ਸਰਹਿੰਦ ਫੀਡਰ ਦੀ ਮੁਰੰਮਤ ਲਈ ਰਾਜਸਥਾਨ ਦੇ CM ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਗੱਲਬਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸ਼ੋਕ ਗਹਿਲੋਤ ਅਨੁਸਾਰ ਸੀਐਮ ਮਾਨ ਨੇ ਭਰੋਸਾ ਦਿੱਤਾ ਹੈ ਕਿ ਸਰਹਿੰਦ ਫੀਡਰ ਦੀ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Ashok Gehlot dials Punjab CM for quick repair of Sirhind canal


ਚੰਡੀਗੜ੍ਹ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਰਹਿੰਦ ਫੀਡਰ (ਨਹਿਰ) ਦੀ ਮੁਰੰਮਤ ਦਾ ਕੰਮ ਜਲਦੀ ਮੁਕੰਮਲ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਸੀਐਮ ਮਾਨ ਨੇ ਗਹਿਲੋਤ ਨੂੰ ਜਲਦੀ ਕੰਮ ਕਰਵਾਉਣ ਦਾ ਭਰੋਸਾ ਦਿੱਤਾ।

Tweet

ਅਸ਼ੋਕ ਗਹਿਲੋਤ ਨੇ ਟਵੀਟ ਕੀਤਾ, “ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਵਿਚ ਖਰਾਬ ਹੋਏ ਸਰਹਿੰਦ ਫੀਡਰ ਦੀ ਮੁਰੰਮਤ ਦਾ ਕੰਮ ਜਲਦੀ ਪੂਰਾ ਕਰਵਾਉਣ ਲਈ ਫੋਨ 'ਤੇ ਗੱਲ ਕੀਤੀ। ਉਹਨਾਂ ਨੂੰ ਇਸ ਨੁਕਸਾਨੇ ਗਏ ਹਿੱਸੇ ਕਾਰਨ ਰਾਜਸਥਾਨ ਵਿਚ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ। ਮਾਨ ਕੋਲ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਮੰਗ ਕੀਤੀ।

Tweet

ਗਹਿਲੋਤ ਨੇ ਦੱਸਿਆ ਕਿ 1 ਅਪ੍ਰੈਲ ਨੂੰ ਸਰਹਿੰਦ ਫੀਡਰ (ਪੰਜਾਬ) ਅਤੇ ਇੰਦਰਾ ਗਾਂਧੀ ਫੀਡਰ (ਨਹਿਰ) ਵਿਚਕਾਰ ਸਾਂਝੀ ਪੱਟੀ ਟੁੱਟ ਗਈ ਸੀ, ਜਿਸ ਨਾਲ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ। ਕੜਾਕੇ ਦੀ ਗਰਮੀ ਵਿਚ ਪੀਣ ਵਾਲੇ ਪਾਣੀ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਇਸ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ ਕਿਉਂਕਿ ਇਸ ਨਾਲ ਰਾਜਸਥਾਨ ਦੇ 10 ਜ਼ਿਲ੍ਹਿਆਂ ਦੇ ਕਰੀਬ ਢਾਈ ਕਰੋੜ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ।

Bhagwant Mann

ਉਹਨਾਂ ਦੱਸਿਆ ਕਿ ਇੰਦਰਾ ਗਾਂਧੀ ਨਹਿਰੀ ਪ੍ਰਾਜੈਕਟ ਵਿਚ 60 ਦਿਨਾਂ ਬਾਅਦ ਨਹਿਰ ਬੰਦ ਰਹਿਣ ਤੋਂ ਬਾਅਦ 21 ਮਈ ਤੋਂ ਪਾਣੀ ਸ਼ੁਰੂ ਕੀਤਾ ਜਾਣਾ ਸੀ ਪਰ ਇਸ ਨੁਕਸਾਨ ਕਾਰਨ ਇਹ ਚਾਲੂ ਨਹੀਂ ਹੋ ਸਕਿਆ। ਅਸ਼ੋਕ ਗਹਿਲੋਤ ਅਨੁਸਾਰ ਸੀਐਮ ਮਾਨ ਨੇ ਭਰੋਸਾ ਦਿੱਤਾ ਹੈ ਕਿ ਸਰਹਿੰਦ ਫੀਡਰ ਦੀ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।