Corona Virus : ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਚ 20 ਅਧਿਕਾਰੀਆਂ ਦੀ ਰਿਪੋਰਟ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਫਗਾਨੀਸਥਾਨ ਵਿਚ ਹੁਣ ਤੱਕ 933 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

Coronavirus

ਨਵੀਂ ਦਿੱਲੀ : ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ। ਇਸੇ ਤਹਿਤ ਹੁਣ ਅਫਗਾਨੀਸਥਾਨ ਦੇ ਰਾਸ਼ਟਰਪਤੀ ਭਵਨ ਵਿਚ ਕੰਮ ਕਰਨ ਵਾਲੇ 20 ਕਰਮਚਾਰੀਆਂ ਦੀ ਕਰੋਨਾ ਰਿਪੋਰਟ ਪੌਜਟਿਵ ਹੋਣ ਦੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਿਕ ਰਾਸ਼ਟਰਪਤੀ ਭਵਨ ਦੇ ਇਕ ਅਧਿਕਾਰੀ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਨਾਮ ਨਾ ਜਾਹਿਰ ਕਰਨ ਨੂੰ ਕਿਹਾ ਹੈ। ਹਾਲਾਂਕਿ ਇਹ ਸਾਫ ਨਹੀਂ ਹੋਇਆ ਕਿ ਇਸ ਸਟਾਫ ਦੇ ਸੰਪਰਕ ਵਿਚ ਰਾਸ਼ਟਰਪਤੀ ਅਸ਼ਰਫ ਗਨੀ ਆਏ ਸਨ ਜਾਂ ਨਹੀਂ ਅਤੇ ਨਾਂ ਹੀ ਇਹ ਸਪੱਸ਼ਟ ਹੋਇਆ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਜਾਂਚ ਕਰਵਾਈ ਹੈ ਜਾਂ ਨਹੀਂ।

ਪਰ ਇਸ ਨੂੰ ਲੈ ਕੇ ਰਾਸ਼ਟਰਪਤੀ ਭਵਨ ਦੇ ਵੱਲੋਂ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਗਿਆ ਹੈ। ਰਿਪੋਰਟ ਦੇ ਮੁਤਾਬਿਕ ਅਸ਼ਰਫ ਗਨੀ ਹਾਲੇ ਸੈਲਫ ਆਈਸੋਲੇਸ਼ਨ ਵਿਚ ਹਨ। ਹਾਲਾਂਕਿ ਹਰ ਦਿਨ ਉਹ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕਰਦੇ ਹਨ। ਇਸ ਦੇ ਨਾਲ ਇਹ ਵੀ ਦੱਸਦੱਈਏ ਕਿ ਰਾਸ਼ਟਰਪਤੀ ਗਨੀ 70 ਸਾਲ ਦੇ ਹਨ ਅਤੇ ਉਹ ਪਿਛਲੇ ਕੁਝ ਸਮਾਂ ਪਹਿਲਾਂ ਕੈਂਸਰ ਦਾ ਇਲਾਜ ਕਰਵਾ ਕੇ ਠੀਕ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਅਫਗਾਨੀਸਥਾਨ ਵਿਚ ਹੁਣ ਤੱਕ 933 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਉਧਰ ਅਫਗਾਨੀਸਥਾਨ ਸਥਿਤ ਇੰਟਰਨੈਸ਼ਨਲ ਆਫਿਸ ਆਫ ਮਾਈਗ੍ਰੇਸ਼ਨ ਜਿਹੜਾ ਕਿ ਸ਼ਰਨਾਰਥੀਆਂ ਦੀ ਅਵਾਜਾਈ ਤੇ ਨਜ਼ਰ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨੇ ਤੋਂ ਅਫਗਾਨੀਸਥਾਨ ਵਿਚ 2 ਲੱਖ ਤੋਂ ਜ਼ਿਆਦਾ ਆਫਗਾਨੀ ਨਾਗਰਿਕ ਇਰਾਨ ਤੋਂ ਵਾਪਿਸ ਪਰਤੇ ਹਨ।

ਦੱਸ ਦੱਈਏ ਕਿ ਇਰਾਨ ਕਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚੋਂ ਇਕ ਹੈ। ਜਿੱਥੇ 82 ਹਜ਼ਾਰ ਤੋਂ ਜਿਆਦਾ ਲੋਕਾਂ ਵਿਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 5 ਹਜ਼ਾਰ ਤੋਂ ਵੀ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ ਇਰਾਨ ਤੋਂ ਵਾਪਿਸ ਪਰਤੇ ਜ਼ਿਆਦਾਤਰ ਲੋਕ ਬਿਨਾ ਜਾਂਚ ਕਰਵਾਏ ਹੀ ਅਫਗਾਨੀਸਥਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਚਲੇ ਗਏ ਹਨ। ਜਿਸ ਤੋਂ ਬਾਅਦ ਇੱਥੇ ਕਰੋਨਾ ਵਾਇਰਸ ਦੇ ਫੈਲਣ ਦਾ ਸੰਕਟ ਬਣਿਆ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।