ਦੋਸ਼ਾਂ ਦੀ ਝੜੀ ਲਗਾਉਣ ਤੋਂ ਬਾਅਦ ਅਚਾਨਕ ਗਲੇ ਲੱਗਕੇ ਰਾਹੁਲ ਨੇ ਕੀਤਾ ਮੋਦੀ ਨੂੰ ਹੈਰਾਨ
ਸ਼ੁੱਕਰਵਾਰ ਨੂੰ ਬੇਭਰੋਸਾ ਮਤੇ 'ਤੇ ਚਰਚੇ ਦੇ ਦੌਰਾਨ ਇੱਕ ਅਜੀਬ ਹੀ ਨਜ਼ਾਰਾ ਦੇਖਣ ਨੂੰ ਮਿਲਿਆ।
Rahul Gandhi hugs PM Modi
ਨਵੀਂ ਦਿੱਲੀ, ਸ਼ੁੱਕਰਵਾਰ ਨੂੰ ਬੇਭਰੋਸਾ ਮਤੇ 'ਤੇ ਚਰਚੇ ਦੇ ਦੌਰਾਨ ਇੱਕ ਅਜੀਬ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਪੀਐਮ ਮੋਦੀ ਅਤੇ ਬੀਜੇਪੀ 'ਤੇ ਹਮਲਾ ਬੋਲਦੇ - ਬੋਲਦੇ ਰਾਹੁਲ ਗਾਂਧੀ ਅਚਾਨਕ ਜਾਕੇ ਮੋਦੀ ਦੇ ਗਲੇ ਲੱਗ ਗਏ। ਅਚਾਨਕ ਹੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਵਰਤਾਰੇ ਤੋਂ ਇੱਕ ਪਲ ਲਈ ਪੀਐਮ ਮੋਦੀ ਵੀ ਹੈਰਾਨ ਰਹਿ ਗਏ। ਇਸ ਤੋਂ ਤੁਰਤ ਬਾਅਦ ਪੀਐਮ ਮੋਦੀ ਵੀ ਰਾਹੁਲ ਗਾਂਧੀ ਨਾਲ ਹੱਥ ਮਿਲਾਉਂਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਾਵਾਨ ਦਿੰਦੇ ਹੋਏ ਦਿਖਾਈ ਦਿੱਤੇ। ਮੋਦੀ ਨਾਲ ਗਲੇ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੂ ਹੋਣ ਦਾ ਮਤਲਬ ਇਹੀ ਹੁੰਦਾ ਹੈ।