ਆਮਦਨ ਟੈਕਸ ਛੋਟ ਵਧਾ ਸਕਦੀ ਹੈ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਧੇਗੀ 80 ਸੀ ਨਿਵੇਸ਼ ਦੀ ਲਿਮਟ

Budget income tax exemption limit raise

ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ 5 ਜੁਲਾਈ ਨੂੰ ਅਪਣੇ ਦੂਜੇ ਕਾਰਜਕਾਲ ਵਿਚ ਪਹਿਲਾ ਬਜਟ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਦਸ ਦਈਏ ਕਿ ਆਮ ਨੌਕਰੀ ਵਾਲੇ ਲੋਕਾਂ ਲਈ ਬਹੁਤ ਚੰਗੀ ਖ਼ਬਰ ਹੈ। ਇਸ ਵਾਰ ਬਜਟ ਵਿਚ ਨਿਜੀ ਆਮਦਨ ਟੈਕਸ ਵਿਚ ਛੋਟ ਦੀਆਂ ਦਰਾਂ ਨੂੰ ਵਧਾਇਆ ਜਾ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਸਰਕਾਰ ਕੰਜੈਕਸ਼ਨ ਨੂੰ ਵਧਾਵਾ ਦੇਣ ਲਈ ਨਿਜੀ ਆਮਦਨ ਟੈਕਸ ਵਿਚ ਛੋਟ ਦਾ ਘੇਰਾ 2.5 ਲੱਖ ਤੋਂ ਵਧਾ ਕੇ 3 ਲੱਖ ਕਰ ਸਕਦੀ ਹੈ।

ਰਿਪੋਰਟ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਆਮਦਨ ਟੈਕਸਾਂ ਵਿਚ ਛੋਟ ਵਧਾ ਕੇ 3 ਲੱਖ ਤਕ ਕਰ ਸਕਦੀ ਹੈ ਜੋ ਕਿ ਹੁਣ ਤਕ ਢਾਈ ਲੱਖ ਰੁਪਏ ਸੀ। ਮਾਮਲੇ ਦੇ ਜਾਣਕਾਰਾਂ ਨੇ ਪਹਿਚਾਣ ਨਾ ਦਸਦੇ ਹੋਏ ਇਹ ਗੱਲ ਕਹੀ ਹੈ ਕਿਉਂਕਿ ਮਾਮਲੇ ਬਾਰੇ ਬੋਲਣ ਲਈ ਉਹਨਾਂ ਕੋਲ ਅਧਿਕਾਰ ਨਹੀਂ ਹੈ। ਹਾਲਾਂਕਿ ਇਸ ਮਾਮਲੇ ਵਿਚ ਹੁਣ ਤੱਕ ਆਖਰੀ ਫ਼ੈਸਲਾ ਨਹੀਂ ਹੋਇਆ ਹੈ। ਸਰਕਾਰ ਦਾ ਇਸ ਟੈਕਸ ਵਿਚ ਛੋਟ ਦੇਣ ਦਾ ਕਦਮ ਸੁਸਤ ਪਈ ਅਰਥਵਿਵਸਥਾ ਨੂੰ ਧੱਕਾ ਮਾਰ ਸਕਦਾ ਹੈ।

ਟੈਕਸ ਦੀ ਛੋਟ ਵਧਣ ਨਾਲ ਲੋਕਾਂ ਦੀ ਖ਼ਪਤ ਵਧੇਗੀ ਅਤੇ ਇਸ ਨਾਲ ਪ੍ਰੋਡੈਕਸ਼ਨ ਨੂੰ ਵੀ ਉਤਸ਼ਾਹ ਮਿਲ ਚੁੱਕਿਆ ਹੈ। ਹੁਣ ਗ੍ਰੋਥ 5 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ ਅਤੇ ਪਹਿਲੇ ਤਿੰਨ ਮਹੀਨਿਆਂ ਵਿਚ ਆਮਦਨ ਦੇ ਗ੍ਰੋਥ ਰੇਟ ਵਿਚ ਗਿਰਾਵਟ 5.8 ਫ਼ੀਸਦ 'ਤੇ ਆ ਗਈ ਹੈ। ਵਿੱਤ ਮੰਤਰਾਲੇ ਸੈਕਸ਼ਨ ਸੇਵਿੰਗ ਅਤੇ ਨਿਵੇਸ਼ ਤੋਂ ਬਾਅਦ ਮਿਲਣ ਵਾਲੀ ਛੋਟ ਦੇ ਘੇਰੇ ਨੂੰ ਵੀ ਵਧਾ ਸਕਦੀ ਹੈ। ਇਹ ਸੈਕਸ਼ਨ 80 ਸੀ ਤਹਿਤ ਛੋਟ ਦੇ ਨਾਮ ਨਾਲ ਜਾਣੀ ਜਾਂਦੀ ਹੈ।

ਹੁਣ ਇਸ ਦੀ ਸੀਮਾ 1,50,000 ਰੁਪਏ ਹੈ। ਪਿਛਲੀ ਸਰਕਾਰ ਨੇ ਟੈਕਸ ਮੁਫ਼ਤ ਦੇ ਸਲੈਬ ਨੂੰ 2.5 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਸੀ। 5 ਲੱਖ ਦੀ ਸਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਭਰਨਾ ਪਵੇਗਾ। ਮਤਲਬ ਕਿ ਹੁਣ ਸਟੈਂਡਰਡ ਨਿਵੇਸ਼ ਕਰਨ 'ਤੇ 6.5 ਲੱਖ ਰੁਪਏ ਦੀ ਆਮਦਨ ਵਾਲਿਆਂ ਨੂੰ ਟੈਕਸ ਨਹੀਂ ਦੇਣਾ ਪਵੇਗਾ।