ਗਊ ਰਖਿਆ ਜ਼ਰੂਰੀ, ਪਰ ਹਿੰਸਾ ਨਾ ਹੋਵੇ : ਭਾਗਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਬੁਧਵਾਰ ਨੂੰ ਗਊ ਰਖਿਆ ਦੀ ਵੀ ਵਕਾਲਤ ਕੀਤੀ.......

Mohan Bhagwat

ਨਵੀਂ ਦਿੱਲੀ : ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਬੁਧਵਾਰ ਨੂੰ ਗਊ ਰਖਿਆ ਦੀ ਵੀ ਵਕਾਲਤ ਕੀਤੀ, ਪਰ ਹਿੰਸਾ ਨੂੰ ਨਕਾਰਦਿਆਂ ਕਿਹਾ ਕਿ ਇਸ ਮੁੱਦੇ 'ਤੇ ਕਿਸੇ ਨੂੰ ਵੀ ਕਾਨੂੰਨ ਅਪਣੇ ਹੱਥਾਂ 'ਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ, ''ਸਾਨੂੰ ਦੋਹਰੇ ਮਾਪਦੰਡਾਂ ਤੋਂ ਵੀ ਬਚਣਾ ਚਾਹੀਦਾ ਹੈ। ਗਊ ਤਸਕਰਾਂ ਵਲੋਂ ਹੋਣ ਵਾਲੀ ਹਿੰਸਾ 'ਤੇ ਕੋਈ ਗੱਲ ਨਹੀਂ ਹੁੰਦੀ।''

ਸੰਘ ਦੇ ਤਿੰਨ ਦਿਨਾਂ ਦੇ ਸੰਮੇਲਨ ਦੇ ਆਖ਼ਰੀ ਦਿਨ ਲਿਖਤੀ ਸਵਾਲਾਂ ਦਾ ਜਵਾਬ ਦਿੰਦਿਆਂ ਭਾਗਵਤ ਨੇ ਕਿਹਾ ਕਿ ਸੰਘ ਅੰਗਰੇਜ਼ੀ ਸਮੇਤ ਕਿਸੇ ਵੀ ਭਾਸ਼ਾ ਦਾ ਵਿਰੋਧੀ ਨਹੀਂ ਹੈ ਪਰ ਇਸ ਨੂੰ ਢੁਕਵੀਂ ਥਾਂ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਭਾਰਤੀ ਭਾਸ਼ਾ ਦਾ ਥਾਂ ਨਹੀਂ ਲੈ ਸਕਦੀ। ਉਨ੍ਹਾਂ ਕਿਹਾ, ''ਤੁਹਾਨੂੰ ਅੰਗਰੇਜ਼ੀ ਸਮੇਤ ਕਿਸੇ ਵੀ ਭਾਸ਼ਾ ਦਾ ਵਿਰੋਧੀ ਨਹੀਂ ਹੋਣਾ ਚਾਹੀਦਾ ਅਤੇ ਇਸ ਨੂੰ ਹਟਾਇਆ ਨਹੀਂ ਜਾਣਾ ਚਾਹੀਦਾ।''

ਉਨ੍ਹਾਂ ਕਿਹਾ ਕਿ ਸਾਨੂੰ ਬੇਰੋਕ ਅੰਗਰੇਜ਼ੀ ਬੋਲਣ ਵਾਲੇ ਲੋਕ ਚਾਹੀਦੇ ਹਨ।  ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਰ.ਐਸ.ਐਸ. ਅੰਤਰਜਾਤੀ ਵਿਆਹਾਂ ਵਿਰੁਧ ਵੀ ਨਹੀਂ ਹੈ ਅਤੇ ਇਹ ਮਰਦ ਤੇ ਔਰਤ ਵਿਚਕਾਰ ਤਾਲਮੇਲ ਦਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਅੰਤਰਜਾਤੀ ਵਿਆਹਾਂ ਦੀ ਗੱਲ ਕਰੀਏ ਤਾਂ ਉਸ 'ਚ ਜ਼ਿਆਦਾਤਰ ਮਾਮਲੇ ਸੰਘ ਦੇ ਹੋਣਗੇ।  (ਪੀਟੀਆਈ)