11 ਦੇਸ਼ਾਂ ਦੀ ਯਾਤਰਾ ਕਰ ਕੇ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਪੁੱਜਾ ਪੰਜਾਬੀ ਵਾਪਸ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2016 ਵਿਚ ਇਕ ਮਹੀਨੇ ਵਿਚ ਬ੍ਰਾਜ਼ੀਲ ਤੋਂ ਮੈਕਸੀਕੋ ਤਕ 11 ਦੇਸ਼ਾਂ ਦੇ ਜ਼ਰੀਏ 10 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਅਮਰੀਕਾ.......

USA

ਨਵੀਂ ਦਿੱਲੀ : 2016 ਵਿਚ ਇਕ ਮਹੀਨੇ ਵਿਚ ਬ੍ਰਾਜ਼ੀਲ ਤੋਂ ਮੈਕਸੀਕੋ ਤਕ 11 ਦੇਸ਼ਾਂ ਦੇ ਜ਼ਰੀਏ 10 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਅਮਰੀਕਾ ਵਿਚ ਦਾਖ਼ਲ ਹੋਏ ਇਕ ਪੰਜਾਬੀ ਨੌਜਵਾਨ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਉਥੇ ਰਹਿਣ ਦੇ ਦੋਸ਼ ਲਗਾਉਣ ਤੋਂ ਬਾਅਦ ਵਾਪਸ ਭੇਜ ਦਿਤਾ ਗਿਆ ਸੀ। ਸਨਿਚਰਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਉਸ ਨੂੰ ਇਮੀਗ੍ਰੇਸ਼ਨ ਵਿਭਾਗ ਵਲੋਂ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਸੀ। ਸਬੰਧਤ ਵਿਭਾਗ ਅਨੁਸਾਰ ਨੌਜਵਾਨ ਦੀ ਪਛਾਣ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਸੀ।