ਅਂਤਰਿਕਸ਼ ‘ਚੋਂ ਧਰਤੀ ਵੱਲ ਵਧ ਰਿਹਾ ਤਾਰਾ ਕਰ ਸਕਦੈ ਵੱਡਾ ਨੁਕਸਾਨ
ਅਮਰੀਕਾ ਦੀ ਅਂਤਰਿਕਸ਼ ਏਜ਼ੰਸੀ ਨਾਸਾ (NASA) ਨੇ ਇਕ ਵੱਡਾ ਖੁਲਾਸਾ ਕੀਤਾ ਹੈ
ਅਮਰੀਕਾ ਦੀ ਅਂਤਰਿਕਸ਼ ਏਜ਼ੰਸੀ ਨਾਸਾ (NASA) ਨੇ ਇਕ ਵੱਡਾ ਖੁਲਾਸਾ ਕੀਤਾ ਹੈ ਕਿ ਅਂਤਰਿਕਸ਼ ਤੋਂ ਇਕ ਬਹੁਤ ਵੱਡਾ ਤਾਰਾ ਧਰਤੀ ਦੇ ਵੱਲ ਵੱਧ ਰਿਹਾ ਹੈ। ਦੱਸ ਦੱਈਏ ਕਿ ਇਹ ਤਾਰਾ ਧਰਤੀ ਦੀ ਸਭ ਤੋਂ ਉੱਚੀ ਪਹਾੜੀ ਮਾਉਂਟ ਐਵਰੈਸਟ ਤੋਂ ਵੀ ਕਈ ਗੁਣਾਂ ਵੱਡਾ ਹੈ। ਇਹ ਤਾਰਾ 31,319 ਕਿਲੋਮੀਟਰੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ ਮਤਲਬ ਕਿ 8.72 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ।
ਜੇਕਰ ਇੰਨੀ ਤੇਜ ਰਫ਼ਤਾਰ ਨਾਲ ਇਹ ਤਾਰਾ ਧਰਤੀ ਦੇ ਕਿਸੇ ਵੀ ਹਿੱਸੇ ਨਾਲ ਟਕਰਾਇਆ ਤਾਂ ਇਹ ਉਸ ਹਿੱਸਾ ਦਾ ਕਾਫੀ ਨੁਕਸਾਨ ਕਰ ਸਕਦਾ ਹੈ । ਹਾਲਾਂਕਿ ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਤਾਰਾ ਧਰਤੀ ਤੋਂ 64 ਲੱਖ ਕਿਲੋਮੀਟਰ ਦੀ ਦੂਰ ਤੋਂ ਗੁਜਰੇਗਾ ਪਰ ਦੱਸ ਦੱਈਏ ਕਿ ਅਂਤਰਿਕਸ਼ ਵਿਗਿਆਨ ਵਿਚ ਇਹ ਦੂਰੀ ਕੋਈ ਜਿਆਦਾ ਨਹੀਂ ਮੰਨੀ ਜਾਂਦੀ ਪਰ ਜੇ ਦੇਖਿਆ ਜਾਵੇ ਤਾਂ ਇਹ ਦੂਰੀ ਘੱਟ ਵੀ ਨਹੀਂ ਹੈ।
ਕਈ ਵਿਗਿਆਨੀ ਕਹਿ ਰਹੇ ਹਨ ਕਿ ਹੋ ਸਕਦਾ ਹੈ ਕਿ ਇਹ ਤਾਰਾ ਧਰਤੀ ਨਾਲ ਟਕਰਾ ਜਾਏ। ਇਸ ਤਾਰੇ ਨੂੰ 52768 (1998 OR 2) ਦਾ ਨਾਮ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਅਲਕਾ ਪਿੰਡ ਨੂੰ ਨਾਸਾ ਦੇ ਵਿਗਿਆਨੀਆਂ ਵੱਲੋਂ 1998 ਵਿਚ ਪਹਿਲੀ ਵਾਰ ਦੇਖਿਆ ਗਿਆ ਸੀ । ਇਸ ਦਾ ਵਿਆਸ ਕਰੀਬ ਚਾਰ ਕਿਲੋਮੀਟਰ ਦਾ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਤਾਰਾ 29 ਅਪ੍ਰੈਲ ਨੂੰ ਧਰਤੀ ਦੇ ਕੋਲ ਦੀ ਹੋ ਕੇ ਗੁਜਰੇਗਾ।
ਅਂਤਰਿਕਸ਼ ਵਿਗਿਆਨੀ ਡਾਕਟਰ ਸਟੀਬਨ ਨੇ ਦੱਸਿਆ ਕਿ ਕਿ ਅਲਕਾ ਪਿੰਡ 52768 ਸੂਰਜ ਦਾ ਇਕ ਚੱਕਰ ਲਗਾਉਣ ਵਿਚ 1,340 ਦਿਨ ਜਾਂ ਫਿਰ 3.7 ਸਾਲ ਲੈਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੇ ਤਾਰੇ ਦੀ ਹਰ 100 ਸਾਲ ਵਿਚ ਧਰਤੀ ਨਾਲ ਟਕਰਾਉਣ ਦੀਆਂ 50,000 ਸੰਭਾਵਨਾ ਹੁੰਦੀਆਂ ਹਨ। ਪਰ ਕਿਸੇ ਨਾ ਕਿਸੇ ਤਰੀਕੇ ਇਹ ਧਰਤੀ ਦੇ ਕੋਲ ਦੀ ਹੋ ਕੇ ਨਿਕਲ ਜਾਂਦੇ ਹਨ।
ਉਸਤੋਂ ਪਹਿਲਾ ਇਕ 40 ਮੀਟਰ ਲੰਬਾ ਪਿੰਡ 1908 ਵਿਚ ਆਇਆ ਸੀ ਜਿਹੜਾ ਵਾਯੂਮੰਡਲ ਵਿਚ ਆਉਦਿਆਂ ਹੀ ਜਲ ਗਿਆ ਸੀ। Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।