Covid 19 : ਇਹ ਨਿਯਮ ਅਪਣਾ ਕੇ ਕੇਰਲ ਦੇ ਰਿਹੈ ਕਰੋਨਾ ਨੂੰ ਮਾਤ, ਦੂਜੇ ਸੂਬਿਆਂ ਨੂੰ ਵੀ ਸਿਖਣ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

19 ਮਈ ਤੱਕ ਕੇਰਲ ਵਿਚ ਕਰੋਨਾ ਪੀੜਿਤਾਂ ਦੇ ਠੀਕ ਹੋਣ ਦੀ ਦਰ 67 ਫੀਸਦੀ ਹੈ

Coronavirus

ਦੇਸ਼ ਵਿਚ ਲੌਕਡਾਊਨ ਲਗਾਉਂਣ ਦੇ ਬਾਵਜੂਦ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਹੀ ਭਾਰਤ ਵਿਚ ਸਭ ਤੋਂ ਪਹਿਲਾ ਪੌਜਟਿਵ ਕੇਸ ਆਉਂਣ ਵਾਲੇ ਸੂਬੇ ਵਿਚ ਹੁਣ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਘੱਟ ਹੁੰਦਾ ਜਾ ਰਿਹਾ ਹੈ। ਭਾਵੇਂ ਕਿ ਲੋਕਾਂ ਵੱਲੋਂ ਖੱਬੇ-ਪੱਖੀ ਸਰਕਾਰਾਂ ਨਾਲ ਨਫਰਤ ਜਰੂਰ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੀ ਨੇਕੀ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ। ਖਾਸ ਕਰਕੇ ਸੰਕਟ ਦੀ ਸਥਿਤੀ ਵਿਚ ਜਦੋਂ ਉਹ ਦੂਜੀਆਂ ਸਰਕਾਰਾਂ ਦੇ ਮੁਕਾਬਲੇ ਵਧੀਆ ਕੰਮ ਕਰ ਰਹੀਂਆਂ ਹਨ।

ਕੁਝ ਅੰਕੜੇ ਇਹ ਸੋਚਣ ਤੇ ਜਰੂਰ ਮਜ਼ਬੂਰ ਕਰ ਰਹੇ ਹਨ ਕਿ ਕੇਰਲ ਸੂਬਾ ‘ਕਰੋਨਾ ਵਾਇਰਸ’ ਨਾਲ ਨਜਿੱਠਣ ਲਈ ਦੂਜਿਆਂ ਸੂਬਿਆਂ ਨਾਲੋਂ  ਅੱਗੇ ਕਿਵੇਂ ਜਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੇਰਲ ਸੂਬਾ ਕਰੋਨਾ ਵਾਇਰਸ ਨਾਲ ਲੜਨ ਲਈ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਇਸ ਦੇ ਵਿਚ ਉੱਥੇ ਦੇ ਲੋਕ ਵੀ ਪ੍ਰਸ਼ਾਸਨ ਅਤੇ ਸਰਕਾਰ ਦਾ ਪੂਰਾ ਸਹਿਯੋਗ ਦੇ ਰਹੇ ਹਨ।

ਦੱਸ ਦੱਈਏ ਕਿ ਇਸ ਸੰਕਟ ਦੇ ਸਮੇਂ ਵਿਚ ਕੇਰਲ ਸੂਬੇ ਨੂੰ ਦੇਖ ਕੇ ਪਤਾ ਲੱਗਾ ਹੈ ਕਿ ਜੇਕਰ ਸਿਹਤ ਸੇਵਾਵਾਂ ਦੀ ਚੰਗੀ ਤਿਆਰੀ ਹੋਵੇ, ਸ਼ਕਤੀਆਂ ਦਾ ਵਿਕੇਂਦਰੀਕਰਣ ਹੋਵੇ, ਨੌਕਰਸ਼ਾਹੀ ਅਤੇ ਹੋਰ ਮਾਹਰਾਂ ਵਿਚ ਬਿਹਤਰ ਤਾਲਮੇਲ ਹੋਵੇ ਤਾਂ ਕਰੋਨਾ ਵਰਗੀ ਇਸ ਮਹਾਂਮਾਰੀ ਨਾਲ ਅਸਾਨੀ ਨਾਲ ਲੜਿਆ ਜਾ ਸਕਦਾ ਹੈ। ਇਸ ਲਈ ਜੇਕਰ ਦੇਸ਼ ਦੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਅਤੇ ਲੋਕ ਵੀ ਕੇਰਲ ਵਰਗੇ ਮਾਡਲ ਨੂੰ ਆਪਣਾਉਂਣ ਤਾਂ ਕਰੋਨਾ ਤਾਂ ਕੀ ਫਿਰ ਕਿਸੇ ਵੀ ਮਹਾਂਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਕੇਰਲ ਨੇ ਹੋਰਨਾਂ ਸੂਬਿਆਂ ਨੂੰ ਰਸਤਾ ਦਿਖਾਇਆ ਹੈ ਕਿ ਮਹਾਂਮਾਰੀ ਨਾਲ ਕਿਸ ਤਰ੍ਹਾਂ ਲੜਿਆ ਜਾ ਸਕਦਾ ਹੈ। ਦੱਸ ਦੱਈਏ ਕਿ 19 ਮਈ ਤੱਕ ਕੇਰਲ ਵਿਚ ਕਰੋਨਾ ਪੀੜਿਤਾਂ ਦੇ ਠੀਕ ਹੋਣ ਦੀ ਦਰ 67 ਫੀਸਦੀ ਹੈ ਅਤੇ ਉੱਥੇ ਹੀ ਇਸ ਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਦਰ ਸਿਰਫ 0.5 ਫੀਸਦੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।