ਲੁਕੇ ਬੈਠੇ ਜ਼ਮਾਤੀਆਂ ਦੀ ਸੂਚਨਾ ਦੇਣ ‘ਤੇ, ਪੁਲਿਸ ਦੇਵੇਗੀ 10 ਹਜ਼ਾਰ ਦਾ ਇਨਾਮ : ਕਾਨਪੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਵਿਚ 969 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ 14 ਲੋਕਾਂ ਦੀ ਇਸ ਮਹਾਂਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ

coronavirus

ਕਾਨਪੁਰ : ਉਤਰ ਪ੍ਰਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਤਾਰ ਬਢੋਤਰੀ ਹੋ ਰਹੀ ਹੈ। ਜਿਸ ਵਿਚ ਤਬਲੀਗੀ ਜ਼ਮਾਤ ਦੇ ਮੈਂਬਰਾਂ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ ਕਿਉੰਕਿ ਤਬਲੀਗੀ ਜ਼ਮਾਤ ਦੇ ਮੈਂਬਰ ਵਿਚ ਕਰੋਨਾ ਵਾਇਰਸ ਦੀ ਰਿਪੋਰਟ ਪੌਜਟਿਵ ਆਉਂਣ ਤੋਂ ਬਾਅਦ ਨਵੇਂ ਕੇਸਾਂ ਵਿਚ ਇਕ-ਦਮ ਉਛਾਲ ਆਇਆ ਸੀ।

ਇਸ ਲਈ ਹੁਣ ਕਾਨਪੁਰ ਰੇਂਜ ਦੇ ਆਈਜੀ ਮੋਹਿਤ ਅਗਰਵਾਲ ਨੇ ਕੁਝ ਲੁਕੇ ਹੋਏ ਜ਼ਮਾਤੀਆਂ ਨੂੰ ਲੱਭਣ ਦੇ ਲਈ ਇਕ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਸ ਵਿਚ ਪੁਲਿਸ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਲੁਕੇ ਹੋਏ ਤਬਲੀਗੀ ਜ਼ਮਾਤ ਦੇ ਮੈਂਬਰਾਂ ਦਾ ਪਤਾ ਦੱਸੇਗਾ ਉਨ੍ਹਾਂ ਨੂੰ ਇਨਾਮ ਵਜੋਂ 10,000 ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਦਾ ਨਾਮ ਵੀ ਗੁਪਤ ਹੀ ਰੱਖਿਆ ਜਾਵੇਗਾ।

ਦੱਸ ਦੱਈਏ ਕਿ ਆਈਜੀ ਨੇ ਆਪਣੇ ਖੇਤਰ ਦੇ ਸਾਰੇ 6 ਜ਼ਿਲ੍ਹਾਂ (ਕਾਨਪੁਰ, ਕਾਨਪੁਰ ਦੇਹਾਤ, ਕਨੋਜ਼, ਔਰੋਆ, ਏਟਾਵਾ, ਅਤੇ ਫਰੂਖਾਬਾਦ) ਵਿਚ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਈ.ਜੀ ਨੇ ਕਿਹਾ ਕਿ 112, 100 ਸਬੰਧਿਤ ਥਾਣੇ ਜਾਂ ਫਿਰ ਐੱਸ.ਪੀ ਦਫਤਰ ਤੋਂ ਇਲਾਵਾ ਕਰੋਨਾ ਹੈਲਪਲਾਈਨ ਨੰਬਰ ਤੇ ਵੀ ਜ਼ਮਾਤੀਆਂ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਪੁਲਿਸ ਕਰਮੀਆਂ ਨਾਲ ਸੀਯੂਜੀ ਮੋਬਾਇਲ ਤੇ ਮੈਸਿਜ ਕਰਕੇ ਵੀ ਇਨ੍ਹਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਦੱਸ ਦੱਈਏ ਕਿ ਹੁਣ ਤੱਕ ਉਤਰ ਪ੍ਰਦੇਸ਼ ਵਿਚ  969  ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ 14 ਲੋਕਾਂ ਦੀ ਇਸ ਮਹਾਂਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ।  ਇਸ ਤੋਂ ਇਲਾਵਾ 86 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।