46 ਲੱਖ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਾਣੀ ਦੀ ਸਮੱਸਿਆ ਦਾ ਸਾਹਮਣਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੇਨੱਈ ਵਿਚ ਸੁੱਕੇ ਪਾਣੀ ਦੇ ਚਾਰ ਵੱਡੇ ਸ੍ਰੋਤ

Water crisis in chennai 46 lakh people in trouble

ਚੇਨੱਈ: ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਨੂੰ ਪਾਣੀ ਦੀ ਵੱਡੀ ਮੁਸੀਬਤ ਨਾਲ ਜੂਝਣਾ ਪੈ ਰਿਹਾ ਹੈ। ਉੱਥੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ। ਚੇਨੱਈ ਨੂੰ ਪਾਣੀ ਦੇਣ ਵਾਲੇ ਚਾਰ ਸ੍ਰੋਤ ਹਨ ਜੋ ਇਸ ਸਾਲ ਗਰਮੀਂਆ ਵਿਚ ਸੁੱਕ ਗਏ ਹਨ। ਇਹਨਾਂ ਦੇ ਸੁੱਕਣ ਦਾ ਕਾਰਨ ਪਿਛਲੇ ਸਾਲ ਮਾਨਸੂਨ ਦੀ ਖ਼ਰਾਬ ਬਾਰਸ਼ ਹੈ। ਚੇਨੱਈ ਵਿਚ ਥਾਂ-ਥਾਂ ਬੋਰਵੈਲ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਥੋੜਾ ਬਹੁਤ ਪਾਣੀ ਮਿਲ ਸਕੇ।

ਜੋ ਕੰਪਨੀਆਂ ਹਰ ਮਹੀਨੇ 20-30 ਬੋਰਵੈਲ ਚੇਨੱਈ ਵਿਚ ਕਰਦੀਆਂ ਹਨ ਹੁਣ ਉਹ ਦੋ ਮਹੀਨਿਆਂ ਅੰਦਰ 40 ਬੋਰਵੈਲ ਕਰ ਚੁੱਕੀਆਂ ਹਨ। ਇਸ ਸਾਲ ਦੇ ਮਾਨਸੂਨ ਵਿਚ ਵੀ ਦੇਰੀ ਹੋ ਰਹੀ ਹੈ ਜਿਸ ਕਰ ਕੇ ਇਹ ਸਮੱਸਿਆ ਇੱਥੇ ਹੋਰ ਵੀ ਵਧ ਸਕਦੀ ਹੈ। ਪਹਿਲਾਂ ਚੇਨੱਈ ਬੈਸਡ ਕੰਪਨੀਆਂ ਜਿਵੇਂ ਕਿ ਫਿਏਟ, ਟੀਸੀਐਸ, ਵਿਪਰੋ ਅਤੇ ਕਾਗ਼ਨੀਜੈਂਟ ਨੇ ਅਪਣੇ ਵਰਕਰਸ ਨੂੰ ਕੈਨਟੀਨ ਅਤੇ ਟਾਇਲੇਟ ਵਿਚ ਪਾਣੀ ਦਾ ਉਪਯੋਗ ਘੱਟ ਕਰਨ ਨੂੰ ਕਿਹਾ ਸੀ।

ਜਿਸ ਤੋਂ ਬਾਅਦ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਕ ਯੂਐਸ ਲਿਸਟੇਡ ਕੰਪਨੀ ਜੋ ਸ਼ਹਿਰ ਵਿਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਉਸ ਨੇ ਦਸਿਆ ਕਿ ਅਪਣੀ ਕੈਨਟੀਨ ਅਤੇ ਜਿਮ ਵਿਚ ਪਾਣੀ ਵਿਚ ਕਟੌਤੀ ਕਰ ਦਿੱਤੀ ਸੀ। ਨਾਲ ਹੀ ਕੈਨਟੀਨ ਵਿਚ ਵੀ ਉਹਨਾਂ ਨੇ ਬਾਇਓਡਿਗ੍ਰੇਡੇਬਲ ਪਲੇਟ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਣੀ ਦੀ ਕਮੀ ਕਰ ਕੇ ਹੋਟਲ ਅਤੇ ਰੈਸਟੋਰੈਂਟ ਵੀ ਬੰਦ ਹੋ ਗਏ।

ਇਕ ਹੋਟਲ ਦੇ ਮਾਲਕ ਨੇ ਅਪਣੇ ਹੋਟਲ ਦੇ ਦਰਵਾਜ਼ੇ 'ਤੇ ਵਾਟਰ ਸ਼ਾਰਟੇਜ ਦਾ ਨੋਟਿਸ ਲਗਾਇਆ ਹੈ ਅਤੇ ਚੇਨੱਈ ਵਿਚ ਮੈਟਰੋ ਵਿਚ ਏਸੀ ਚਲਣੇ ਵੀ ਬੰਦ ਹੋ ਗਏ ਹਨ। ਦਸਿਆ ਜਾ ਰਿਹਾ ਹੈ ਕਿ ਇਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਸ਼ਹਿਰ ਦੇ ਚਾਰ ਮੁੱਖ ਜਲ ਸ੍ਰੋਤਾਂ ਵਿਚ ਵਾਟਰ ਕਲੈਕਸ਼ਨ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਕ-ਸੌਵੀਂ ਸੀ ਅਤੇ ਹੁਣ ਕੇਵਲ 0.2% ਹੀ ਰਹਿ ਗਿਆ ਹੈ।

ਪਹਿਲਾਂ ਸਕੂਲਾਂ ਵਿਚ ਟੈਂਕਰਾਂ ਵਿਚ ਮੰਗਲਵਾਰ ਨੂੰ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਸੀ। ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਚੇਨੱਈ ਹੁਣ ਪੂਰੀ ਤਰ੍ਹਾਂ ਤੋਂ ਮਾਨਸੂਨ 'ਤੇ ਨਿਰਭਰ ਹੈ ਜੋ ਕਿ ਅਕਤੂਬਰ ਵਿਚ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਭਾਰਤ ਦੇ ਮੌਸਮ ਵਿਭਾਗ ਨੇ ਇਕ ਸੂਚਨਾ ਜਾਰੀ ਕੀਤੀ ਹੈ ਕਿ 2018 ਦੇ ਆਖਰੀ ਤਿੰਨ ਮਹੀਨਿਆਂ ਵਿਚ ਬਾਰਿਸ਼ ਔਸਤ ਤੋਂ ਵੀ ਘਟ ਹੋਵੇਗੀ ਜੋ ਚੇਨੱਈ ਦੇ ਹਾਲਾਤ ਦੇ ਸੁਧਾਰ 'ਤੇ ਇਕ ਸਵਾਲ ਖੜ੍ਹਾ ਕਰਦੀ ਹੈ।

ਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਰ ਸਾਲ ਸ਼ਹਿਰ ਵਿਚ ਪਾਣੀ ਦੀ ਸਪਲਾਈ ਕਰਵਾਈ ਹੈ। 40 ਡਿਗਰੀ ਦੇ ਤਾਪਮਾਨ ਵਿਚ ਵੀ ਲੋਕ ਦੀ ਟੈਕਰਾਂ ਦੇ ਆਸਪਾਸ ਭੀੜ ਇਕੱਠੀ ਹੋਈ ਨਜ਼ਰ ਆ ਰਹੀ ਹੈ।