PM Modi on Sikhs: ਨਾਂਦੇੜ ਵਿਚ ਬੋਲੇ ਪ੍ਰਧਾਨ ਮੰਤਰੀ, ‘ਲੱਗਦਾ ਹੈ ਕਿ ਕਾਂਗਰਸ ਅੱਜ ਵੀ ਸਿੱਖਾਂ ਤੋਂ 1984 ਦਾ ਬਦਲਾ ਲੈ ਰਹੀ ਹੈ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਾਡੀ ਸਰਕਾਰ ਨੇ ਹਮੇਸ਼ਾ ਸਰਬੱਤ ਦੇ ਭਲੇ ਦਾ ਹੁਕਮ ਮੰਨਦਿਆਂ ਕੰਮ ਕੀਤਾ

At Nanded PM Modi highlights his govt’s relationship with Sikh community

PM Modi On Sikhs: ਕੇਂਦਰ ਸਰਕਾਰ ਵਲੋਂ ਸਿੱਖਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਹਮੇਸ਼ਾ ਹੀ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਦਾ ਵਿਰੋਧ ਕੀਤਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਉਹ ਵੀ 1984 ਦਾ ਬਦਲਾ ਲੈ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ਦੇ ਨਾਂਦੇੜ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, “ਨਾਂਦੇੜ ਦੀ ਇਹ ਧਰਤੀ ਸਿੱਖ ਗੁਰੂਆਂ ਦੇ ਚਰਨਾਂ ਨਾਲ ਪਵਿੱਤਰ ਹੋਈ। ਸ੍ਰੀ ਗੁਰੂ ਗੋਬਿੰਦ ਜੀ ਦੀਆਂ ਸਿੱਖਿਆਵਾਂ ਸਾਡੀ ਸਰਕਾਰ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੀਆਂ ਹਨ। ਸਰਕਾਰ ਨੇ ਹਮੇਸ਼ਾ ਸਰਬੱਦ ਦੇ ਭਲੇ ਦਾ ਹੁਕਮ ਮੰਨਦਿਆਂ ਕੰਮ ਕੀਤਾ”।

ਉਨ੍ਹਾਂ ਕਿਹਾ, “ਸਾਡੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਮਿਲਿਆ। ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਕਰਨਾ, ਲੰਗਰ ਨੂੰ ਟੈਕਸ ਮੁਕਤ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ। ਜਦੋਂ ਅਫ਼ਗਾਨਿਸਤਾਨ ਵਿਚ ਨਿਰਦੋਸ਼ਾਂ ਦੀ ਹਤਿਆ ਕੀਤੀ ਗਈ ਅਤੇ ਸਾਡੇ ਧਾਰਮਕ ਅਸਥਾਨਾਂ 'ਤੇ ਹਮਲੇ ਹੋਏ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਮਾਣ-ਮਰਿਆਦਾ ਨਾਲ ਭਾਰਤ ਲਿਆਂਦਾ”।

ਮੋਦੀ ਨੇ ਕਿਹਾ, “ਇਹ ਸਾਡੀ ਸਰਕਾਰ ਹੀ ਹੈ ਜੋ ਵੰਡ ਦੇ ਪੀੜਤਾਂ ਲਈ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਆਈ ਹੈ। ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਅਫ਼ਗਾਨਿਸਤਾਨ ਤੋਂ ਆਏ ਸਿੱਖ ਭੈਣਾਂ-ਭਰਾਵਾਂ ਦਾ ਕੀ ਹਾਲ ਹੋਣਾ ਸੀ? ਕਾਂਗਰਸ ਇਸ ਦਾ ਵੀ ਵਿਰੋਧ ਕਰ ਰਹੀ ਹੈ। ਲੱਗਦਾ ਹੈ ਕਿ ਕਾਂਗਰਸ ਹੁਣ ਵੀ ਸਿੱਖਾਂ ਤੋਂ 1984 ਦਾ ਬਦਲਾ ਲੈ ਰਹੀ ਹੈ”।

(For more Punjabi news apart from At Nanded PM Modi highlights his govt’s relationship with Sikh community, stay tuned to Rozana Spokesman)