ਖੁਸ਼ਖਬਰੀ, ਗੋਆ ਨੇ ਦਿੱਤੀ ਕਰੋਨਾ ਵਾਇਰਸ ਨੂੰ ਮਾਤ, ਸਾਰੇ ਮਰੀਜ਼ ਹੋਏ ਠੀਕ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜੋ ਲੱਛਮਣ ਰੇਖਾ ਖਿਚੀ ਗਈ ਹੈ ਸਾਨੂੰ ਉਸ ਦਾ 3 ਮਈ ਤੱਕ ਪਾਲਣ ਕਰਨਾ ਚਾਹੀਦਾ ਹੈ।
ਪਣਜੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ ਅਜਿਹੇ ਵਿਚ ਥੋੜੀ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਐਤਵਾਰ ਨੂੰ ਭਾਰਤ ਦੇ ਗੋਆ ਸੂਬੇ ਨੇ ਪੂਰੀ ਤਰ੍ਹਾਂ ਕਰੋਨਾ ਨੂੰ ਮਾਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੋਆ ਵਿਚ ਕਰੋਨਾ ਵਾਇਰਸ ਦੇ ਸਾਰੇ ਮਰੀਜ਼ ਹੁਣ ਠੀਕ ਹੋ ਚੁੱਕੇ ਹਨ।
ਗੋਆ ਸੂਬੇ ਵਿਚ ਕਰੋਨਾ ਨਾਲ ਸਬੰਧਿਤ ਕੁਲ 7 ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ ਵਿਚੋਂ 6 ਲੋਕ ਤਾਂ ਪਹਿਲਾ ਹੀ ਠੀਕ ਹੋ ਚੁੱਕੇ ਸਨ ਅਤੇ ਬਚੇ ਇਕ ਮਰੀਜ਼ ਦੀ ਅੱਜ ਐਤਵਾਰ ਨੂੰ ਰਿਪੋਰਟ ਨੈਗਟਿਵ ਆਈ ਹੈ। ਜਿਸ ਨੂੰ ਰਿਪੋਰਟ ਨੈਗਟਿਵ ਆਉਂਣ ਤੋਂ ਬਆਦ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦੱਈਏ ਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਤ ਸਾਵੰਤ ਨੇ ਇਸ ਬਾਰੇ ਟਵੀਟਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਰਾਹਤ ਦੀ ਗੱਲ ਹੈ ਕਿ ਗੋਆ ਵਿਚ ਇਕ ਰਹਿੰਦਾ ਕਰੋਨਾ ਪੌਜਟਿਵ ਮਰੀਜ਼ ਦੀ ਰਿਪੋਰਟ ਵੀ ਹੁਣ ਨੈਗਟਿਵ ਆਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਤਾਰੀਫ਼ ਵੀ ਕੀਤੀ । ਜ਼ਿਕਰਯੋਗ ਹੈ ਕਿ ਗੋਆ ਵਿਚ 3 ਅਪ੍ਰੈਲ ਤੋਂ ਬਾਅਦ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ। ਗੋਆ ਦੇ ਮੁੱਖ ਮੰਤਰੀ ਸਾਵੰਤ ਨੇ ਇਕ ਨਿਊਜ ਚੈਨਲ ਨਾਲ ਗੱਲ ਕਰਦਿਆ ਕਿਹਾ ਕਿ ਭਾਵੇਂ ਕਿ ਗੋਆ ਛੋਟਾ ਰਾਜ ਹੈ ਪਰ ਪੁਲਿਸ, ਸਥਾਨਕ ਪ੍ਰਸ਼ਾਸਨ, ਟੂਰਿਸਟ ਡਿਪਾਰਟਮੈਂਟ ਨਾਲ ਗੋਆ ਦੇ ਲੋਕਾਂ ਦਾ ਪੂਰਾ ਸਾਥ ਮਿਲਿਆ ਹੈ।
ਇਸ ਦੇ ਨਾਲ ਹੀ ਇਥੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਆਦੇਸ਼ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜੋ ਲੱਛਮਣ ਰੇਖਾ ਖਿਚੀ ਗਈ ਹੈ ਸਾਨੂੰ ਉਸ ਦਾ 3 ਮਈ ਤੱਕ ਪਾਲਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਗੋਆ ਵਿਚ ਨਿਯਮ ਮੁਤਾਬਿਕ ਕੁਝ ਰਾਹਤ ਵੀ ਦਿੱਤੀ ਜਾ ਸਕਦੀ ਹੈ ਅਸੀਂ ਉਸ ਤੇ ਵਿਚਾਰ ਕਰੇ ਰਹੇ ਹਾਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।