਨੀ ਲੜਾਈ ਲੜਨ ਦੇ ਲਈ ਉਸ ਨੇ ਆਪਣੀ ਤਿੰਨ ਵਿੱਘੇ ਜ਼ਮੀਨ ਨੂੰ 1 ਲੱਖ ਰੁਪਏ ’ਚ ਵੇਚ ਦਿੱਤਾ ਹੁਣ ਉਹ ਦਿਹਾੜੀ ਕਰ ਰਹੀ ਹੈ।

ਜਿਸ ਨਾਲ ਉਹ ਘਰ ਵੀ ਕਾਫ਼ੀ ਔਖ  ਝੱਲ ਰਹੀ ਹੈ। ਟ੍ਰਿਬਿਉਨਲ ਦੇ ਸਾਹਮਣੇ ਜਾਬੇਦਾ ਨੇ ਸਾਲ 1966, 1970, 1971 ਦੀ ਮਤਦਾਤਾ ਸੂਚੀ ਸਮੇਤ 15 ਦਸਤਾਵੇਜ਼ ਜਮਾ ਕੀਤੇ ਸੀ ਪਰ ਉਹ ਆਪਣੇ ਪਿਤਾ ਦੇ ਨਾਲ ਲਿੰਕ ਦੇ ਸੰਤੋਸ਼ਜਨਕ ਸਬੂਤ ਪੇਸ਼ ਨਹੀਂ ਕਰ ਪਾਏ। ਜਨਮ ਪ੍ਰਮਾਣ ਪੱਤਰ ਦੀ ਥਾਂ ਤੇ ਉਸ ਨੇ ਆਪਣੇ ਪਿੰਡ ਦੇ ਪ੍ਰਧਾਨ ਤੋਂ ਇੱਕ ਪ੍ਰਮਾਣ ਪੱਤਰ ਬਣਵਾਇਆ ਅਤੇ ਉਹ ਪੇਸ਼ ਕੀਤਾ। ਪਰ ਉਹ ਵੀ ਖ਼ਾਰਜ ਹੋ ਗਏ ਇਸ ਤੋਂ ਇਲਾਵਾ ਪਿੰਡ ਦੇ ਪ੍ਰਧਾਨ ਨੇ ਵੀ ਆਪਣੇ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਰਿਹਾਇਸ਼ ਦੀ ਪੁਸ਼ਟੀ ਕੀਤੀ। ਨਾਲ ਹੀ ਉਨ੍ਹਾਂ ਨੇ ਵੀ ਦੱਸਿਆ ਕਿ ਉਹ ਆਪਣੇ ਪਿੰਡ ਦੇ ਲੋਕਾਂ ਨੂੰ ਖ਼ਾਸ ਕਰ ਕੇ ਕੁੜੀਆਂ ਨੂੰ ਦਸਤਾਵੇਜ਼ ਦਿੰਦੇ ਹਨ।

ਖ਼ਾਸ ਤੌਰ ’ਤੇ ਉਨ੍ਹਾਂ ਨੂੰ ਜੋ ਵਿਆਹ ਕੇ ਦੂਜੀ ਥਾਂ ਤੇ ਚੱਲੀ ਜਾਂਦੀਆਂ ਹਨ।  ਪਰ ਕੋਰਟ ਵੱਲੋਂ ਇਹ ਸਭ ਚੀਜ਼ਾਂ ਮਨਜ਼ੂਰ ਨਹੀਂ ਕੀਤਾ ਗਿਆ। ਮਹਿਲਾ ਦਾ ਕਹਿਣਾ ਹੈ ਕਿ ਉਹ ਥੱਕ ਚੁੱਕੀ ਹੈ ਤੇ ਇਸ ਕਾਨੂੰਨੀ ਲੜਾਈ ਦੇ ਕਾਰਨ ਉਸ ਦਾ ਸਭ ਕੁੱਝ ਵਿਕ ਚੁੱਕਾ ਹੈ। ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਸਭ ਕੁੱਝ ਤਬਾਹ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਐਨ ਆਰਸੀ ਨਹੀਂ ਮਿਲੀ ਹੈ ਜਿਸ ਕਾਰਨ ਉਸ ਨੂੰ ਮੌਤ ਕਰੀਬ ਆਉਂਦੀ ਹੋਈ ਨਜ਼ਰ ਆ ਰਹੀ ਹੈ।  ਉਨ੍ਹਾਂ ਦੀ ਲੜਾਈ ’ਚ ਸੁਪਰੀਮ ਕੋਰਟ ਕਾਫ਼ੀ ਦੂਰ ਦਿੱਖ ਰਿਹਾ ਹੈ।