ਪਿਛਲੇ 4 ਸਾਲਾਂ ਦੌਰਾਨ ਮੋਦੀ ਦੇ ਵਿਦੇਸ਼ ਦੌਰਿਆਂ 'ਤੇ ਖ਼ਰਚ ਹੋਏ 1484 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਦਸਿਆ ਕਿ ਜੂਨ 2014 ਦੇ ਬਾਅਦ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 84 ਦੇਸ਼ਾਂ ਦੀ ਯਾਤਰਾ ਦੌਰਾਨ ਚਾਰਟਡ ਉਡਾਨਾਂ, ਜਹਾਜ਼ਾਂ ਦੇ ਰੱਖ ਰਖਾਅ ਅਤੇ ਹਾਟਲਾਈਨ...

PM Modi Foreign Trips

ਨਵੀਂ ਦਿੱਲੀ : ਸਰਕਾਰ ਨੇ ਦਸਿਆ ਕਿ ਜੂਨ 2014 ਦੇ ਬਾਅਦ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 84 ਦੇਸ਼ਾਂ ਦੀ ਯਾਤਰਾ ਦੌਰਾਨ ਚਾਰਟਡ ਉਡਾਨਾਂ, ਜਹਾਜ਼ਾਂ ਦੇ ਰੱਖ ਰਖਾਅ ਅਤੇ ਹਾਟਲਾਈਨ ਸਹੂਲਤਾਂ 'ਤੇ 1484 ਕਰੋੜ ਰੁਪਏ ਖ਼ਰਚ ਹੋਏ ਹਨ। ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਵੀਕੇ ਸਿੰਘ ਨੇ ਇਕ ਸਵਾਲ ਦੇ ਲਿਖਤੀ ਉਤਰ ਵਿਚ ਰਾਜ ਸਭਾ ਵਿਚ ਮੋਦੀ ਦੇ ਵਿਦੇਸ਼ ਯਾਤਰਾ ਦੌਰਾਨ ਉਕਤ ਤਿੰਨ ਮਦਾਂ ਵਿਚ ਕੀਤੇ ਗਏ ਖ਼ਰਚ ਦਾ ਵੇਰਵਾ ਦਿਤਾ। 

Related Stories