ਕਰਨਾਟਕ ਦੀ ਸਤਾ ਲਈ ਨਵਾਂ ਫਾਰਮੂਲਾ ਤੈਅ, 20:13 ਨਾਲ ਹੋਣਗੇ ਜੇਡੀਐਸ-ਕਾਂਗਰਸ ਦੇ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਜੇਪੀ ਵੱਲੋਂ ਬਹੁਮਤ ਸਾਬਤ ਨਾ ਕੀਤੇ ਜਾਣ 'ਤੇ ਹੁਣ ਕਰਨਾਟਕ ਵਿਚ ਜੇਡੀਐੱਸ-ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ।

HD kumaraswamy

ਬੀਜੇਪੀ ਵੱਲੋਂ ਬਹੁਮਤ ਸਾਬਤ ਨਾ ਕੀਤੇ ਜਾਣ 'ਤੇ ਹੁਣ ਕਰਨਾਟਕ ਵਿਚ ਜੇਡੀਐੱਸ-ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਰਾਜਪਾਲ ਵਜੁਭਾਈ ਵਾਲਾ ਵੱਲੋਂ ਇਸ ਗਠ-ਜੋੜ ਨੂੰ ਸਰਕਾਰ ਬਣਾਉਣ ਲਈ ਸੱਦਾ ਦਿਤਾ ਗਿਆ ਹੈ। ਦਸ ਦਈਏ ਕਿ ਬੁੱਧਵਾਰ ਨੂੰ ਜੇਡੀਐਸ ਦੇ ਐੱਚਡੀ ਕੁਮਾਰਸਵਾਮੀ ਬਤੌਰ ਰਾਜ ਦੇ ਮੁਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।ਕੁਮਾਰਸਵਾਮੀ ਸੋਨਿਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਆਪਣੇ ਸਹੁੰ ਕਬੂਲ ਸਮਾਰੋਹ ‘ਚ ਸ਼ਾਮਿਲ ਹੋਣ ਲਈ ਸੱਦਾ ਦੇਣ ਲਈ ਅੱਜ ਆਪ ਦਿੱਲੀ ਪਹੁੰਚ ਕਰ ਸਕਦੇ ਹਨ।