ਸਬਜੀ ਵਾਲੇ 'ਚ ਮਿਲਿਆ ਕਰੋਨਾ ਵਾਇਰਸ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, 2000 ਲੋਕਾਂ ਨੂੰ ਕੀਤੀ ਕੁਆਰੰਟੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਥੇ ਹੁਣ ਤੱਕ 241 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 78 ਜ਼ਮਾਤੀ ਹਨ

coronavirus

ਨਵੀਂ ਦਿੱਲੀ : ਦੇਸ਼ ਵਿਚ ਲੌਕਡਾਊਨ ਦੇ ਬਾਵਜੂਦ ਵੀ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਹੀ ਉਤਰ ਪ੍ਰਦੇਸ਼ ਦੇ ਆਗਰਾ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਜਿਸ ਨੇ ਲੋਕਾਂ ਦੇ ਨਾਲ ਨਾਲ ਪ੍ਰਸ਼ਾਸਨ ਦੇ ਵੀ ਹੋਸ਼ ਉਡਾ ਦਿੱਤੇ । ਦੱਸ ਦੱਈਏ ਕਿ ਇੱਥੇ ਸਬਰ ਚਮਨ ਲਾਲ ਬਾੜੇ ਇਕਾਲੇ ਵਿਚ ਇਕ ਸਬਜੀ ਵੇਚਣ ਵਾਲੇ ਨੂੰ ਕਰੋਨਾ ਦਾ ਪੌਜਟਿਵ ਪਾਇਆ ਗਿਆ।

ਜਿਸ ਤੋਂ ਬਾਅਦ ਉਸ ਇਲਾਕੇ ਨੂੰ ਸੀਲ ਕਰਦਿਆਂ 2000 ਦੇ ਕਰੀਬ ਲੋਕਾ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਬਜੀ ਵੇਚਣ ਵਾਲਾ ਇਸ ਤੋਂ ਪਹਿਲਾਂ ਇਕ ਆਟੋ ਚਾਲਕ ਸੀ ਪਰ ਲੌਕਡਾਊਨ ਹੋਣ ਦੇ ਕਾਰਨ ਆਪਣੇ ਘਰ ਦੀ ਰੋਜ਼-ਰੋਟੀ ਚਲਾਉਂਣ ਦੇ ਲਈ ਉਸ ਨੇ ਸਬਜੀ ਵੇਚਣੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਹੁਣ ਪੁਲਿਸ ਦੇ ਵੱਲੋਂ ਉਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ

ਅਤੇ ਇਸ ਸਮੇਂ ਪ੍ਰਸ਼ਾਸਨ ਨੂੰ ਇਹ ਪਤਾ ਲਗਾਉਂਣ ਵਿਚ ਮੁਸ਼ਕਿਲ ਆ ਰਹੀ ਹੈ ਕਿ ਉਕਤ ਵਿਅਕਤੀ ਸਬਜੀ ਵੇਚਣ ਸਮੇਂ ਕਰੋਨਾ ਤੋਂ ਪੀੜਿਤ ਹੋਇਆ ਹੈ ਜਾਂ ਫਿਰ ਇਸ ਤੋਂ ਪਹਿਲਾ ਆਟੋ ਚਲਾਉਂਣ ਸਮੇਂ ਉਸ ਅੰਦਰ ਇਸ ਵਾਇਰਸ ਨੇ ਪ੍ਰਵੇਸ਼ ਕੀਤਾ ਸੀ। ਜਿਸ ਤਰ੍ਹਾਂ ਅਗਰਾ ਦੇ ਵਿਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਇਸ ਲਈ ਹੁਣ ਇਹ ਚਿੰਤਾ ਬਣੀ ਹੋਈ ਹੈ ਕਿ ਇਥੇ ਕਮਿਊਨਟੀ ਸਪ੍ਰੈਡ ਨਾਲ ਫੈਲ ਜਾਏ।

ਇਥੇ ਹੁਣ ਤੱਕ 241 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 78 ਜ਼ਮਾਤੀ ਹਨ। ਦੱਸ ਦੱਈਏ ਕਿ ਕੁਝ ਇਹ ਵੀ ਰਿਪੋਰਟਾਂ ਆ ਰਹੀਆਂ ਹਨ ਕਿ ਆਗਰਾ ਦੇ ਵਿਚ ਲੌਕਡਾਊਨ ਦੀ ਚੰਗੇ ਤਰੀਕੇ ਨਾਲ ਪਾਲਣਾ ਨਹੀਂ ਹੋ ਰਹੀ ਹੈ। ਜਿਸ ਕਰਕੇ ਦਿਨੋਂ-ਦਿਨ ਇਥੇ ਹਾਲਾਤ ਵਿਗੜਦੇ ਜਾ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।