ਕੰਫਰਮ ਖ਼ਬਰ : ਕਰਵਾ ਲਊ ਫਲਾਈਟ ਦੀ ਟਿਕਟ, 25 ਮਈ ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਘਰੇਲੂ ਉਡਾਣ ਦੀ ਸੇਵਾ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਨਾਗਰਿਕ ਉਡਾਣ ਮੰਤਰੀ ਹਰਦੀਪ ਪੁਰੀ ਨੇ ਟਵੀਟ ਰਾਹੀ ਇਸ ਬਾਰੇ ਜਾਣਕਾਰੀ ਦਿੱਤੀ।

Photo

ਨਵੀਂ ਦਿੱਲੀ : ਦੇਸ਼ ਵਿਚ ਘਰੇਲੂ ਉਡਾਣ ਦੀ ਸੇਵਾ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਨਾਗਰਿਕ ਉਡਾਣ ਮੰਤਰੀ ਹਰਦੀਪ ਪੁਰੀ ਨੇ ਟਵੀਟ ਰਾਹੀ ਇਸ ਬਾਰੇ ਜਾਣਕਾਰੀ ਦਿੱਤੀ। ਲੌਕਡਾਊਨ ਦੇ ਕਾਰਨ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ ਲਗਾਈ ਹੋਈ ਸੀ। ਹਾਲ ਹੀ ਵਿਚ ਸਰਕਾਰ ਦੇ ਵੱਲੋਂ ਰੇਲ ਸੇਵਾ ਵੀ ਸ਼ੁਰੂ ਕੀਤੀ ਗਈ ਅਤੇ ਹੁਣ ਘਰੇਲੂ ਉਡਾਣਾਂ ਨੂੰ ਵੀ 25 ਮਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਹਰਦੀਪ ਪੁਰੀ ਨੇ ਕਿਹਾ ਕਿ ਦੇਸ਼ ਵਿਚ 25 ਮਈ ਤੋਂ ਸਾਰੀਆਂ ਘਰੇਲੂ ਉਡਾਣਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਇਸ ਲਈ ਸਾਰੇ ਏਅਰਪੋਰਟ ਅਤੇ ਏਅਰ ਲਾਈਨਸ ਕੰਪਨੀਆਂ 25 ਮਈ ਤੋਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਰਹਿਣ।

ਯਾਤਰੀਆਂ ਲਈ  SOP ਵੀ ਜ਼ਾਰੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਸੀ ਕਿ ਹਵਾਈ ਸੇਵਾ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਕੇਂਦਰ ਦੇ ਨਾਲ-ਨਾਲ ਰਾਜਾਂ ਦੀ ਵੀ ਹੈ। ਉਨ੍ਹਾਂ ਨੂੰ ਵੀ ਇਸ ਲਈ ਤਿਆਰ ਰਹਿਣਾ ਪਏਗਾ। ਦੱਸ ਦੱਈਏ ਕਿ ਦੇਸ਼ ਵਿਚ ਲੌਕਾਡਊਨ ਦਾ ਚੋਥਾ ਪੜਾਅ ਸ਼ੁਰੂ ਹੋ ਗਿਆ ਹੈ ਜੋ ਕਿ 31 ਮਈ ਤੱਕ ਜ਼ਾਰੀ ਰਹੇਗਾ। ਇਸ ਲੌਕਡਾਊਨ ਵਿਚ ਸਰਕਾਰ ਹੋਲੀ-ਹੋਲੀ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ 200 ਨਾਨ-ਏਸੀ ਟ੍ਰੇਨਾਂ ਚਲਾਉਂਣ ਦਾ ਫੈਸਲਾ ਲਿਆ ਗਿਆ ਹੈ। ਇਹ ਟ੍ਰੇਨਾਂ 1 ਜੂਨ ਤੋਂ ਆਪਣੇ ਟਾਈਮ ਟੇਬਲ ਅਨੁਸਾਰ ਰੋਜ਼ਾਨਾ ਚੱਲਣਗੀਆਂ।

ਦੱਸ ਦੱਈਏ ਕਿ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਇਕ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ ਕਈ ਏਅਰਲਾਈਂਸ ਦੇ ਵੱਲੋਂ 1 ਜੂਨ ਤੋਂ ਟਿਕਟ ਬੁੱਕ ਕਰਨੀ ਸ਼ੁਰੂ ਕਰ ਦਿੱਤੀ ਹੈ। ਏਅਰ ਲਾਈਨ ਪਹਿਲਾਂ ਵੀ ਅਜਿਹਾ ਕਰ ਚੁੱਕੀ ਹੈ। ਤਾਲਾਬੰਦੀ ਦੇ ਚੌਥੇ ਪੜਾਅ ਵਿਚ ਵੀ, ਜਹਾਜ਼ਾਂ, ਰੇਲ ਗੱਡੀਆਂ ਅਤੇ ਮੈਟਰੋ ਦੇ ਸੰਚਾਲਨ 'ਤੇ ਪੂਰਨ ਪਾਬੰਦੀ ਹੈ. ਪਰ ਹੁਣ ਇਸਨੂੰ ਹੌਲੀ ਹੌਲੀ ਖੋਲ੍ਹਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਦੇਸ਼ ਵਿੱਚ ਰੋਜ਼ਾਨਾ 6500 ਘਰੇਲੂ ਉਡਾਣਾਂ ਹੁੰਦੀਆਂ ਹਨ ਅਤੇ ਹਰ ਸਾਲ 144.17 ਮਿਲੀਅਨ ਯਾਤਰੀ ਯਾਤਰਾ ਕਰਦੇ ਹਨ।

ਉਧਰ ਹਰਦੀਪ ਪੁਰੀ ਨੇ ਕਿਹਾ ਕਿ ਲੌਕਡਾਊਨ ਦੇ ਖੁੱਲਣ ਤੋਂ ਬਾਅਦ ਸਰਕਾਰ ਦਾ ਫੈਸਲਾ ਲੈਂਦਿਆ ਹੀ ਅਸੀਂ ਘਰੇਲੂ ਉਡਾਣਾਂ ਸ਼ੁਰੂ ਕਰ ਦੇਵਾਂਗੇ। ਇਸ ਸਬੰਧੀ ਸਾਡੀ ਪੂਰੀ ਤਿਆਰੀ ਹੈ। ਹਾਲਾਂਕਿ ਇਹ ਬਿਆਨ ਲੌਕਡਾਊਨ 4.0 ਦੇ ਲਾਗੂ ਹੋਣ ਤੋਂ ਪਹਿਲਾਂ ਦਿੱਤਾ ਸੀ। ਹਰਦੀਪ ਪੁਰੀ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਤੀਸਰੀ ਬੜੀ ਹਵਾਬਾਜ਼ੀ ਹਜ਼ਾਰ ਹੈ। ਇਸ ਵਿਚ ਘਰੇਲੂ ਉਡਾਣਾਂ ਤੇ ਸ਼ੁਰੂ ਹੋਣ ਨਾਲ ਇਹ ਇੰਡਸਟਰੀ ਛੇਤੀ ਹੀ ਪਟੜੀ ਤੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਘਰੇਲੂ ਉਡਾਣਾਂ ਸ਼ੁਰੂ ਹੁੰਦਿਆਂ ਹੀ ਸਾਨੂੰ ਆਪਣੇ ਤਰੀਕੇ ਨਾਲ ਬਦਲਾਅ ਕਰਨਾ ਹੋਵੇਗਾ। ਮਤਲਬ ਕਿ SOP ਵਿਚ ਬਦਲਾਅ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।