ਨੌਜਵਾਨ ਨੇ ਆਨਲਾਈਨ ਮੰਗਵਾਇਆ iPhone, ਭੁਗਤਾਨ ਲਈ ਪੈਸੇ ਨਾ ਹੋਣ 'ਤੇ ਡਿਲੀਵਰੀ ਏਜੰਟ ਦਾ ਕੀਤਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਹਮਣੇ ਆਈ ਸੀਸੀਟੀਵੀ ਫੁਟੇਜ

Unable to pay for iPhone, man kills delivery boy

 

ਬੰਗਲੁਰੂ: ਕਰਨਾਟਕ 'ਚ ਇਕ ਡਿਲੀਵਰੀ ਏਜੰਟ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ 20 ਸਾਲਾ ਨੌਜਵਾਨ ਨੇ ਪਹਿਲਾਂ ਆਨਲਾਈਨ ਇਕ ਆਈਫੋਨ ਆਰਡਰ ਕੀਤਾ। ਜਦੋਂ ਡਿਲੀਵਰੀ ਏਜੰਟ ਆਈਫੋਨ ਡਿਲੀਵਰ ਕਰਨ ਲਈ ਆਇਆ ਤਾਂ ਵਿਅਕਤੀ ਆਰਡਰ ਦਾ ਭੁਗਤਾਨ ਕਰਨ ਤੋਂ ਅਸਮਰੱਥ ਸੀ। ਇਸ ਲਈ ਉਸ ਨੇ ਕਥਿਤ ਤੌਰ 'ਤੇ ਡਿਲੀਵਰੀ ਏਜੰਟ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਮੈਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਡਾ ਦੇਣ ਵਾਲਾ ਬੰਬ ਨਹੀਂ ਸੀ ਬਣਾਇਆ : ਗੁਰਮੀਤ ਸਿੰਘ ਇੰਜੀਨੀਅਰ 

ਖ਼ਬਰਾਂ ਮੁਤਾਬਕ 7 ਫਰਵਰੀ ਨੂੰ ਹੇਮੰਤ ਦੱਤ ਨੇ ਈਕਾਰਟ ਡਿਲੀਵਰੀ ਏਜੰਟ ਹੇਮੰਤ ਨਾਇਕ ਨੂੰ ਹਸਨ ਜ਼ਿਲ੍ਹੇ ਵਿਚ ਆਪਣੇ ਘਰ ’ਚ ਕਈ ਵਾਰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਈਕਾਰਟ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਦੀ ਸਹਾਇਕ ਕੰਪਨੀ ਹੈ।  

ਇਹ ਵੀ ਪੜ੍ਹੋ : ਪਟਨਾ 'ਚ ਪਾਰਕਿੰਗ ਵਿਵਾਦ 'ਚ 2 ਗੁੱਟਾ ਵਿਚਾਲੇ ਹੋਈ ਝੜਪ, ਚੱਲੀਆਂ ਗੋਲੀਆਂ, 2 ਦੀ ਮੌਤ : ਗੋਦਾਮ ਅਤੇ ਮੈਰਿਜ ਹਾਲ ਨੂੰ ਲਗਾਈ ਅੱਗ

ਹੁਣ ਤੱਕ ਦੀ ਜਾਂਚ ਮੁਤਾਬਕ ਹੇਮੰਤ ਦੱਤ ਨੇ ਲਾਸ਼ ਨੂੰ ਰੇਲਵੇ ਟ੍ਰੈਕ ਕੋਲ ਸਾੜਨ ਤੋਂ ਪਹਿਲਾਂ ਤਿੰਨ ਦਿਨ ਤੱਕ ਆਪਣੇ ਘਰ ਬਾਰਦਾਨੇ ਵਿਚ ਰੱਖਿਆ ਸੀ। ਪੁਲਿਸ ਨੇ ਦੱਸਿਆ ਕਿ ਉਸ ਨੇ ਲਾਸ਼ ਨੂੰ ਸਾੜਨ ਅਤੇ ਸਬੂਤ ਨਸ਼ਟ ਕਰਨ ਲਈ ਪੈਟਰੋਲ ਵੀ ਖਰੀਦਿਆ ਸੀ।

ਇਹ ਵੀ ਪੜ੍ਹੋ : ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ 6 ਸਾਲਾ ਮਾਸੂਮ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

ਪੁਲਿਸ ਨੇ ਮ੍ਰਿਤਕ ਦੇ ਭਰਾ ਮੰਜੂ ਨਾਇਕ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਮਗਰੋਂ ਜਾਂਚ ਸ਼ੁਰੂ ਕੀਤੀ ਸੀ। ਸੀਸੀਟੀਵੀ ਕੈਮਰਿਆਂ 'ਚ ਦੱਤ ਨੂੰ ਲਾਸ਼ ਨਾਲ ਦੋਪਹੀਆ ਵਾਹਨ 'ਤੇ ਰੇਲਵੇ ਟਰੈਕ ਵੱਲ ਜਾਂਦੇ ਦੇਖਿਆ ਗਿਆ। ਦੋ ਦਿਨ ਪਹਿਲਾਂ ਵੀ ਉਹ ਇਕ ਪੈਟਰੋਲ ਪੰਪ ਤੋਂ ਬੋਤਲ ਵਿਚ ਪੈਟਰੋਲ ਖਰੀਦਦਾ ਦੇਖਿਆ ਗਿਆ ਸੀ।