ਮੋਦੀ ਦੀ ਮਿਦਨਾਪੁਰ ਰੈਲੀ 'ਚ ਸੁਰੱਖਿਆ ਨਿਯਮਾਂ ਨਾਲ ਖਿਲਵਾੜ ਹੋਇਆ : ਰਿਪੋਰਟ
ਤਿੰਨ ਮੈਂਬਰਾਂ ਵਾਲੀ ਉਚ ਪੱਧਰੀ ਜਾਂਚ ਟੀਮ ਨੇ ਪੱਛਮ ਬੰਗਾਲ ਦੇ ਮਿਦਨਾਪੁਰ ਵਿਚ ਕਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਖੇਤੀ ਕਲਿਆਣ' ਰੈਲੀ ਦੌਰਾਨ ਮਮਤਾ ਬੈਨਰਜੀ...
Tent Collapses Midnapore
ਕੋਲਕਾਤਾ : ਤਿੰਨ ਮੈਂਬਰਾਂ ਵਾਲੀ ਉਚ ਪੱਧਰੀ ਜਾਂਚ ਟੀਮ ਨੇ ਪੱਛਮ ਬੰਗਾਲ ਦੇ ਮਿਦਨਾਪੁਰ ਵਿਚ ਕਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਖੇਤੀ ਕਲਿਆਣ' ਰੈਲੀ ਦੌਰਾਨ ਮਮਤਾ ਬੈਨਰਜੀ ਦੀ ਸਰਕਾਰ ਵਲੋਂ ਕੀਤੀ ਗਈ ਵਿਵਸਥਾ ਵਿਚ ਸਕਿਓਰਟੀ ਪ੍ਰੋਟੋਕਾਲ ਦੇ ਉਲੰਘਣ ਅਤੇ ਵਿਵਸਥਾ ਵਿਚ ਗੜਬੜੀ ਦੀ ਗੱਲ ਆਖੀ ਹੈ। ਸੂਤਰਾਂ ਮੁਤਾਬਕ ਟੀਮ ਨੇ ਪੁਲਿਸ ਪ੍ਰਸ਼ਾਸਨ ਦੇ ਮਾਮਲੇ ਵਿਚ ਕੋਆਰਡੀਨੇਸ਼ਨ ਦੀ ਗੰਭੀਰ ਕਮੀ ਪਾਈ। ਤਿੰਨ ਮੈਂਬਰੀ ਜਾਂਚ ਟੀਮ ਵਿਚ ਕੇਂਦਰੀ ਸਕੱਤਰੇਤ ਵਿਚ ਸੁਰੱਖਿਆ ਸਕੱਤਰ ਐਮ ਕੇ ਸਿਨ੍ਹਾ ਵੀ ਮੈਂਬਰ ਹਨ।